ਮੋਗਾ : ਕੁੜੀ ਨੇ ਇਨਕਾਰ ਕੀਤਾ ਤਾਂ ਕੈਨੇਡਾ ਪਹੁੰਚ ਕੇ ਰਚ ਦਿੱਤੀ PORN FILM ਦੀ ਖ਼ੌਫ਼ਨਾਕ ਸਾਜ਼ਿਸ਼

ਮੋਗਾ ਵਿੱਚ ਸਿਰਫਿਰੇ ਆਸ਼ਿਕ ਦੀ ਕਰਤੂਤ

 ਮੋਗਾ : ਕੁੜੀ ਨੇ ਇਨਕਾਰ ਕੀਤਾ ਤਾਂ ਕੈਨੇਡਾ ਪਹੁੰਚ ਕੇ ਰਚ ਦਿੱਤੀ PORN FILM ਦੀ ਖ਼ੌਫ਼ਨਾਕ ਸਾਜ਼ਿਸ਼
ਮੋਗਾ ਵਿੱਚ ਸਿਰਫਿਰੇ ਆਸ਼ਿਕ ਦੀ ਕਰਤੂਤ

ਨਵਦੀਪ ਸਿੰਘ/ਮੋਗਾ : ਮੋਗਾ ਵਿੱਚ ਸਿਰਫ਼ਿਰ ਆਸ਼ਿਕ ਨੇ 7 ਸਮੁੰਦਰ ਪਾਰ ਪਹੁੰਚਕੇ ਇੱਕ ਖ਼ੌਫ਼ਨਾਕ ਸਾਜ਼ਿਸ਼ ਰਚੀ ਹੈ ਜਿਸ ਨਾਲ ਕੁੜੀ ਦਾ ਪੂਰਾ ਪਰਿਵਾਰ ਸਦਮੇ ਵਿੱਚ ਆ ਗਿਆ ਹੈ, ਮੋਗਾ ਦੀ ਰਹਿਣ ਵਾਲੀ ਇੱਕ ਕੁੜੀ ਦੇ ਨਾਲ 8 ਸਾਲ ਪਹਿਲਾਂ ਇੱਕ ਮੁੰਡਾ ਪੜਦਾ ਸੀ, ਉਹ ਉਸ ਨੂੰ ਇੱਕ ਤਰਫ਼ਾ ਚਾਉਣ ਦਾ ਦਾਅਵਾ ਕਰਦਾ  ਸੀ ਪਰ ਕੁੜੀ ਵੱਲੋਂ ਹਮੇਸ਼ਾ ਇਨਕਾਰ ਕਰਨ 'ਤੇ ਉਹ ਗੁੱਸੇ ਵਿੱਚ ਸੀ ਅਤੇ ਬਦਲਾ ਲੈਣਾ ਚਾਉਂਦਾ ਸੀ, ਹੁਣ ਜਦੋਂ ਉਹ ਕੈਨੇਡਾ ਪਹੁੰਚਿਆਂ ਤਾਂ ਉਹ ਆਪਣੀ ਆਦਤਾਂ ਤੋਂ ਨਹੀਂ ਸੁਧਰਿਆਂ ਉਸ ਨੇ ਕੁੜੀ ਨੂੰ ਮੁੜ ਤੋਂ ਫ਼ੋਨ ਕੀਤਾ ਜਦੋਂ ਕੋਈ ਤੋਂ ਰੈਸਪਾਂਸ ਨਾ ਮਿਲਿਆ ਤਾਂ ਕੁੜੀ ਨੂੰ ਬਦਨਾਮ ਕਰਨ ਦੀ ਰਚ ਦਿੱਤੀ ਖ਼ੌਫਨਾਕ ਸਾਜਿਸ਼ 

ਇਸ ਤਰ੍ਹਾਂ ਸਾਜਿਸ਼ ਨੂੰ ਅੰਜਾਮ ਦਿੱਤਾ 

ਕੁੜੀ ਨੂੰ ਲਗਾਤਾਰ ਫ਼ੋਨ ਕਰਨ ਦੇ ਬਾਵਜੂਦ ਜਦੋਂ ਉਸ ਵੱਲੋਂ ਕੋਈ ਰੈਸਪਾਂਸ ਨਾ ਆਇਆ ਤਾਂ ਮੁੰਡੇ ਨੇ ਰੱਚ ਦਿੱਤੀ ਖ਼ੌਫ਼ਨਾਕ ਸਾਜਿਸ਼, ਉਸ ਨੇ ਅਸ਼ਲੀਲ ਵੀਡੀਓ 'ਤੇ ਕੁੜੀ ਦਾ ਨਾਂ ਲਿਖਿਆ ਉਸ ਦਾ ਮੋਬਾਈਲ ਨੰਬਰ ਲਿਖ ਕੇ ਅੱਗੇ ਕਾਲਗਰਲ ਲਿਖ ਦਿੱਤਾ ਅਤੇ ਇਸ ਨੂੰ ਵਾਇਰਲ ਕਰ ਦਿੱਤਾ,ਹੁਣ ਕੁੜੀ ਨੂੰ ਲਗਾਤਾਰ ਫ਼ੋਨ ਆ ਰਹੇ ਨੇ ਲੋਕ ਪਰੇਸ਼ਾਨ ਕਰ ਰਹੇ ਨੇ ਅਸ਼ਲੀਲ ਕਮੈਂਟ ਕਰ ਰਹੇ ਨੇ,ਮੁੰਡੇ ਦੀ ਇਸ ਹਰਕਤ ਤੋਂ ਪਰਿਵਾਰ ਦਾ ਜੀਉਣਾ ਮੁਸ਼ਕਿਲ ਹੋ ਗਿਆ ਹੈ,ਪਰਿਵਾਰ ਨੇ ਤੰਗ ਆਕੇ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ,ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ,ਪਰ ਮੁੰਡੇ ਦੇ ਕੈਨੇਡਾ ਹੋਣ ਦੀ ਵਜ੍ਹਾਂ ਕਰਕੇ ਉਸ ਦੇ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਹੀ ਨਹੀਂ ਹੋ ਸਕੀ ਹੈ,ਡੀਐੱਸਪੀ ਸਾਇਬਰ ਕ੍ਰਾਈਮ ਸੁਖਵਿੰਦਰ ਸਿੰਘ ਨੇ ਕਿਹਾ ਮੁਲਜ਼ਮ ਖ਼ਿਲਾਫ਼ ਕਰੜੀ ਤੋਂ ਕਰੜੀ ਕਾਰਵਾਹੀ ਕੀਤੀ ਜਾਵੇਗੀ 

ਪੰਜਾਬ ਵਿੱਚ ਧੀਆਂ ਦੀ ਸੁਰੱਖਿਆ ਨੂੰ ਤਾਰ-ਤਾਰ ਕਰਨ ਵਾਲੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਤਿੰਨ ਦਿਨਾਂ ਦੇ ਅੰਦਰ ਪੰਜਾਬ ਵਿੱਚ 3 ਜ਼ਬਰ ਜਿਨਾਹ ਦੇ ਮਾਮਲਿਆਂ ਨੇ ਪੂਰੀ ਤਰ੍ਹਾਂ ਨਾਲ ਹਿਲਾ ਦਿੱਤਾ ਹੈ ਅਤੇ ਹੁਣ ਮੋਗਾ ਤੋਂ ਸਾਹਮਣੇ ਆਏ ਇਸ ਸਿਰਫ਼ਿਰੇ ਆਸ਼ਿਕ ਦਾ ਦਿਮਾਗ਼ ਟਿਕਾਉਣੇ ਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹੇ ਮਾਮਲੇ ਨਾ ਸਿਰਫ਼ ਸਰੀਰਕ ਤੌਰ 'ਤੇ ਸ਼ਖ਼ਸ ਨੂੰ ਤੋੜ ਦੇ ਨੇ ਬਲਕਿ ਦਿਮਾਗ਼ੀ ਤੌਰ 'ਤੇ ਵੀ ਪਰੇਸ਼ਾਨ ਕਰ ਦਿੰਦੇ ਨੇ