Munawar Farooqui: ਲਾਰੈਂਸ ਬਿਸ਼ਨੋਈ ਗੈਂਗ ਦੀ ਹਿੱਟ-ਲਿਸਟ 'ਚ ਮੁਨੱਵਰ ਫਾਰੂਕੀ ਦਾ ਨਾਂਅ ਵੀ ਸ਼ਾਮਲ
Advertisement
Article Detail0/zeephh/zeephh2472367

Munawar Farooqui: ਲਾਰੈਂਸ ਬਿਸ਼ਨੋਈ ਗੈਂਗ ਦੀ ਹਿੱਟ-ਲਿਸਟ 'ਚ ਮੁਨੱਵਰ ਫਾਰੂਕੀ ਦਾ ਨਾਂਅ ਵੀ ਸ਼ਾਮਲ

Munawar Farooqui: ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪੁਲਸ ਬਿਸ਼ਨੋਈ ਗੈਂਗ ਦੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਖ਼ਬਰ ਹੈ ਕਿ ਸਲਮਾਨ ਤੋਂ ਇਲਾਵਾ ਮੁਨੱਵਰ ਫਾਰੂਕੀ ਸਮੇਤ ਕਈ ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਦੇ ਨਾਂਅ ਵੀ ਹਿੱਟਲਿਸਟ 'ਚ ਹਨ।

Munawar Farooqui: ਲਾਰੈਂਸ ਬਿਸ਼ਨੋਈ ਗੈਂਗ ਦੀ ਹਿੱਟ-ਲਿਸਟ 'ਚ ਮੁਨੱਵਰ ਫਾਰੂਕੀ ਦਾ ਨਾਂਅ ਵੀ ਸ਼ਾਮਲ

Munawar Farooqui: ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਦੁਨੀਆ ਭਰ 'ਚ ਸੋਗ ਛਾਇਆ ਹੋਇਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ। ਹੁਣ ਇਸ ਕਤਲ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਮੇਡੀਅਨ ਮੁਨੱਵਰ ਫਾਰੂਕੀ ਦਾ ਨਾਂਅ ਵੀ ਉਨ੍ਹਾਂ ਦੀ ਹਿੱਟਲਿਸਟ 'ਚ ਸ਼ਾਮਲ ਹੈ। ਖ਼ਬਰਾਂ ਮੁਤਾਬਕ, ਮੁਨੱਵਰ ਦੇ ਪਿੱਛੇ ਬਿਸ਼ਨੋਈ ਗੈਂਗ ਦੇ 2 ਸ਼ੂਟਰ ਸਨ, ਜੋ ਕੁਝ ਦਿਨ ਪਹਿਲਾਂ ਦਿੱਲੀ 'ਚ ਸਮਾਗਮ 'ਚ ਪਹੁੰਚੇ ਸਨ। ਹਾਲਾਂਕਿ ਪੁਲਿਸ ਨੂੰ ਮਿਲੀ ਖੁਫੀਆ ਸੂਚਨਾ ਤੋਂ ਬਾਅਦ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋ ਸਕੇ।

ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪੁਲਸ ਬਿਸ਼ਨੋਈ ਗੈਂਗ ਦੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਖ਼ਬਰ ਹੈ ਕਿ ਸਲਮਾਨ ਤੋਂ ਇਲਾਵਾ ਮੁਨੱਵਰ ਫਾਰੂਕੀ ਸਮੇਤ ਕਈ ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਦੇ ਨਾਂਅ ਵੀ ਹਿੱਟਲਿਸਟ 'ਚ ਹਨ। ਮੁਨੱਵਰ ਸਤੰਬਰ ਮਹੀਨੇ 'ਚ ਬਿਸ਼ਨੋਈ ਗੈਂਗ ਦਾ ਨਿਸ਼ਾਨਾ ਬਣਨ ਤੋਂ ਬਚਿਆ ਹੈ। ਇੱਕ ਸਮਾਗਮ 'ਚ ਹਿੱਸਾ ਲੈਣ ਲਈ ਉਹ ਮੁੰਬਈ ਤੋਂ ਦਿੱਲੀ ਗਏ ਸਨ। ਲਾਰੈਂਸ ਬਿਸ਼ਨੋਈ ਦੇ 2 ਨਿਸ਼ਾਨੇਬਾਜ਼ ਵੀ ਉਸ ਫਲਾਈਟ 'ਚ ਸਨ, ਜਿਸ 'ਚ ਮੁਨੱਵਰ ਸੀ। ਦੋਹਾਂ ਨੇ ਦੱਖਣੀ ਦਿੱਲੀ ਦੇ ਸੂਰਿਆ ਹੋਟਲ 'ਚ ਕਮਰਾ ਬੁੱਕ ਕਰਵਾਇਆ ਸੀ। ਮੁਨੱਵਰ ਵੀ ਇਸੇ ਹੋਟਲ 'ਚ ਠਹਿਰੇ ਸਨ। ਦਿੱਲੀ ਪੁਲਿਸ ਦੀ ਟੀਮ ਪਹਿਲਾਂ ਹੀ ਇਨ੍ਹਾਂ ਸ਼ੂਟਰਾਂ ਦੀ ਭਾਲ ਕਰ ਰਹੀ ਸੀ ਕਿਉਂਕਿ ਉਨ੍ਹਾਂ ਨੇ ਦਿੱਲੀ ਦੇ ਇੱਕ ਵਪਾਰੀ ਦਾ ਵੀ ਕਤਲ ਕੀਤਾ ਸੀ।

ਦਿੱਲੀ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਸ਼ੂਟਰ ਉਸ ਹੋਟਲ 'ਚ ਹਨ ਤਾਂ ਉੱਥੇ ਛਾਪੇਮਾਰੀ ਕੀਤੀ ਗਈ। ਇਸ ਤੋਂ ਪਹਿਲਾਂ ਵੀ ਮੁਨੱਵਰ ਫਾਰੂਕੀ ਨੂੰ ਧਮਕੀਆਂ ਮਿਲੀਆਂ ਸਨ। ਜਦੋਂ ਪੁਲਿਸ ਨੇ ਧਮਕੀ ਅਤੇ ਹੋਟਲ 'ਚ ਬਿਸ਼ਨੋਈ ਗੈਂਗ ਦੇ ਕਾਰਕੁਨਾਂ ਦੇ ਠਹਿਰਨ ਨੂੰ ਜੋੜਿਆ ਤਾਂ ਸਥਿਤੀ ਮੇਲ ਖਾਂਦੀ ਹੋਈ ਦਿਸੀ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਇਹ ਕਾਫ਼ੀ ਸੰਭਵ ਹੈ ਕਿ ਦੋਵੇਂ ਮੁਨੱਵਰ ਫਾਰੂਕੀ ਨੂੰ ਗੋਲੀ ਮਾਰਨ ਦੀ ਯੋਜਨਾ ਨਾਲ ਆਏ ਸਨ। ਇਹ ਖਦਸ਼ਾ ਇਸ ਲਈ ਵੀ ਪ੍ਰਗਟਾਇਆ ਗਿਆ ਕਿਉਂਕਿ ਮੁਨੱਵਰ ਫਾਰੂਕੀ ਵੀ ਆਪਣੇ ਸ਼ੋਅਜ਼ 'ਚ ਧਰਮ ਨਾਲ ਸਬੰਧਤ ਵਿਅੰਗ ਕੱਸਦਾ ਹੈ। ਇਸ 'ਤੇ ਵੀ ਬਿਸ਼ਨੋਈ ਗੈਂਗ ਨਾਰਾਜ਼ ਹੈ। ਮੀਡੀਆ ਹਾਊਸ ਦੇ ਕੁਝ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮੁਨੱਵਰ ਫਾਰੂਕੀ ਇਸ ਗਿਰੋਹ ਦੇ ਨਿਸ਼ਾਨੇ 'ਤੇ ਹੈ।

Trending news