Police Action News: ਪੁਲਿਸ ਨੇ ਬਠਿੰਡਾ ਦੇ 4 ਨਸ਼ਾ ਤਸਕਰਾਂ ਦੀ 3 ਕਰੋੜ ਰੁਪਏ ਦੇ ਕਰੀਬ ਬਣਦੀ ਪ੍ਰਾਪਰਟੀ ਨੂੰ ਸੀਲ ਕੀਤਾ ਹੈ, ਜਦੋਂ ਕਿ 20 ਦੋਸ਼ੀਆਂ ਦੇ ਮਾਮਲੇ ਵਿੱਚ ਹਾਲੇ ਕਾਰਵਾਈ ਕੀਤੀ ਜਾਣੀ ਬਾਕੀ ਹੈ।
Trending Photos
Police Action News:(Kulbir Beera): ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੇ ਬਠਿੰਡਾ ਦੇ ਚਾਰ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਹੈ। ਇਹ ਕਾਰਵਾਈ ਡੀ.ਐਸ.ਪੀ ਬਠਿੰਡਾ ਦੀ ਨਿਗਰਾਨੀ ਹੇਠ ਇੰਸਪੈਕਟਰ ਥਾਣਾ ਬਠਿੰਡਾ ਵੱਲੋਂ ਕੀਤੀ ਗਈ। ਬਠਿੰਡਾ ਪੁਲਿਸ ਦੀਆ ਵੱਖ-ਵੱਖ ਟੀਮਾਂ ਬਣਾ ਕੇ ਜਿੱਥੇ ਨਾਕਾਬੰਦੀ ਕਰ ਕੇ ਸ਼ੱਕੀ ਪੁਰਸ਼ਾਂ ਤੇ ਟਿਕਾਣਿਆਂ ਉੱਤੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਅਤ ਨਾਲ ਹੀ ਨਸ਼ੇ ਵੇਚਣ ਵਾਲੇ ਸੌਦਾਗਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।
ਡੀ.ਐਸ.ਪੀ ਗੁਰਪ੍ਰੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਤਹਿਤ ਚਲਾਈ ਗਈ ਮੁਹਿੰਮ ਤਹਿਤ SSP ਬਠਿੰਡਾ ਵੱਲੋਂ ਬਠਿੰਡਾ ਵਿੱਚ ਰਹਿੰਦੇ ਨਸ਼ੇ ਦੇ ਸੌਦਾਗਰਾਂ ਦੇ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਅਣ-ਅਧਿਕਾਰਿਤ/ਗੈਰ-ਕਾਨੂੰਨੀ ਪ੍ਰਾਪਰਟੀ ਨੂੰ 68 ਐੱਫ NDPS ਐਕਟ ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਜਬਤ ਕਰਵਾਇਆ ਗਿਆ। ਜਿਸ ਦੀ ਕੁੱਲ ਕੀਮਤ 3 ਕਰੋੜ ਰੁਪਏ ਦੇ ਕਰੀਬ ਬਣਦੀ ਹੈ।24 ਦੋਸ਼ੀਆਂ ਦੇ ਖ਼ਿਲਾਫ਼ ਸਾਲ NDPS ਐਕਟ ਤਹਿਤ ਪਰਚਾ ਦਰਜ ਹੋਏ ਸਨ। ਜਿਨ੍ਹਾਂ ਦੇ ਕੇਸ ਕੰਪੀਟੈਂਟ ਅਥਾਰਿਟੀ ਦਿੱਲੀ ਨੂੰ ਭੇਜੇ ਗਏ ਸਨ।
ਇਹ ਵੀ ਪੜ੍ਹੋ: SYL News: ਸਤਲੁਜ-ਯਮੁਨਾ ਵਿਵਾਦ 'ਤੇ ਸੀਐਮ ਭਗਵੰਤ ਮਾਨ ਤੇ ਮਨੋਹਰ ਲਾਲ ਖੱਟਰ ਵਿਚਾਲੇ ਤੀਜੀ ਮੀਟਿੰਗ ਅੱਜ
ਉਸ ਦੇ ਸੰਬੰਧ ਵਿੱਚ ਬਠਿੰਡਾ ਪੁਲਿਸ ਨੂੰ ਧਾਰਾ 68 ਦੇ ਤਹਿਤ 4 ਦੋਸ਼ੀਆ ਦੇ ਖ਼ਿਲਾਫ਼ ਜੋ ਵੀ ਪ੍ਰਾਪਰਟੀ ਦੋਸ਼ੀ ਵੱਲੋਂ ਬਣਾਈ ਗਈ ਸੀ, ਉਸ ਨੂੰ ਅਟੈਚਮੈਂਟ ਕਰਨ ਦੇ ਲਈ ਕੰਪੀਟੈਂਟ ਅਥਾਰਿਟੀ ਦਿੱਲੀ ਨੇ ਬਠਿੰਡਾ ਪੁਲਿਸ ਨੂੰ ਲਿਖਿਆ ਹੈ। ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਐੱਨ.ਡੀ.ਪੀ.ਐੱਸ ਦੇ 24 ਕੇਸ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 4 ਕੇਸਾਂ ਐੱਨ.ਡੀ.ਪੀ.ਐੱਸ ਕੇਸਾਂ ਦੀ ਪ੍ਰਾਪਰਟੀ ਅਟੈਚਮੈਂਟ ਕਰਨ ਦੇ ਲਈ ਕੰਨਫਰਮ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 20 ਕੇਸਾਂ ਦੀ ਕੰਪੀਟੈਂਟ ਅਥਾਰਟੀ ਪਾਸ ਪੈਡਿੰਗ ਹਨ । ਉਨ੍ਹਾਂ ਦਾ ਕਹਿਣਾ ਹੈ ਕਿ 4 ਦੋਸ਼ੀਆਂ ਦੇ ਆਰਡਰ ਪ੍ਰਾਪਤ ਹੋਣ ਉੱਤੇ ਉਨ੍ਹਾਂ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤੇ ਗਏ ਹਨ, ਹੁਣ ਇਹ ਲੋਕ ਨਾ ਆਪਣੇ ਘਰਾਂ ਨੂੰ ਵੇਚ ਸਕਦੇ ਨਾ ਹੀ ਇਸ ਪ੍ਰਾਪਰਟੀ ਨੂੰ ਆਪਣੇ ਕਿਸੇ ਰਿਸ਼ਤੇਦਾਰ ਦਾ ਨਾਂਅ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ: Republic Day Parade: ਜਾਣੋ, ਕਦੋਂ-ਕਦੋਂ 26 ਜਨਵਰੀ ਦੀ ਪਰੇਡ ਚੋਂ ਪੰਜਾਬ ਦੀ ਝਾਂਕੀ ਰਹੀ ਬਾਹਰ ?