Master Saleem News: ਮਾਸਟਰ ਸਲੀਮ ਵਿਵਾਦਾਂ 'ਚ ਘਿਰਿਆ; ਅਦਾਲਤ ਨੇ ਐਸਐਚਓ ਕੈਂਟ ਤੋਂ ਰਿਪੋਰਟ ਕੀਤੀ ਤਲਬ
Advertisement
Article Detail0/zeephh/zeephh1880162

Master Saleem News: ਮਾਸਟਰ ਸਲੀਮ ਵਿਵਾਦਾਂ 'ਚ ਘਿਰਿਆ; ਅਦਾਲਤ ਨੇ ਐਸਐਚਓ ਕੈਂਟ ਤੋਂ ਰਿਪੋਰਟ ਕੀਤੀ ਤਲਬ

Master Saleem News: ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਮਾਸਟਰ ਸਲੀਮ ਖਿਲਾਫ਼ ਜਲੰਧਰ ਰੁਦਰ ਸੰਗਠਨ ਨੇ ਮੋਰਚਾ ਖੋਲ੍ਹ ਦਿੱਤਾ ਹੈ।

Master Saleem News: ਮਾਸਟਰ ਸਲੀਮ ਵਿਵਾਦਾਂ 'ਚ ਘਿਰਿਆ; ਅਦਾਲਤ ਨੇ ਐਸਐਚਓ ਕੈਂਟ ਤੋਂ ਰਿਪੋਰਟ ਕੀਤੀ ਤਲਬ

Master Saleem News: ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ।  ਮਾਸਟਰ ਸਲੀਮ ਖਿਲਾਫ਼ ਜਲੰਧਰ ਰੁਦਰ ਸੰਗਠਨ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਸੰਸਥਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਸਥਾ ਦੇ ਚੇਅਰਮੈਨ ਦਿਆਲ ਵਰਮਾ ਨੇ ਦੱਸਿਆ ਕਿ ਜਲੰਧਰ ਛਾਉਣੀ ਵਿੱਚ ਨਿਊ ਰਾਇਲ ਕਲੱਬ ਵੱਲੋਂ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ।

ਇਸ ਵਿੱਚ ਮੁੱਖ ਮਹਿਮਾਨ ਜੋਂ ਮਾਸਟਰ ਸਲੀਮ ਪੁੱਜ ਰਹੇ ਹਨ। ਸਨਾਤਨ ਸਮਾਜ ਵਿੱਚ ਸਲੀਮ ਖ਼ਿਲਾਫ਼ ਕਾਫੀ ਗੁੱਸਾ ਪਾਇਆ ਜਾ ਹੈ ਅਤੇ ਸ਼ਹਿਰ ਵਾਸੀ ਚਾਹੁੰਦੇ ਹਨ ਕਿ ਮਾਸਟਰ ਸਲੀਮ ਸੰਤ ਸਮਾਜ ਦੀ ਹਾਜ਼ਰੀ ਵਿੱਚ ਲਿਖਤੀ ਰੂਪ ਵਿੱਚ ਮੁਆਫ਼ੀ ਮੰਗਣ।

ਇਸ ਸਬੰਧੀ ਜਥੇਬੰਦੀ ਨੇ ਆਪਣੀ ਸ਼ਿਕਾਇਤ ਡੀਸੀਪੀ ਲਾਅ ਐਂਡ ਆਰਡਰ ਨੂੰ ਸੰਵਿਧਾਨਕ ਤੌਰ ’ਤੇ ਦਿੱਤੀ ਹੈ। ਇਸ ਤੋਂ ਇਲਾਵਾ ਮਾਣਯੋਗ ਹਾਈ ਕੋਰਟ 'ਚ ਵੀ ਸ਼ਿਕਾਇਤ ਦਾਇਰ ਕੀਤੀ ਗਈ ਸੀ, ਜਿਸ 'ਤੇ ਅੱਜ ਅਦਾਲਤ ਨੇ ਐੱਸ.ਐੱਚ.ਓ ਜਲੰਧਰ ਕੈਂਟ ਨੂੰ 21 ਤਰੀਕ ਨੂੰ ਇਸ ਮਾਮਲੇ 'ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਮੋਹਿਤ ਸ਼ਰਮਾ ਨੇ ਮਾਸਟਰ ਸਲੀਮ ਖਿਲਾਫ ਸ਼ਿਕਾਇਤ ਦਿੱਤੀ ਹੈ ਕਿ ਸਲੀਮ ਇਕ ਵਿਵਾਦਤ ਕਲਾਕਾਰ ਹੈ ਅਤੇ ਉਸ ਖਿਲਾਫ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸਲੀਮ ਦੇ ਸ਼ਾਮਿਲ ਹੋਣ ਨਾਲ ਮਾਹੌਲ ਤਣਾਅਪੂਰਨ ਹੋ ਸਕਦਾ ਹੈ ਅਤੇ ਅਜਿਹੇ ਵਿੱਚ ਪ੍ਰੋਗਰਾਮ ਉਤੇ ਰੋਕ ਲਗਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Canada News: 'ਕੈਨੇਡਾ ‘ਚ 25 ਸਤੰਬਰ ਨੂੰ ਭਾਰਤ ਦੇ ਖਿਲਾਫ ਹੋਣ ਵਾਲੀ ਖਾਲਿਸਤਾਨ ਪੱਖੀ ਰੈਲੀ ‘ਚ ਹਿੰਸਾ ਹੋਣ ਦਾ ਡਰ'

ਰੁਦਰ ਸੈਨਾ ਸੰਸਥਾ ਦੇ ਮੁਖੀ ਦਿਨੇਸ਼ ਕੁਮਾਰ ਨੇ ਕਿਹਾ ਕਿ ਸਲੀਮ ਨੂੰ ਖੁਦ ਇਸ ਮਾਮਲੇ ਵਿੱਚ ਸਿਆਣਪ ਦਿਖਾਉਂਦੇ ਹੋਏ ਆਪਣਾ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਚਾਹੀਦਾ ਹੈ ਅਤੇ ਜਦੋਂ ਤੱਕ ਸਨਾਤਨੀ ਸਮਾਜ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦਾ ਉਦੋਂ ਤੱਕ ਜਲੰਧਰ ਵਿੱਚ ਕੋਈ ਪ੍ਰੋਗਰਾਮ ਨਹੀਂ ਕਰਨਾ ਚਾਹੀਦਾ। ਇਸ ਮੌਕੇ ਦਿਆਲ ਵਰਮਾ, ਮੋਹਿਤ ਸ਼ਰਮਾ, ਪ੍ਰਧਾਨ ਦਿਨੇਸ਼ ਕੁਮਾਰ, ਅਜੇ ਕੁਮਾਰ, ਲਵਕੇਸ਼ ਬੇਦੀ, ਜਗਦੀਸ਼ ਸ਼ਰਮਾ, ਕਰਨ ਗੰਡੋਤਰਾ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : Punjab News: ਦਿੱਲੀ ਪੁਲਿਸ ਨੇ ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਹੋਈ ਚੋਰੀ ਦੀ ਗੁੱਥੀ ਸੁਲਝਾਈ, ਦੋਸ਼ੀ ਗ੍ਰਿਫਤਾਰ

Trending news