Punjab News: ਘਰੇਲੂ ਕਲੇਸ਼ ਤੋਂ ਤੰਗ ਆ ਕੇ ਨੌਜਵਾਨ ਨੇ ਪੰਚਾਇਤ ਘਰ 'ਚ ਕੀਤੀ ਖ਼ੁਦਕੁਸ਼ੀ
Advertisement
Article Detail0/zeephh/zeephh1801126

Punjab News: ਘਰੇਲੂ ਕਲੇਸ਼ ਤੋਂ ਤੰਗ ਆ ਕੇ ਨੌਜਵਾਨ ਨੇ ਪੰਚਾਇਤ ਘਰ 'ਚ ਕੀਤੀ ਖ਼ੁਦਕੁਸ਼ੀ

Punjab News: ਨਾਗਾਲਗੜ੍ਹ ਵਿੱਚ ਖੇੜਾ ਪੰਚਾਇਤ ਘਰ ਵਿੱਚ ਜਾ ਕੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjab News: ਘਰੇਲੂ ਕਲੇਸ਼ ਤੋਂ ਤੰਗ ਆ ਕੇ ਨੌਜਵਾਨ ਨੇ ਪੰਚਾਇਤ ਘਰ 'ਚ ਕੀਤੀ ਖ਼ੁਦਕੁਸ਼ੀ
Punjab News: ਪੰਜਾਬ ਵਿੱਚ ਖੁਦਕੁਸ਼ੀ ਕਤਲ ਨਾਲ ਜੁੜੀਆਂ ਘਟਨਾਵਾਂ ਕਾਫੀ ਵਧ ਰਹੀਆਂ ਹਨ। ਅੱਜ ਤਾਜਾ ਮਾਮਲਾ ਨਾਲਾਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ 25 ਸਾਲਾਂ ਨੌਜਵਾਨ ਨੇ ਖੇੜਾ ਪੰਚਾਇਤ ਘਰ ਦੇ ਵਿਹੜੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ 25 ਸਾਲਾਂ ਵਿਅਕਤੀ ਘਰੇਲੂ ਕਲੇਸ਼ ਤੋਂ ਤੰਗ ਆ ਗਿਆ ਸੀ ਜਿਸ ਕਰਕੇ ਉਸਨੇ ਆਤਮ ਹੱਤਿਆ ਕਰ ਲਈ।
ਪੰਚਾਇਤ ਮੁਖੀ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਪੰਚਾਇਤ ਦੇ ਚੌਕੀਦਾਰ ਦਾ ਫੋਨ ਆਇਆ ਕਿ ਪੰਚਾਇਤ ਘਰ ਦੇ ਅੰਦਰ ਕਿਸੇ ਨੇ ਫਾਹਾ ਲਗਾ ਲਿਆ ਹੈ। ਇਸ ਤੋਂ ਉਨ੍ਹਾਂ ਨੇ ਫਿਰ ਮਾਨਪੁਰਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
 
 
ਇਸ ਦੌਰਾਨ ਜਾਂਚ ਵਿੱਚ ਪਤਾ ਲੱਗਾ ਕਿ ਇਸ ਨੌਜਵਾਨ ਦਾ ਨਾਂ ਰਾਜੇਸ਼ ਕੁਮਾਰ ਹੈ ਤੇ ਇਹ ਇੱਕ ਟੋਰੈਂਟ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਖੇੜਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਦਰਅਸਲ 25 ਜੁਲਾਈ 2023 ਨੂੰ ਘਰ ਵਿੱਚ ਲੜਕੇ ਨੇ ਜਨਮ ਲਿਆ ਸੀ ਅਤੇ ਦੋ-ਤਿੰਨ ਦਿਨਾਂ ਤੋਂ ਘਰ ਵਿੱਚ ਝਗੜਾ ਚੱਲ ਰਿਹਾ ਸੀ ਅਤੇ ਘਰੇਲੂ ਕਲੇਸ਼ ਕਾਰਨ ਉਸ ਨੇ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ  ਪੁੱਤਰ ਸੁਖਰਾਮ ਨਰੋਤਮ ਕੰਡੇਲਾ ਜ਼ਿਲ੍ਹਾ ਬਿਲਾਸਪੁਰ ਦਾ ਰਹਿਣ ਵਾਲਾ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਥਾਣਾ ਨਾਲਾਗੜ੍ਹ ਅਧੀਨ ਪੈਂਦੇ ਨਿਊ ਨਾਲਾਗੜ੍ਹ 'ਚ ਇਕ ਨੌਜਵਾਨ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੀ ਪਛਾਣ 33 ਸਾਲਾ ਅਮਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰਾਮਸ਼ਹਿਰ ਵਜੋਂ ਹੋਈ ਸੀ। ਉਹ ਆਪਣੀ ਪਤਨੀ ਨਾਲ ਨਵਾਂ ਨਾਲਾਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਸਬੰਧੀ ਪੁਲਿਸ ਥਾਣਾ ਨਾਲਾਗੜ੍ਹ ਨੂੰ ਸੂਚਨਾ ਦਿੱਤੀ ਗਈ ਸੀ। ਦਰਸ਼ਨ ਸਿੰਘ ਨੇ ਨੂੰਹ ਪ੍ਰੀਤੀ ਦੇਵੀ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਸੀ। ਨੂੰਹ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਡੀਐਸਪੀ ਨਾਲਾਗੜ੍ਹ ਅਮਿਤ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਪੁਸ਼ਟੀ ਦੀ ਪੁਸ਼ਟੀ ਕੀਤੀ ਸੀ।
 
 

Trending news