PU Zonal Youth & Heritage Festival: ਚੰਡੀਗੜ੍ਹ ਏ ਜ਼ੋਨ, ਜਿਸ ਦੇ ਅਧੀਨ ਸਾਰੇ ਕੋ-ਐਡ ਕਾਲਜ ਆਉਂਦੇ ਹਨ, 12 ਤੋਂ 15 ਅਕਤੂਬਰ ਤੱਕ ਆਪਣਾ ਯੁਵਕ ਮੇਲਾ ਆਯੋਜਿਤ ਕਰੇਗਾ।
Trending Photos
PU Zonal Youth & Heritage Festival: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 27 ਸਤੰਬਰ ਤੋਂ 22 ਅਕਤੂਬਰ ਤੱਕ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਸ਼ੁਰੂ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਏ ਜ਼ੋਨ, ਜਿਸ ਦੇ ਅਧੀਨ ਸਾਰੇ ਕੋ-ਐਡ ਕਾਲਜ ਆਉਂਦੇ ਹਨ, 12 ਤੋਂ 15 ਅਕਤੂਬਰ ਤੱਕ ਆਪਣਾ ਯੁਵਕ ਮੇਲਾ ਆਯੋਜਿਤ ਕਰੇਗਾ।
ਜਦਕਿ ਬੀ ਜ਼ੋਨ, ਜਿਸ ਅਧੀਨ ਸਾਰੇ ਲੜਕੀਆਂ ਦੇ ਕਾਲਜ ਆਉਂਦੇ ਹਨ, 12 ਤੋਂ 15 ਸਤੰਬਰ ਤੱਕ ਕਰਵਾਏ ਜਾਣਗੇ। ਯੁਵਕ ਮੇਲੇ ਵਿੱਚ ਸੰਗੀਤ, ਡਾਂਸ, ਸਾਹਿਤਕ, ਥੀਏਟਰ ਅਤੇ ਫਾਈਨ ਆਰਟਸ ਅਧੀਨ 35 ਵੱਖ-ਵੱਖ ਗਤੀਵਿਧੀਆਂ ਦੇ ਮੁਕਾਬਲੇ ਹੋਣਗੇ। ਇਸ ਦੀਆਂ ਤਿਆਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸ਼ੁਰੂ ਹੋ ਗਈਆਂ ਹਨ ਅਤੇ ਆਡੀਸ਼ਨ ਵੀ ਲਗਭਗ ਮੁਕੰਮਲ ਹੋ ਚੁੱਕੇ ਹਨ। ਇਸ ਵਾਰ ਕਈ ਸਾਲਾਂ ਬਾਅਦ ਕੁਝ ਨਿਯਮਾਂ ਵਿੱਚ ਵੀ ਸੋਧ ਕੀਤੀ ਗਈ ਹੈ।
ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ: ਤੇਜਿੰਦਰ ਸਿੰਘ ਨੇ ਕਿਹਾ ਕਿ 10 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕੁਝ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ ਤਾਂ ਜੋ ਵਧੀਆ ਪ੍ਰਤਿਭਾ ਸਾਹਮਣੇ ਆਵੇ। ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਯਾਨੀ ਏਆਈਯੂ ਦੇ ਅਨੁਸਾਰ ਇਨ੍ਹਾਂ ਨਿਯਮਾਂ ਵਿੱਚ ਸੋਧਾਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Punjab News: ਨਸ਼ੇ ਵਿਰੁੱਧ ਪਿੰਡ ਵਾਸੀਆਂ ਦੀ ਨਵੀਂ ਪਹਿਲ- ਪੰਚਾਇਤ ਨੇ ਭਰੀ ਹਾਮੀ
-ਪਹਿਲਾਂ ਕਵਿਜ਼ ਸਥਾਨਕ ਪੱਧਰ ਦੇ ਪ੍ਰਸ਼ਨਾਂ ਦੀ ਹੁੰਦੀ ਸੀ। ਹੁਣ ਇਸ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ ਹੈ। ਹੁਣ ਇਸ ਵਿੱਚ ਰਾਸ਼ਟਰੀ ਅਤੇ ਵਿਸ਼ਵ ਪੱਧਰ ਦੇ ਸਵਾਲ ਪੁੱਛੇ ਜਾਣਗੇ।
-ਫੋਟੋਗ੍ਰਾਫੀ ਵਿੱਚ ਪਹਿਲਾਂ ਵਿਦਿਆਰਥੀ ਮੋਬਾਈਲ ਫੋਨਾਂ ਤੋਂ ਫੋਟੋਆਂ ਖਿੱਚਦੇ ਸਨ, ਹੁਣ ਉਹ ਡਿਜੀਟਲ ਕੈਮਰੇ ਤੋਂ ਹੀ ਫੋਟੋਆਂ ਕਲਿੱਕ ਕਰ ਸਕਣਗੇ।
-ਕੋਰੋਨਾ ਤੋਂ ਬਾਅਦ 2022 ਵਿੱਚ ਯੁਵਕ ਮੇਲੇ ਵਿੱਚ ਭਾਗ ਲੈਣ ਦੀ ਵੱਧ ਤੋਂ ਵੱਧ ਉਮਰ 27 ਸਾਲ ਕਰ ਦਿੱਤੀ ਗਈ ਸੀ। ਇਸ ਸਬੰਧੀ ਵਿਦਿਆਰਥੀਆਂ ਵਿੱਚ ਕਾਫੀ ਭੰਬਲਭੂਸਾ ਪਾਇਆ ਗਿਆ। ਹੁਣ ਇਹ ਉਮਰ ਫਿਰ ਤੋਂ ਘਟਾ ਕੇ 25 ਸਾਲ ਕਰ ਦਿੱਤੀ ਗਈ ਹੈ।