Weird News: ਮਾਪੇ ਧੀਆਂ ਦੀਆਂ ਕਬਰਾਂ ਨੂੰ ਤਾਲੇ ਲਾਉਣ ਲਈ ਹੋਏ ਮਜ਼ਬੂਰ! ਵਜ੍ਹਾ ਜਾਣ ਕੇ ਕੰਬ ਜਾਵੇਗੀ ਰੂਹ
Advertisement

Weird News: ਮਾਪੇ ਧੀਆਂ ਦੀਆਂ ਕਬਰਾਂ ਨੂੰ ਤਾਲੇ ਲਾਉਣ ਲਈ ਹੋਏ ਮਜ਼ਬੂਰ! ਵਜ੍ਹਾ ਜਾਣ ਕੇ ਕੰਬ ਜਾਵੇਗੀ ਰੂਹ

Pakistani latest News: 2011 ਵਿੱਚ ਨਿਜ਼ਾਮਾਬਾਦ ਵਿੱਚ ਨੈਕਰੋਫਿਲੀਆ (ਮ੍ਰਿਤ ਲੋਕਾਂ ਨਾਲ ਬਲਾਤਕਾਰ) ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਕਬਰਾਂ ਦੀ ਰਾਖੀ ਕਰ ਰਹੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

 

Weird News: ਮਾਪੇ ਧੀਆਂ ਦੀਆਂ ਕਬਰਾਂ ਨੂੰ ਤਾਲੇ ਲਾਉਣ ਲਈ ਹੋਏ ਮਜ਼ਬੂਰ! ਵਜ੍ਹਾ ਜਾਣ ਕੇ ਕੰਬ ਜਾਵੇਗੀ ਰੂਹ

Pakistani latest News: ਪਾਕਿਸਤਾਨ ਵਿੱਚ ਔਰਤਾਂ ਦੀਆਂ ਕਬਰਾਂ ਨੂੰ ਤਾਲੇ ਲਾਉਣ ਨੂੰ ਲੈ ਕੇ ਕਾਫ਼ੀ ਖਬਰਾਂ ਸਾਹਮਣੇ ਆਈਆਂ ਹਨ। ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਬਰਾਂ ਵਿੱਚ ਦਫ਼ਨ ਔਰਤਾਂ ਦੀਆਂ ਲਾਸ਼ਾਂ ਨਾਲ ਬਲਾਤਕਾਰ ਹੋ ਰਹੇ ਹਨ ਜਿਸ ਨੂੰ ਰੋਕਣ ਲਈ ਮਾਪੇ ਧੀਆਂ ਦੀਆਂ ਕਬਰਾਂ 'ਤੇ ਤਾਲੇ ਲਗਾ ਰਹੇ ਹਨ। ਹਾਲਾਂਕਿ ਇਸ ਤੱਥ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

ਤਮਾਮ ਨਿਊਜ਼ ਏਜੰਸੀਆਂ ਅਤੇ ਵੱਖ-ਵੱਖ ਨਿਊਜ਼ ਚੈਨਲਾਂ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਸੀ।ਹਾਲਾਂਕਿ ਕਿਸੇ ਵੀ ਪਾਕਿਸਤਾਨੀ ਨਿਊਜ਼ ਚੈਨਲ ਵੱਲੋਂ ਜ਼ਮੀਨੀ ਪੱਧਰ 'ਤੇ ਜਾ ਕੇ ਇਸ ਖ਼ਬਰ ਦੀ ਪੜਤਾਲ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਚੈਨਲ ਨੇ ਪੀੜਤ ਮਾਪਿਆਂ ਨਾਲ ਗੱਲਬਾਤ ਕੀਤੀ ਹੈ।

ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਹਰ ਦੋ ਘੰਟੇ ਵਿੱਚ ਇੱਕ ਔਰਤ ਨਾਲ ਬਲਾਤਕਾਰ ਹੁੰਦਾ ਹੈ। ਲੋਕਾਂ ਲਈ ਕਬਰਸਤਾਨਾਂ ਨੂੰ ਤਾਲੇ ਲਗਾਉਣਾ ਸ਼ਰਮ ਦੀ ਗੱਲ ਹੈ ਤਾਂ ਜੋ ਮ੍ਰਿਤਕ ਔਰਤਾਂ ਨਾਲ ਬਲਾਤਕਾਰ ਨਾ ਹੋਵੇ। ਪਾਕਿਸਤਾਨ ਦੇ ਮੁਸਲਿਮ ਨਾਸਤਿਕ ਕਾਰਕੁਨ ਹਰਿਸ ਸੁਲਤਾਨ, ਜਿਸ ਨੇ 'ਦਿ ਕਰਸ ਆਫ਼ ਗੌਡ, ਵ੍ਹਾਈ ਆਈ ਲੈਫਟ ਇਸਲਾਮ' ਕਿਤਾਬ ਲਿਖੀ ਹੈ, ਨੇ ਅਜਿਹੀਆਂ ਹਰਕਤਾਂ ਲਈ ਇਸਲਾਮ ਦੀ ਸਖ਼ਤ ਵਿਚਾਰਧਾਰਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹਰਿਸ ਸੁਲਤਾਨ ਨੇ ਇਹ ਟਵੀਟ 26 ਅਪਰੈਲ ਨੂੰ ਕੀਤਾ ਸੀ, ਜਿਸ ਮਗਰੋਂ ਤਮਾਮ ਨਿਊਜ਼ ਚੈਨਲਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੇ ਬਿਨ੍ਹਾਂ ਇਸ ਨੂੰ ਪ੍ਰਮੁੱਖਤਾ ਨਾਲ ਦਿਖਾਇਆ।ਸੋਸ਼ਲ ਮੀਡੀਆ 'ਤੇ ਕਬਰਾਂ ਨੂੰ ਤਾਲੇ ਲਾਉਣ ਦੀਆਂ ਬਹੁਤ ਸਾਰੀਆਂ ਪੋਸਟਾਂ ਮੌਜੂਦ ਹਨ ਪਰ ਔਰਤਾਂ ਦੀ ਲਾਸ਼ਾ ਨਾਲ ਬਲਾਤਕਾਰ ਦਾ ਜ਼ਿਕਰ ਕੀਤੇ ਨਹੀਂ ਹੈ।

ਇਹ ਵੀ ਪੜ੍ਹੋ Salman Khan on Death Threats: ਸਲਮਾਨ ਖਾਨ ਨੇ ਧਮਕੀਆਂ ਮਿਲਣ 'ਤੇ ਤੋੜੀ ਚੁੱਪੀ, ਕਹੀ ਇਹ ਵੱਡੀ ਗੱਲ

ਹਰਿਸ ਨੇ ਟਵੀਟ ਕੀਤਾ ਕਿ ਪਾਕਿਸਤਾਨ ਨੇ ਅਜਿਹਾ ਯੌਨ ਨਿਰਾਸ਼ ਸਮਾਜ ਸਿਰਜਿਆ ਹੈ ਕਿ ਲੋਕ ਹੁਣ ਆਪਣੀਆਂ ਧੀਆਂ ਦੀਆਂ ਕਬਰਾਂ 'ਤੇ ਤਾਲੇ ਲਗਾ ਰਹੇ ਹਨ ਤਾਂ ਕਿ ਉਨ੍ਹਾਂ ਦਾ ਬਲਾਤਕਾਰ ਨਾ ਹੋਵੇ। ਜਦੋਂ ਤੁਸੀਂ ਬੁਰਕੇ ਨੂੰ ਬਲਾਤਕਾਰ ਨਾਲ ਜੋੜਦੇ ਹੋ, ਤਾਂ ਇਹ ਤੁਹਾਡੀ ਕਬਰ ਤੱਕ ਤੁਹਾਡਾ ਪਿੱਛਾ ਕਰਦਾ ਹੈ। ਉਹ ਇਸ ਪਿੱਛੇ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

2011 ਵਿੱਚ ਨਿਜ਼ਾਮਾਬਾਦ ਵਿੱਚ ਨੈਕਰੋਫਿਲੀਆ (ਮ੍ਰਿਤ ਲੋਕਾਂ ਨਾਲ ਬਲਾਤਕਾਰ) ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਕਬਰਾਂ ਦੀ ਰਾਖੀ ਕਰ ਰਹੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਉਸਨੇ ਦੱਸਿਆ ਸੀ ਕਿ ਉਸਨੇ 49 ਔਰਤਾਂ ਦੀਆਂ ਲਾਸ਼ਾਂ ਨਾਲ ਬਲਾਤਕਾਰ ਕੀਤਾ ਸੀ।

Trending news