Fazilka News: ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਪੀਤੀ ਸ਼ਰਾਬ; ਵੀਡੀਓ ਵਾਇਰਲ
Advertisement
Article Detail0/zeephh/zeephh1971763

Fazilka News: ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਪੀਤੀ ਸ਼ਰਾਬ; ਵੀਡੀਓ ਵਾਇਰਲ

Fazilka News:  ਫਾਜ਼ਿਲਕਾ 'ਚ ਰਾਤ ਪਿੰਡ ਦੋਦਾ ਦੇ ਟੀ ਪੁਆਇੰਟ ਉਤੇ ਨਾਕੇ ਉਤੇ ਮੌਜੂਦ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਟੁੰਨ ਹੋ ਕੇ ਉਥੇ ਗੁਜ਼ਰਨ ਵਾਲੇ ਗੱਡੀ ਚਾਲਕਾਂ ਨਾਲ ਬਦਤਮੀਜੀ ਕਰਦੇ ਹੋਏ ਦੀ ਵੀਡੀਓ ਵਾਇਰਲ ਹੋ ਰਹੀ ਹੈ।

Fazilka News: ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਨੇ ਪੀਤੀ ਸ਼ਰਾਬ; ਵੀਡੀਓ ਵਾਇਰਲ

Fazilka News: ਇੱਕ ਪਾਸੇ ਜਿਥੇ ਪੰਜਾਬ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਲਈ ਨਾਕੇ ਉਤੇ ਤਾਇਨਾਤ ਕੀਤਾ ਗਿਆ ਸੀ, ਉਥੇ ਫਾਜ਼ਿਲਕਾ ਵਿੱਚ ਰਾਤ ਪਿੰਡ ਦੋਦਾ ਦੇ ਟੀ ਪੁਆਇੰਟ ਉਤੇ ਨਾਕੇ ਉਤੇ ਮੌਜੂਦ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਟੁੰਨ ਹੋ ਕੇ ਉਥੇ ਗੁਜ਼ਰਨ ਵਾਲੇ ਗੱਡੀ ਚਾਲਕਾਂ ਤੋਂ ਬਦਤਮੀਜੀ ਕਰਦੇ ਪਾਇਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਉਥੇ ਇਸ ਸਬੰਧ ਵਿੱਚ ਡੀਐਸਪੀ ਅਵਤਾਰ ਸਿੰਘ ਨਾਲ ਗੱਲ ਕਰਨ ਉਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਸੌਂਪਣਗੇ।

ਜਾਣਕਾਰੀ ਅਨੁਸਾਰ ਕੱਲ੍ਹ ਰਾਤ ਦੋਦਾ ਟੀ-ਪੁਆਇੰਟ ਉਤੇ ਤਾਇਨਾਤ ਏਐਸਆਈ ਗੁਰਦੇਵ ਸਿੰਘ ਜੋ ਕਿ ਕਮਾਂਡੋ ਵੱਲੋਂ ਡਿਊਟੀ ਉਤੇ ਨਾਕੇਬੰਦੀ ਲਈ ਤਾਇਨਾ ਸੀ। ਉਥੇ ਡਿਊਟੀ ਦੌਰਾਨ ਦਾਰੂ ਨਾਲ ਨਸ਼ੇ ਵਿੱਚ ਟੁੰਨ ਸੀ। ਉਸ ਨੇ ਉਥੇ ਗੁਜ਼ਰ ਰਹੇ ਕੁਝ ਟਰੱਖ ਚਾਲਕਾਂ ਤੋਂ ਰੁਪਏ ਮੰਗੇ ਅਤੇ ਰੁਪਏ ਨਾ ਦੇਣ ਉਤੇ ਕਥਿਤ ਤੌਰ ਉਤੇ ਰਿਸ਼ਵਤ ਵੀ ਮੰਗੀ ਸੀ। ਇਸ ਸਬੰਧੀ ਇੱਖ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ।

ਵੀਡੀਓ ਵਿੱਚ ਉਕਤ ਏਐਸਆਈ ਦਾਰੂ ਦੇ ਨਸ਼ੇ ਵਿੱਚ ਕਹਿ ਰਿਹਾ ਸੀ ਕਿ ਉਸ ਨੇ ਕਿਸੇ ਐਸਐਸਪੀ, ਡੀਐਸਪੀ ਅਤੇ ਥਾਣਾ ਇੰਚਾਰਜ ਦਾ ਡਰ ਨਹੀਂ ਹੈ, ਜਿਸ ਨੂੰ ਉਸ ਦੀ ਸ਼ਿਕਾਇਤ ਕਰਨੀ ਹੈ, ਉਸ ਤੋਂ ਕਰ ਲਵੋ ਕਿਉਂਕਿ ਉਸ ਨੇ ਡਿਊਟੀ ਦੌਰਾਨ ਆਪਣੇ ਪੈਸਿਆਂ ਨਾਲ ਦਾਰੂ ਪੀਤੀ ਹੈ।

ਉਸ ਨੇ ਕਿਹਾ ਕਿ ਉਹ ਇਸ ਭਿਆਨਕ ਠੰਢ ਵਿੱਚ ਬਿਨਾਂ ਗਰਮ ਕੱਪੜਿਆਂ ਵਿੱਚ ਡਿਊਟ ਕਰ ਰਿਹਾ ਹੈ, ਇਸ ਲਈ ਉਸ ਨੇ ਇਸ ਦਾ ਸੇਵਨ ਕੀਤਾ ਹੈ। ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਵੀ ਬਿਨਾਂ ਗਰਮ ਕੱਪੜਿਆਂ ਦੇ ਖੜ੍ਹੇ ਰਹਿ ਕੇ ਦਿਖਾਓ।

ਇਹ ਵੀ ਪੜ੍ਹੋ : Delhi Air Quality: ਦਿੱਲੀ-ਐਨਸੀਆਰ 'ਚ ਹਵਾ ਅਜੇ ਵੀ ਬਹੁਤ ਖਰਾਬ, AQI 300 ਤੋਂ ਪਾਰ

ਇਧਰ ਇਸ ਬਾਰੇ ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਏਐਸਆਈ ਗੁਰਦੇਵ ਸਿੰਘ ਨੂੰ ਕਮਾਂਡੋ ਵੱਲੋਂ ਨਾਕੇਬੰਦੀ ਉਤੇ ਲਗਾਇਆ ਗਿਆ ਸੀ, ਜਿਸ ਨੇ ਦਾਰੂ ਦੇ ਨਸ਼ੇ ਵਿੱਚ ਕੁਝ ਟਰੱਕ ਵਾਲਿਆਂ ਨਾਲ ਬਹਿਸਬਾਜ਼ੀ ਕੀਤੀ ਹੈ, ਜਿਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ।

ਇਹ ਵੀ ਪੜ੍ਹੋ : PM Narendra Modi Threat News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਪੁਲਿਸ ਅੜਿੱਕੇ ਚੜ੍ਹਿਆ

ਸੁਨੀਲ ਨਾਗਪਾਲ ਦੀ ਰਿਪੋਰਟ

Trending news