Chandigarh Mayor Election: ਨਾਮਜ਼ਦਗੀ ਵਾਪਸ ਲੈਣ ਪਹੁੰਚੇ ਕਾਂਗਰਸ ਦੇ ਉਮੀਦਵਾਰ ਬੰਟੀ ਦੇ ਪਿਤਾ ਨੇ ਕੀਤਾ ਹੰਗਾਮਾ
Advertisement
Article Detail0/zeephh/zeephh2062922

Chandigarh Mayor Election: ਨਾਮਜ਼ਦਗੀ ਵਾਪਸ ਲੈਣ ਪਹੁੰਚੇ ਕਾਂਗਰਸ ਦੇ ਉਮੀਦਵਾਰ ਬੰਟੀ ਦੇ ਪਿਤਾ ਨੇ ਕੀਤਾ ਹੰਗਾਮਾ

 ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਮਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ। ਕੱਲ੍ਹ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਵਾਪਸ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਅੱਜ ਮੌਕੇ 'ਤੇ ਅਧਿਕਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਰੋਪੜ ਸਥਿਤ ਹੋਟਲ ਤੋਂ  ਮੁੜ ਨਗਰ ਨਿਗਮ ਦਫ਼ਤਰ ਨਾਮਜ਼ਦਗੀ ਵਾਪਸ ਲੈਣ ਦੇ ਲਈ ਪਹੁੰਚਣਾ ਪਿਆ। ਇਸ

 Chandigarh Mayor Election: ਨਾਮਜ਼ਦਗੀ ਵਾਪਸ ਲੈਣ ਪਹੁੰਚੇ ਕਾਂਗਰਸ ਦੇ ਉਮੀਦਵਾਰ ਬੰਟੀ ਦੇ ਪਿਤਾ ਨੇ ਕੀਤਾ ਹੰਗਾਮਾ

Chandigarh Mayor Election: ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਮਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ। ਕੱਲ੍ਹ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਵਾਪਸ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਅੱਜ ਮੌਕੇ 'ਤੇ ਅਧਿਕਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਰੋਪੜ ਸਥਿਤ ਹੋਟਲ ਤੋਂ  ਮੁੜ ਨਗਰ ਨਿਗਮ ਦਫ਼ਤਰ ਨਾਮਜ਼ਦਗੀ ਵਾਪਸ ਲੈਣ ਦੇ ਲਈ ਪਹੁੰਚਣਾ ਪਿਆ।

ਇਸ ਦੌਰਾਨ ਕਾਂਗਰਸ ਪਾਰਟੀ ਦੇ ਮੇਅਰ ਉਮੀਦਵਾਰ ਜਸਵੀਰ ਸਿੰਘ ਬੰਟੀ ਦੇ ਪਿਤਾ ਵੀ ਮੌਕੇ 'ਤੇ ਪਹੁੰਚੇ ਸਨ। ਉਨ੍ਹਾਂ ਨੇ ਕਾਂਗਰਸ ਪਾਰਟੀ ’ਤੇ ਆਪਣੇ ਪੁੱਤਰ ਨੂੰ ਅਗਵਾ ਕਰਨ ਦਾ ਇਲਜ਼ਾਮ ਲਗਾਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਬੰਟੀ ਦੇ ਪਿਤਾ ਨੇ ਮੌਕੇ 'ਤੇ ਚੰਡੀਗੜ੍ਹ ਪੁਲਿਸ ਨੂੰ ਬੁਲਾਇਆ। ਇਸ ਤੋਂ ਬਾਅਦ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਮੌਕੇ ’ਤੇ ਪਹੁੰਚ ਗਏ ਸਨ।

ਜਦੋਂ ਚੰਡੀਗੜ੍ਹ ਨਿਗਮ ਦੇ ਦਫ਼ਤਰ ਬਾਹਰ ਹੰਗਾਮਾ ਹੋਣ ਦੀ ਖ਼ਬਰ ਭਾਜਪਾ ਵਰਕਰ ਨੂੰ ਮਿਲੀ ਤਾਂ ਉਹ ਸਭ ਨਗਰ ਨਿਗਮ ਦੇ ਬਾਹਰ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਨਗਰ ਨਿਗਮ ਦੇ ਦਰਵਾਜ਼ੇ ਬੰਦ ਕਰਕੇ ਬੀਜੇਪੀ ਵਰਕਰਾਂ ਨੂੰ ਬਾਹਰੋਂ ਰੋਕ ਲਿਆ ਹੈ। ਉਹ ਚੰਡੀਗੜ੍ਹ ਕਾਂਗਰਸ 'ਤੇ ਕੌਂਸਲਰਾਂ ਨੂੰ ਅਗਵਾ ਕਰਨ ਦੇ ਇਲਜ਼ਾਮ ਲਗਾ ਰਹੇ ਸਨ। ਉਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ। ਪੰਜਾਬ ਪੁਲਿਸ ਰਾਹੀਂ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹ ਨਗਰ ਨਿਗਮ ਦੇ ਬਾਹਰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਸਨ।

ਇਹ ਵੀ ਪੜ੍ਹੋ:  Bikram Singh Majithia News: ਡਰੱਗ ਮਾਮਲੇ 'ਚ ਨਵੀਂ ਬਣੀ ਸਿੱਟ ਨੇ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ

ਕਾਬਿਲੇਗੌਰ ਹੈ ਕਿ ਪਹਿਲੀ ਵਾਰ ਮੇਅਰ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਹੋਏ ਹਨ।ਦੋਵਾਂ ਪਾਰਟੀਆਂ ਨੇ ਗਠਜੋੜ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਗਠਜੋੜ ਤੋਂ ਬਾਅਦ ਕਾਂਗਰਸ ਦੇ ਜਸਬੀਰ ਬੰਟੀ ਨੇ ਮੇਅਰ ਦੇ ਅਹੁਦੇ ਲਈ ਨਾਮਜ਼ਦਗੀ ਵਾਪਸ ਲੈ ਲਈ, 'ਆਪ' ਦੀ ਨੇਹਾ ਅਤੇ ਪੂਨਮ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਨਾਮਜ਼ਦਗੀ ਵਾਪਸ ਲੈ ਲਈ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਐਚਐਸ ਲੱਕੀ ਅਤੇ ਆਪ ਦੇ ਸੂਬਾ ਸਹਿ-ਇੰਚਾਰਜ ਡਾ. ਐਸ.ਐਸ.ਆਹਲੂਵਾਲੀਆ ਵੀ ਮੌਜੂਦ ਸਨ।

ਇਹ ਵੀ ਪੜ੍ਹੋ: India Alliance News: INDIA ਗਠਜੋੜ ਦਾ ਪਹਿਲਾ ਮੁਕਾਬਲਾ ਬੀਜੇਪੀ ਦੇ ਨਾਲ 18 ਜਨਵਰੀ ਨੂੰ ਹੋਵੇਗਾ- ਰਾਘਵ

 

Trending news