ਦਿਹਾੜੀ ਕਰਦਾ 'ਮਜ਼ਦੂਰ' ਬਣਿਆ ਵੱਡਾ ਨਸ਼ਾ ਤਸਕਰ ! ਦਿੱਲੀਓਂ-ਪੰਜਾਬ ਤੱਕ ਵੱਡਾ ਕਨੈਸ਼ਨ,ਕਰੋੜਾਂ ਦਾ ਨਸ਼ਾ, ਲੱਖਾਂ ਕੈਸ਼ ਬਰਾਮਦ
Advertisement
Article Detail0/zeephh/zeephh877225

ਦਿਹਾੜੀ ਕਰਦਾ 'ਮਜ਼ਦੂਰ' ਬਣਿਆ ਵੱਡਾ ਨਸ਼ਾ ਤਸਕਰ ! ਦਿੱਲੀਓਂ-ਪੰਜਾਬ ਤੱਕ ਵੱਡਾ ਕਨੈਸ਼ਨ,ਕਰੋੜਾਂ ਦਾ ਨਸ਼ਾ, ਲੱਖਾਂ ਕੈਸ਼ ਬਰਾਮਦ

ਬਰਨਾਲਾ ਦੇ CIA ਸਟਾਫ਼ ਨੇ ਨਸ਼ਾ ਤਸਕਰੀ ਕਰਦੇ 3 ਮੁਲਜ਼ਮਾਂ ਨੂੰ ਫੜਿਆ ਹੈ, ਜਿੰਨਾਂ ਤੋਂ 16 ਲੱਖ ਕੈਸ਼, 2 ਲੱਖ 20 ਹਜ਼ਾਰ ਨਸ਼ੀਆਂ ਗੋਲੀਆਂ ਬਰਾਮਦ ਹੋਇਆ ਨੇ

ਬਰਨਾਲਾ ਦੇ CIA ਸਟਾਫ਼ ਨੇ ਨਸ਼ਾ ਤਸਕਰੀ ਕਰਦੇ 3 ਮੁਲਜ਼ਮਾਂ ਨੂੰ ਫੜਿਆ ਹੈ, ਜਿੰਨਾਂ ਤੋਂ 16 ਲੱਖ ਕੈਸ਼, 2 ਲੱਖ 20 ਹਜ਼ਾਰ ਨਸ਼ੀਆਂ ਗੋਲੀਆਂ ਬਰਾਮਦ ਹੋਇਆ ਨੇ

ਦਵਿੰਦਰ ਸ਼ਰਮਾ/ਬਰਨਾਲਾ : ਨਸ਼ੇ ਦੇ ਸੌਦਾਗਰ ਮੌਤ ਦਾ ਇਹ ਸਮਾਨ ਵੰਡਣੋਂ ਬਾਜ਼ ਨਹੀਂ ਆਉਂਦੇ। ਬਰਨਾਲਾ ਵਿੱਚ CIA ਸਟਾਫ਼ ਨੇ ਨਸ਼ਾ ਤਸਕਰੀ ਕਰਦੇ ਜਿੰਨਾਂ 3 ਮੁਲਜ਼ਮਾਂ ਨੂੰ ਫੜਿਆ ਹੈ ਉਸ ਵਿੱਚੋਂ ਇੱਕ ਮਜ਼ਦੂਰੀ ਦਾ ਕੰਮ ਕਰਦਾ ਸੀ ਅੱਜ ਉਹ ਕਰੋੜਾਂ ਦਾ ਮਾਲਿਕ ਹੈ,  ਪੁਲਿਸ ਨੇ ਮੌਕੇ ਉੱਤੇ 2 ਲੱਖ 20 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 16 ਲੱਖ ਰੁਪਏ ਦੀ ਡਰਗ ਮਨੀ ਵੀ ਬਰਾਮਦ ਕੀਤੀ ਹੈ। ਹੋਰ ਤੇ ਹੋਰ ਦੋ ਲਗਜ਼ਰੀ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਦੋਸ਼ੀਆਂ ਖਿਲਾਫ਼ NDPS ਐਕਟ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈਹੈ। SSP ਨੇ ਇਹ ਵੀ ਦੱਸਿਆ ਹੈ ਕਿ ਪੁੱਛਗਿਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਗਿਰਫ਼ਤਾਰ ਹੋਏ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ SSP ਬਰਨਾਲਾ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਖਬਿਰੀ ਦੇ ਆਧਾਰ ਉੱਤੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਨਸ਼ਾ ਤਸਕਰ ਹੋਰ ਸੂਬਿਆਂ ਤੋਂ ਨਸ਼ੀਲੀਆਂ ਦਵਾਈਆਂ ਲਿਆਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ, ਇੰਨਾਂ ਦੀ ਇੱਕ ਵੱਡੀ ਸਪਲਾਈ ਚੇਨ ਸੀ ਜਿਸਨੂੰ ਬਰਨਾਲਾ ਪੁਲਿਸ ਨੇ ਬ੍ਰੇਕ ਕੀਤਾ ਹੈ, ਇਸ ਤੋਂ ਪਹਿਲਾਂ ਵੀ ਇਨ੍ਹਾਂ ਖਿਲਾਫ਼ ਸੰਗਰੂਰ ਜਿਲ੍ਹੇ ਵਿੱਚ ਮਾਮਲੇ ਦਰਜ ਹਨ। ਅਤੇ ਇਹਨਾਂ ਵਿਚੋਂ ਇੱਕ ਤਾਂ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਿਆ ਹੈ।

ਇਸ ਮਾਮਲੇ ਉੱਤੇ ਨਸ਼ਾ ਤਸਕਰ ਰਾਜੂ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਨਸ਼ੀਲੀਆਂ ਦਵਾਈਆਂ ਲਿਆਕੇ ਪੰਜਾਬ ਵਿੱਚ ਕਿਸੇ ਬਬੁਆ ਨਾਂ ਦੇ ਵਿਅਕਤੀ ਨੂੰ ਦਿੰਦਾ ਸੀ ਅਤੇ ਉਹ ਪਿਛਲੇ 3 ਮਹੀਨੀਆਂ ਤੋਂ ਲਗਾਤਾਰ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਸੀ। ਇਸ ਤੋਂ ਪਹਿਲਾਂ ਉਹ ਮਜਦੂਰੀ ਕਰਦਾ ਸੀ। ਬਹਿਰਹਾਲ ਰਿਮਾਂਡ ਲੈ ਕੇ ਜਾਂਚ ਪੜਤਾਲ ਕਰ ਰਹੀ ਹੈ। ਵੇਖਣਾ ਹੋਵੇਗਾ ਕਿ ਕੀ ਨਸ਼ਾ ਤਸਕਰਾਂ ਵਲੋਂ ਅੱਗੇ ਵੀ ਨਸ਼ੇ ਦੀ ਵੱਡੀ ਖੇਪ ਦੀ ਰਿਕਵਰੀ ਹੋਵੇਗੀ ਜਾਂ ਨਹੀਂ।

 

 

Trending news