Gippy Grewal News: ਸ਼ਨੀਵਾਰ ਨੂੰ ਕੈਨੇਡਾ 'ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਫਾਇਰਿੰਗ ਕੀਤੀ ਗਈ ਸੀ ਅਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ।
Trending Photos
Gippy Grewal News: ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਫਾਇਰਿੰਗ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰਾਕ ਇਲਾਕੇ 'ਚ ਗਾਇਕ ਗਿੱਪੀ ਗਰੇਵਾਲ (Gippy Grewal) ਦੇ ਬੰਗਲੇ 'ਤੇ ਗੋਲੀਆਂ ਚਲਾਈਆਂ ਗਈਆਂ। ਇਹ ਦਾਅਵਾ ਲਾਰੇਂਸ ਬਿਸ਼ਨੋਈ ਗਰੁੱਪ ਨੇ ਕੀਤਾ ਹੈ। ਗਿੱਪੀ ਗਰੇਵਾਲ ਦਾ ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ 'ਚ ਬੰਗਲਾ ਹੈ ਅਤੇ ਇੱਥੇ ਗੋਲੀਬਾਰੀ ਹੋਈ ਸੀ। ਇੰਟਰਨੈੱਟ ਮੀਡੀਆ 'ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਇਹ ਗੋਲੀਬਾਰੀ ਲਾਰੈਂਸ ਗਰੁੱਪ ਵੱਲੋਂ ਕੀਤੀ ਗਈ ਸੀ।
ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਗਿੱਪੀ ਗਰੇਵਾਲ (Gippy Grewal) ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਬਿਸ਼ਨੋਈ ਨੇ ਇੰਟਰਨੈਟ ਮੀਡੀਆ 'ਤੇ ਲਿਖਿਆ, "ਹਾਂ ਜੀ, ਸਤਿ ਸ਼੍ਰੀ ਅਕਾਲ ਰਾਮ ਰਾਮ ਸਬਨੂੰ, ਅੱਜ ਵੈਨਕੂਵਰ ਵਾਈਟ ਰੌਕ ਖੇਤਰ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਗੋਲੀਬਾਰੀ ਕੀਤੀ ਗਈ। ਸਲਮਾਨ ਖਾਨ ਨੂੰ ਤੁਸੀ ਬਹੁਤ ਭਰਾ ਕਹਿੰਦੇ ਹੋ, ਮੈਨੂੰ ਦੱਸੋ ਹੁਣ ਤੁਹਾਡਾ ਭਰਾ ਤੁਹਾਨੂੰ ਬਚਾਵੇ।
ਇਹ ਵੀ ਪੜ੍ਹੋ: Sonipat Earthquake: ਹਰਿਆਣਾ ਦੇ ਸੋਨੀਪਤ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 3
ਦੱਸ ਦੇਈਏ ਕਿ ਗਿੱਪੀ ਗਰੇਵਾਲ (Gippy Grewal) ਦੀ ਕਾਮੇਡੀ ਫਿਲਮ 'ਮੌਜਾ ਹੀ ਮੌਜਾ' ਆ ਰਹੀ ਹੈ। ਇਸ ਦਾ ਟ੍ਰੇਲਰ ਬੀਤੇ ਵੀਰਵਾਰ ਨੂੰ ਹੀ ਲਾਂਚ ਕੀਤਾ ਗਿਆ ਸੀ ਅਤੇ ਸਲਮਾਨ ਖਾਨ ਨੇ ਵੀ ਇਸ 'ਚ ਹਿੱਸਾ ਲਿਆ ਸੀ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਗਿੱਪੀ ਗਰੇਵਾਲ ਦੀ ਫਿਲਮ 'ਮੌਜਾ ਹੀ ਮੌਜਾ' ਦਾ ਟ੍ਰੇਲਰ ਵੀ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ 'ਚ ਫਿਲਮ ਦੀ ਟੀਮ ਨੂੰ ਵਧਾਈ ਦਿੱਤੀ ਹੈ।