Khyber Pakhtunkhwa Bomb Attack: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਵੱਡਾ ਆਤਮਘਾਤੀ ਹਮਲਾ, 5 ਚੀਨੀ ਇੰਜੀਨੀਅਰਾਂ ਦੀ ਮੌਤ
Advertisement
Article Detail0/zeephh/zeephh2175042

Khyber Pakhtunkhwa Bomb Attack: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਵੱਡਾ ਆਤਮਘਾਤੀ ਹਮਲਾ, 5 ਚੀਨੀ ਇੰਜੀਨੀਅਰਾਂ ਦੀ ਮੌਤ

Pakistan Bomb Attack: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਵੱਡਾ ਆਤਮਘਾਤੀ ਹਮਲਾ ਹੋਇਆ ਹੈ, ਜਿਸ ਵਿੱਚ 5 ਚੀਨੀ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇੱਕ ਹਫ਼ਤੇ ਦੇ ਅੰਦਰ ਪਾਕਿਸਤਾਨ ਵਿੱਚ ਚੀਨੀ ਲੋਕਾਂ ਉੱਤੇ ਇਹ ਤੀਜਾ ਵੱਡਾ ਹਮਲਾ ਹੈ।

Khyber Pakhtunkhwa Bomb Attack: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਵੱਡਾ ਆਤਮਘਾਤੀ ਹਮਲਾ, 5 ਚੀਨੀ ਇੰਜੀਨੀਅਰਾਂ ਦੀ ਮੌਤ

Khyber Pakhtunkhwa Bomb Attack: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਵੱਡਾ ਆਤਮਘਾਤੀ ਹਮਲਾ ਹੋਇਆ ਹੈ, ਜਿਸ ਵਿੱਚ ਪੰਜ ਚੀਨੀ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਸਹਾਮਣੇ ਆਈ ਹੈ। ਅੱਤਵਾਦੀਆਂ ਨੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਸਾਰੇ ਇੰਜੀਨੀਅਰ ਦਸੂ ਵਿੱਚ ਸਥਿਤ ਆਪਣੇ ਕੈਂਪ ਵੱਲ ਜਾ ਰਹੇ ਸਨ। ਰਿਪੋਰਟ ਮੁਤਾਬਿਕ ਮੰਗਲਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ 'ਚ ਇੱਕ ਆਤਮਘਾਤੀ ਹਮਲਾਵਰ ਨੇ ਉਨ੍ਹਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ। ਜਿਸ ਵਿੱਚ ਪੰਜ ਚੀਨੀ ਨਾਗਰਿਕ ਮਾਰੇ ਗਏ ਸਨ।

 

ਪਾਕਿਸਤਾਨ ਦੇ ਪੁਲਿਸ ਮੁਖੀ ਮੁਹੰਮਦ ਅਲੀ ਗੰਡਾਪੁਰ ਦੇ ਹਵਾਲੇ ਨਾਲ ਕਿਹਾ ਕਿ ਆਤਮਘਾਤੀ ਹਮਲਾਵਰ ਇਸਲਾਮਾਬਾਦ ਤੋਂ ਖੈਬਰ ਪਖਤੂਨਖਵਾ ਸੂਬੇ 'ਚ ਸਥਿਤ ਦਾਸੂ ਵਿੱਚ ਸਥਿਤ ਆਪਣੇ ਕੈਂਪ ਵੱਲ ਜਾ ਰਹੇ ਸੀ। ਫਿਰ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਨੇ ਦੂਜੇ ਪਾਸੇ ਤੋਂ ਚੀਨੀ ਇੰਜੀਨੀਅਰਾਂ ਦੇ ਕਾਫਲੇ ਨੂੰ ਟੱਕਰ ਮਾਰ ਦਿੱਤੀ। ਗੰਡਾਪੁਰ ਨੇ ਕਿਹਾ, ''ਹਮਲੇ ਵਿਚ ਪੰਜ ਚੀਨੀ ਨਾਗਰਿਕ ਅਤੇ ਉਨ੍ਹਾਂ ਦਾ ਪਾਕਿਸਤਾਨੀ ਡਰਾਈਵਰ ਮਾਰਿਆ ਗਿਆ।

ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੌਰਾਨ, ਡਾਨ ਦੀ ਰਿਪੋਰਟ ਦੇ ਅਨੁਸਾਰ, ਬਿਸ਼ਮ ਸਟੇਸ਼ਨ ਹਾਊਸ ਅਫਸਰ (ਐਸਐਚਓ) ਬਖਤ ਜ਼ਹੀਰ ਨੇ ਕਿਹਾ ਕਿ ਇਹ ਘਟਨਾ ਇੱਕ "ਆਤਮਘਾਤੀ ਧਮਾਕਾ" ਸੀ। ਪੁਲਿਸ ਅਤੇ ਏਜੰਸੀਆਂ ਇਸ ਹਮਲੇ ਦੇ ਸਬੂਤ ਇਕੱਠੇ ਕਰ ਰਹੀਆਂ ਹਨ।

ਇਹ ਵੀ ਪੜ੍ਹੋ: BJP Akali Dal Alliance News: ਬੀਜੇਪੀ ਦੀ ਗਠਜੋੜ ਨੂੰ ਨਾਂਹ, ਸੁਖਬੀਰ ਬੋਲੇ-ਅਕਾਲੀ ਦਲ ਨਹੀਂ ਕਰਦਾ ਵੋਟਾਂ ਦੀ ਰਾਜਨੀਤੀ

ਉਨ੍ਹਾਂ ਅੱਗੇ ਦੱਸਿਆ ਕਿ ਮੌਕੇ 'ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਐਸਐਚਓ ਨੇ ਕਿਹਾ, "ਅਸੀਂ ਜਾਂਚ ਕਰਾਂਗੇ ਕਿ ਆਤਮਘਾਤੀ ਹਮਲਾਵਰ ਦੀ ਗੱਡੀ ਕਿੱਥੋਂ ਅਤੇ ਕਿਵੇਂ ਆਈ।"

ਇਹ ਵੀ ਪੜ੍ਹੋ: Border-Gavaskar Trophy Schedule: ਪਰਥ ਟੈਸਟ ਤੋਂ ਸ਼ੁਰੂ ਹੋਵੇਗੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼, ਪੂਰੇ ਸ਼ਡਿਊਲ ਦਾ ਹੋਇਆ ਐਲਾਨ

Trending news