ਅਮਰੀਕਾ ਦੀ ਚੋਣਾ 'ਚ ਸਿੱਖ ਭਾਈਚਾਰੇ ਵੱਲੋਂ ਵੱਡਾ ਉਲਟ ਫੇਰ,ਇਸ ਰਾਸ਼ਟਰਪਤੀ ਉਮੀਦਵਾਰ ਦੇ ਹੱਕ 'ਚ ਸ਼ਿਫ਼ਟ ਹੋਏ ਵੋਟ,ਜਾਣੋ ਵਜ੍ਹਾਂ
Advertisement
Article Detail0/zeephh/zeephh774873

ਅਮਰੀਕਾ ਦੀ ਚੋਣਾ 'ਚ ਸਿੱਖ ਭਾਈਚਾਰੇ ਵੱਲੋਂ ਵੱਡਾ ਉਲਟ ਫੇਰ,ਇਸ ਰਾਸ਼ਟਰਪਤੀ ਉਮੀਦਵਾਰ ਦੇ ਹੱਕ 'ਚ ਸ਼ਿਫ਼ਟ ਹੋਏ ਵੋਟ,ਜਾਣੋ ਵਜ੍ਹਾਂ

3 ਨਵੰਬਰ ਨੂੰ ਹੋਵੇਗੀ ਅਮਰੀਕਾ ਵਿੱਚ ਚੋਣ

3 ਨਵੰਬਰ ਨੂੰ ਹੋਵੇਗੀ ਅਮਰੀਕਾ ਵਿੱਚ ਚੋਣ

ਓਕਸ ਕਰੀਕ (ਅਮਰੀਕਾ) : ਅਮਰੀਕਾ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਵੇਗੀ,ਇੱਕ-ਇੱਕ ਵੋਟ ਹਾਰ ਅਤੇ ਜਿੱਤ ਨੂੰ ਤੈਅ ਕਰੇਗਾ, ਇਸ ਦੌਰਾਨ ਟਰੰਪ ਦੇ ਹੱਕ ਵਿੱਚ ਇੱਕ ਹੋਰ ਵੱਡੀ ਖ਼ਬਰ ਆ ਰਹੀ ਹੈ,ਵੱਡੀ ਗਿਣਤੀ ਵਿੱਚ ਅਮਰੀਕਾ ਵਿੱਚ ਵਸੇ  ਸਿੱਖ ਭਾਈਚਾਰੇ ਨੇ ਇਸ ਵਾਰ ਆਪਣਾ ਵੋਟ ਸ਼ਿਫ਼ਟ ਕਰਨ ਦਾ ਫ਼ੈਸਲਾ ਲਿਆ ਹੈ,ਸਿੱਖ ਭਾਈਚਾਰਾ ਖੁ੍ੱਲ ਕੇ ਡੋਨਾਲਡ ਟਰੰਪ ਦੀ ਹਿਮਾਇਤ ਵਿੱਚ ਆ ਗਿਆ ਹੈ, ਇਹ ਦਾਅਵਾ ਅਮਰੀਕਾ ਦੇ ਮਸ਼ਹੂਰ ਸਨਅਤਕਾਰ ਦਰਸ਼ਨ ਸਿੰਘ ਧਾਲੀਵਾਲ ਨੇ ਕੀਤਾ ਹੈ

ਸਿੱਖ ਭਾਈਚਾਰਾ ਡੈਮੋਕ੍ਰੇਟਿਕ ਉਮੀਦਵਾਰ ਦਾ ਹਿਮਾਇਤੀ ਮੰਨਿਆ ਜਾਂਦਾ ਹੈ,ਕਲਿੰਟਨ ਦੇ ਸਮੇਂ ਤੋਂ ਹੀ ਸਿੱਖ ਭਾਈਚਾਰੇ ਦੇ ਵੋਟ ਡੈਮੋਕ੍ਰੇਟਿਕ ਉਮੀਦਵਾਰ ਨੂੰ ਜਾਂਦੇ ਸਨ,ਪਰ ਇਸ ਵਾਰ ਸਿੱਖ ਵੋਟ ਨੂੰ ਲੈਕੇ ਵੱਡਾ ਸ਼ਿਫ਼ਟ ਵੇਖਿਆ ਗਿਆ ਹੈ,ਸਨਅਤਕਾਰ ਦਰਸ਼ਨ ਸਿੰਘ ਧਾਲੀਵਾਲ ਦਾ ਕਹਿਣਾ ਇਹ ਇਸ ਲਈ ਹੋਇਆ ਹੈ ਕਿ ਕਿਉਂਕਿ ਟਰੰਪ ਦੀ ਛੋਟੇ ਬਿਜ਼ਨਸਮੈਨ ਦੇ ਲਈ ਬਣਾਈ ਗਈ ਪਾਲਿਸੀ ਨਾਲ ਸਿੱਖ ਭਾਈਚਾਰੇ ਨੂੰ ਕਾਫ਼ੀ ਫਾਇਦਾ ਹੋਇਆ ਹੈ,ਸਿਰਫ਼ ਇੰਨਾਂ ਹੀ ਉਨ੍ਹਾਂ ਕਿਹਾ ਆਪਣੇ ਕਾਰਜਕਾਲ ਦੌਰਾਨ ਟਰੰਪ ਦੇ ਭਾਰਤ ਨਾਲ ਚੰਗੇ ਰਿਸ਼ਤਿਆਂ ਦੀ ਵਜ੍ਹਾਂ ਕਰਕੇ ਪੰਜਾਬੀ ਅਤੇ ਸਿੱਖ ਵੋਟਰਾਂ ਨੇ ਇਸ ਵਾਰ ਟਰੰਪ ਨੂੰ ਵੋਟ ਕਰਨ ਦਾ ਫ਼ੈਸਲਾ ਲਿਆ ਹੈ, ਧਾਲੀਵਾਲ ਨੇ ਕਿਹਾ ਡੈਮੋਕ੍ਰੇਟਿਕ ਉਮੀਦਵਾਰ ਦੇ ਭਾਰਤ ਦੇ ਨਾਲ ਚੰਗੇ ਰਿਸ਼ਤੇ ਨਹੀਂ ਨੇ ਇਸ ਲਈ ਉਨ੍ਹਾਂ ਦੀ ਉਮੀਦਵਾਰੀ ਨੂੰ ਇਸ ਵਾਰ ਸਿੱਖ ਭਾਈਚਾਰੇ ਵੱਲੋਂ ਖ਼ਾਰਜ ਕਰ ਦਿੱਤਾ ਗਿਆ ਹੈ   

ਸਿੱਖ ਭਾਈਚਾਰਾ ਮਿਚਿਗਨ,ਵਿਸਕੋਸਿਨ,ਫਲੋਰੀਡਾ,ਪੈਨਸਿਲਵੇਨੀਆ ਵਿੱਚ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਅਤੇ ਇੰਨਾਂ ਸੂਬਿਆਂ ਵਿੱਚ ਜਿੱਤ ਹਾਰ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਅਹਿਮ ਭੂਮਿਕਾ ਹੁੰਦੀ ਹੈ 
 
2016 ਵਿੱਚ 'ਸਿੱਖ ਫਾਰ ਟਰੰਪ' ਮੁਹਿੰਮ ਚਲਾਉਣ ਵਾਲੇ ਜੱਸੀ ਸਿੰਘ ਦਾ ਵੀ ਕਹਿਣਾ ਹੈ ਇਸ ਵਾਰ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਨਾਲ ਟਰੰਪ ਦੇ ਹੱਕ ਵਿੱਚ ਨਿੱਤਰੇਗਾ,ਉਨ੍ਹਾਂ ਕਿਹਾ 2016 ਵਿੱਚ ਟਰੰਪ ਨੂੰ ਸਿੱਖ ਭਾਈਚਾਰੇ ਦੀ ਪੂਰੀ ਹਿਮਾਇਤ ਨਹੀਂ ਮਿਲੀ ਸੀ ਵੋਟ ਵੰਡੇ ਗਏ ਸਨ,ਸਿਲਵਿਸ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਵੀ ਦਾਅਵਾ ਕੀਤਾ ਹੈ ਕਿ ਜਿਸ ਤਰ੍ਹਾਂ ਛੋਟੇ ਵਪਾਰੀਆਂ ਦੇ ਲਈ ਟਰੰਪ ਨੇ ਜੋ ਕਮ ਕੀਤਾ ਹੈ ਉਸ ਤੋਂ ਬਾਅਦ ਸਿੱਖ ਭਾਈਚਾਰ ਪੂਰੀ ਤਰ੍ਹਾਂ ਟਰੰਪ ਦੀ ਹੀ ਹਿਮਾਇਤ ਕਰੇਗਾ 

ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਡੈਮੋਕ੍ਰੇਟਿਕ ਉਮੀਦਵਾਰ ਦਾਅਵਾ ਕਰਦੇ ਨੇ ਟਰੰਪ ਦੇ ਰਾਜ ਵਿੱਚ ਨਸਲੀ ਹਿੰਸਾ ਵਧੀਆਂ ਨੇ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਘਟਨਾਵਾਂ ਬਾਰੇ ਜਾਣਕਾਰੀ ਦਿਉ ਸਿਰਫ਼ ਇਲਜ਼ਾਮ ਨਾ ਲਾਓ,ਧਾਲੀਵਾਲ ਨੇ ਦਾਅਵਾ ਕੀਤਾ ਕਿ 50 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਨੇ ਪਰ ਉਨ੍ਹਾਂ ਨਾਲ ਕਦੇ ਵੀ ਨਸਲੀ ਅਪਰਾਧ ਨਹੀਂ ਵੇਖਿਆ

 

 

Trending news