ਗੈਸ ਸਿਲੈਂਡਰ ਸਮੇਂ ਤੋਂ ਪਹਿਲਾਂ ਖ਼ਤਮ ਹੋਇਆ ਤਾਂ LPG ਏਜੰਸੀ 'ਤੇ ਹੋਵੇਗੀ ਇਹ ਕਾਰਵਾਹੀ,ਇੱਥੇ ਕਰਨੀ ਹੋਵੇਗੀ ਸ਼ਿਕਾਇਤ

ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਫ਼ੈਸਲਾ 

ਗੈਸ ਸਿਲੈਂਡਰ ਸਮੇਂ ਤੋਂ ਪਹਿਲਾਂ ਖ਼ਤਮ ਹੋਇਆ ਤਾਂ LPG ਏਜੰਸੀ 'ਤੇ ਹੋਵੇਗੀ ਇਹ ਕਾਰਵਾਹੀ,ਇੱਥੇ ਕਰਨੀ ਹੋਵੇਗੀ ਸ਼ਿਕਾਇਤ
ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਫ਼ੈਸਲਾ

ਦਿੱਲੀ : LPG ਸਿਲੈਂਡਰ ਵਿੱਚ ਗੈਸ ਘੱਟ ਹੋਣ ਦੀਆਂ ਸ਼ਿਕਾਇਤਾਂ  ਲਗਾਤਾਰ ਮਿਲ ਦੀ ਰਹਿੰਦੀ ਨੇ , ਹਾਲਾਂਕਿ ਇਸ ਮਾਮਲੇ ਵਿੱਚ ਸ਼ਿਕਾਇਤ ਕਰਨ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਹੀ LPG ਏਜੰਸੀ ਜਾਂ ਫਿਰ ਡਿਲਿਵਰੀ ਮੈਨ 'ਤੇ ਨਹੀਂ ਹੁੰਦੀ ਹੈ,ਪਰ ਹੁਣ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਉਪਭੋਗਤਾ ਫੋਰਮ ਵਿੱਚ ਗੈਸ ਸਿਲੈਂਡਰ ਸਮੇਂ ਤੋਂ ਪਹਿਲਾਂ ਖ਼ਤਮ ਹੋਣ ਦੀ ਸ਼ਿਕਾਇਤ ਕਰ ਸਕਦੇ ਹੋ, ਕੇਂਦਰ ਸਰਕਾਰ ਨੇ ਉਪਭੋਗਤਾ ਸੁਰੱਖਿਆ ਐਕਟ 2019 ਵਿੱਚ ਸਾਫ਼ ਕਿਹਾ ਹੈ ਕਿ ਜੇਕਰ ਗੈਸ ਏਜੰਸੀ ਵਾਲਾ ਤੁਹਾਡੇ ਅਧਿਕਾਰ 'ਤੇ ਡਾਕਾ ਪਾਉਂਦਾ ਹੈ ਤਾਂ ਉਸ 'ਤੇ ਸਖ਼ਤ ਕਾਰਵਾਹੀ ਕੀਤੀ ਜਾਵੇ

ਇੱਕ ਮਹੀਨੇ ਵਿੱਚ ਲਿਆ ਜਾਵੇਗਾ ਫ਼ੈਸਲਾ

ਨਵੇਂ ਕਾਨੂੰਨ ਦੇ ਤਹਿਤ ਜੇਕਰ LPG ਸਿਲੈਂਡਰ ਸਮੇਂ ਤੋਂ ਪਹਿਲਾਂ ਖ਼ਤਮ ਹੋਣ ਦੀ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਹੀ ਨਹੀਂ ਹੁੰਦੀ ਹੈ ਤਾਂ ਉਪਭੋਗਤਾ ਫ਼ੋਰਮ ਨੂੰ ਸਿੱਧੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ,ਇੱਕ ਮਹੀਨੇ ਦੇ ਅੰਦਰ ਤੁਹਾਡੀ ਸ਼ਿਕਾਇਤ 'ਤੇ ਕਾਰਵਾਹੀ ਹੋਵੇਗੀ 

ਰੱਦ ਹੋ ਸਕਦਾ ਹੈ ਏਜੰਸੀ ਦਾ ਲਾਇਸੈਂਸ

ਉਪਭੋਗਤਾ ਸੁਰੱਖਿਆ ਕਾਨੂੰਨ 2019 ਲਾਗੂ ਹੋਣ ਤੋਂ ਬਾਅਦ ਜੇਕਰ ਉਪਭੋਗਤਾ ਨੂੰ ਘੱਟ LPG ਮਿਲ ਦੀ ਹੈ ਤਾਂ LPG ਦੀ ਡਿਲਿਵਰੀ ਕਰਨ ਵਾਲੇ 'ਤੇ ਕਾਰਵਾਹੀ ਤਾਂ ਹੋਵੇਗੀ ਏਜੰਸੀ ਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ ਹੈ