ਪੰਜਾਬੀ ਗਾਇਕ ਜੱਸੀ ਜਸਰਾਜ 'ਤੇ ਪਰਚਾ ਦਰਜ, ਸ਼ਹੀਦਾਂ ਖਿਲਾਫ ਵਰਤੀ ਸੀ ਗਲਤ ਸ਼ਬਦਾਵਲੀ !
Advertisement
Article Detail0/zeephh/zeephh765091

ਪੰਜਾਬੀ ਗਾਇਕ ਜੱਸੀ ਜਸਰਾਜ 'ਤੇ ਪਰਚਾ ਦਰਜ, ਸ਼ਹੀਦਾਂ ਖਿਲਾਫ ਵਰਤੀ ਸੀ ਗਲਤ ਸ਼ਬਦਾਵਲੀ !

ਜੱਸੀ ਜਸਰਾਜ ਦੇ ਖ਼ਿਲਾਫ਼ ਧਾਰਾ 294 ਦੇ ਤਹਿਤ ਪਰਚਾ ਦਰਜ ਕਰ ਲਿਆ।

ਫਾਈਲ ਫੋਟੋ

ਭਰਤ ਸ਼ਰਮਾ/ ਲੁਧਿਆਣਾ: ਲੁਧਿਆਣਾ ਦੇ ਵਿੱਚ ਸ਼ਹੀਦਾਂ ਦੇ ਖਿਲਾਫ ਬੋਲਣ ਦੇ ਮਾਮਲੇ 'ਚ ਗਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਰਹਿ ਚੁੱਕੇ ਜੱਸੀ ਜਸਰਾਜ 'ਤੇ ਪਰਚਾ ਦਰਜ ਕਰ ਦਿੱਤਾ ਹੈ। ਇਹ ਪਰਚਾ ਸ਼ਹੀਦ ਸੁਖਦੇਵ ਥਾਪਰ ਦੇ ਦੋਹਤੇ ਵਿਸ਼ਾਲ ਨਈਅਰ ਨੇ ਕਰਵਾਇਆ ਹੈ। ਬੀਤੇ ਚਾਰ ਦਿਨ ਤੋਂ ਉਹ ਲੁਧਿਆਣਾ ਦੇ ਜਗਰਾਓਂ ਪੁਲ ਤੇ ਭੁੱਖ ਹੜਤਾਲ 'ਤੇ ਬੈਠੇ ਸਨ ਅਤੇ ਆਖਰਕਾਰ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਜੱਸੀ ਜਸਰਾਜ ਦੇ ਖ਼ਿਲਾਫ਼ ਧਾਰਾ 294 ਦੇ ਤਹਿਤ ਪਰਚਾ ਦਰਜ ਕਰ ਲਿਆ। ਜਿਸ ਦੀ ਜਾਣਕਾਰੀ ਲੁਧਿਆਣਾ ਦੇ ਡਿਵੀਜ਼ਨ ਨੰਬਰ 8 ਦੇ ਐਸਐਚਓ ਨੇ ਦਿੱਤੀ ਹੈ। 

ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੇ ਦੱਸਿਆ ਕਿ ਉਹ ਬੀਤੇ ਚਾਰ ਦਿਨ ਤੋਂ ਭੁੱਖ ਹੜਤਾਲ 'ਤੇ ਸੀ ਕਿਉਂਕਿ ਜੱਸੀ ਜਸਰਾਜ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਸ਼ਹੀਦਾਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਸੀ। ਜਿਸ ਕਰਕੇ ਉਨ੍ਹਾਂ ਨੇ ਪਹਿਲਾਂ ਪੁਲੀਸ ਕੋਲ ਮਾਮਲਾ ਦਰਜ ਕਰਵਾਉਣ ਲਈ ਕਿਹਾ ਪਰ ਜਦੋਂ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਨੇ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ। 

ਹੋਰ ਪੜ੍ਹੋ: ਕੇਂਦਰ ਨਾਲ ਗੱਲਬਾਤ ਲਈ 4 ਕਿਸਾਨ ਯੂਨੀਅਨ ਰਾਜ਼ੀ,ਰੇਲ ਅੰਦੋਲਨ 'ਤੇ ਵੀ ਲਿਆ ਵੱਡਾ ਫ਼ੈਸਲਾ

 

ਚਾਰ ਦਿਨ ਲਗਾਤਾਰ ਭੁੱਖ ਹੜਤਾਲ ਕਰਨ ਤੋਂ ਬਾਅਦ ਆਖਿਰਕਾਰ ਪੁਲਿਸ ਪ੍ਰਸਾਸ਼ਨ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਵੱਲੋਂ ਪਰਚਾ ਦਰਜ ਕਰ ਲਿਆ ਗਿਆ। ਵਿਸ਼ਾਲ ਨੇ  ਕਿਹਾ ਕਿ ਸ਼ਹੀਦਾਂ ਦੇ ਖਿਲਾਫ ਉਹ ਕੁਝ ਵੀ ਸੁਣਨਾ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਕਰਕੇ ਹੀ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਸਾਹ ਲੈਣ ਦੇ ਕਾਮਯਾਬ ਹੋਏ ਹਾਂ। 

Watch Live TV-

 

 

 

 

 

Trending news