Balwant Rajoana News: ਰਾਜੋਆਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ
Advertisement
Article Detail0/zeephh/zeephh2040091

Balwant Rajoana News: ਰਾਜੋਆਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ

Balwant Rajoana News: ਬਲਵੰਤ ਸਿੰਘ ਰਾਜੋਆਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਰਾਜੋਆਣਾ ਨੇ ਆਪਣੀ ਫਾਂਸੀ ਦੀ ਸਜਾ ਨੂੰ ਲੈ ਕੇ ਗ੍ਰਹਿ ਮੰਤਰੀ ਤੋਂ ਪੁੱਛਿਆ ਹੈ।

Balwant Rajoana News: ਰਾਜੋਆਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ

Balwant Rajoana News: ਬਲਵੰਤ ਸਿੰਘ ਰਾਜੋਆਣਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਰਾਜੋਆਣਾ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਕਿ ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਖੜ ਕੇ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠੇ ਮੈਨੂੰ ਸੰਬੋਧਤ ਹੁੰਦੇ ਹੋਏ ਇਹ ਕਿਹਾ ਹੈ ਕਿ "ਜਿਸ ਵਿਆਕਤੀ ਨੇ ਗੁਨਾਹ ਕੀਤਾ ਹੈ ਅਗਰ ਉਸ ਕੋ ਆਪਣੇ ਗੁਨਾਰ ਕਾ ਅਹਿਸਾਸ ਹੀ ਨਹੀਂ ਹੈ, ਪਛਤਾਵਾ ਹੀ ਨਹੀਂ ਹੈ ਉਹ ਵਿਅਕਤੀ ਦਇਆ ਦਾ ਰਹਿਮ ਦਾ ਹੱਕਦਾਰ ਨਹੀਂ ਹੈ" ਤੁਹਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਹੋਏ ਬਿਆਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਤੁਸੀਂ ਮੇਰੇ ਉੱਤੇ ਉਹ ਕਾਨੂੰਨ ਲਾਗੂ ਕਰਨ ਦਾ ਯਤਨ ਕਰ ਰਹੇ ਹੋ ਜਿਹੜੇ ਅਜੇ ਦੇਸ਼ ਵਿੱਚ ਲਾਗੂ ਹੀ ਨਹੀਂ ਹੋਏ।

fallback

"ਮੈਂ ਤੁਹਾਨੂੰ ਇਹ ਯਾਦ ਕਰਨਾ ਚਾਹੁੰਦਾ ਹਾਂ ਕਿ ਤੁਹਾਡੀ ਪਾਰਟੀ ਦੇ ਸਿਰਮੌਰ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਪਾਰਲੀਮੈਂਟ ਵਿੱਚ ਖੜ੍ਹ ਕੇ ਇਹ ਕਿਹਾ ਸੀ ਕਿ 1984 ਵਿੱਚ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖਾਂ ਦੇ ਸਰਵ-ਉੱਚ ਧਾਰਮਿਕ ਅਸਥਾਨ ਰੁਹਾਨੀਅਤ ਦੇ ਕੇਂਦਰੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਟੈਕਾਂ ਅਤੇ ਤੋਪਾਂ ਨਾਲ ਕੀਤਾ ਗਿਆ ਹਮਲਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕੀਤਾ ਗਿਆ। ਹਮਲਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕੀਤਾ  ਗਿਆ। ਕਤਲੇਆਮ ਦੇਸ਼ ਦੀ ਦੀ ਏਕਤਾ ਅਤੇ ਅਖੰਡਤਾ ਦੇ ਸ਼ੀਨੇ ਵਿੱਚ ਖੋਭਿਆ ਹੋਇਆ ਖੰਜਰ ਹੈ, ਕਾਂਗਰਸੀ ਹੁਕਮਰਾਨਾਂ ਵੱਲੋਂ ਕੀਤੇ ਹੋਏ ਗੁਨਾਹ ਅਤੇ ਪਾਪ ਹਨ। ਹੁਣ ਤੁਸੀਂ ਹੀ ਦੱਸੋ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੀਨੇ ਵਿੱਚ ਖੰਜਰ ਖੋਭਣ ਵਾਲੇ ਗੁਨਾਹਗਾਰਾਂ ਨਾਲ, ਪਾਪੀਆਂ ਨਾਲ ਖੜਨਾ, ਉਨ੍ਹਾਂ ਦੀ ਪੁਸ਼ਤਪਨਾਹੀ ਕਰਨਾ ਗੁਨਾਹ ਹੈ ਜਾਂ ਇੰਨਾ ਪਾਪੀਆਂ ਦੇ ਖ਼ਿਲਾਫ਼ ਲੜ੍ਹਨਾ ਗੁਨਾਹ ਹੈ?" ਤੁਹਾਡੇ ਵੱਲੋਂ ਪਾਰਲੀਮੈਂਟ ਵਿੱਚ ਦਿੱਤਾ ਹੋਇਆ ਬਿਆਨ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮਾਂ ਨਾਲ ਜਖ਼ਮੀ ਹੋਈਆਂ ਸਿੱਖ ਭਾਵਨਾਵਾਂ ਦਾ ਅਤੇ ਮੋਦੀ ਜੀ ਵੱਲੋਂ ਪ੍ਗਟ ਕੀਤੀਆਂ ਭਾਵਨਾਵਾਂ ਦਾ ਅਪਮਾਨ ਹੈ। 

ਅਮਿਤ ਸ਼ਾਹ ਜੀ, ਜਿੱਥੋਂ ਤੱਕ ਦੇਸ਼ ਦੇ ਸੰਵਿਧਾਨ ਨੂੰ ਮੰਨਣ ਦੀ ਜਾਂ ਨਾ ਮੰਨਣ ਦੀ ਗੱਲ ਹੈ। ਮੈਂ ਅਦਾਲਤ ਵਿੱਚ ਸੱਚ ਬੋਲਿਆ, ਮੈਂ ਜੋ ਵੀ ਕੀਤਾ, ਉਸਨੂੰ ਅਦਾਲਤ ਵਿੱਚ ਸਵੀਕਾਰ ਕਰ ਲਿਆ । ਮੈਂ ਅਦਾਲਤਾਂ ਨੂੰ ਇਹ ਵੀ ਦੱਸਿਆ ਕਿ ਮੈਂ ਇਹ ਸੱਭ ਕਿਉਂ ਕੀਤਾ ਹੈ। ਮੈਂ ਅਦਾਲਤਾਂ ਦੀ ਝੂਠੀ ਕਾਰਵਾਈ ਦਾ ਹਿੱਸਾ ਨਹੀਂ ਬਣਿਆ। ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਨੂੰ ਨਹੀਂ ਮੰਨਦਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਕਤਲੇਆਮ ਕਰਨ ਵਾਲੇ, ਗੁਜਰਾਤ ਦੰਗਿਆਂ ਦੇ ਦੋਸ਼ੀ, ਬੀਬੀ ਬਿਲਕਿਸ ਬਾਨੋ ਦੇ ਗੁਨਾਹਗਾਰ ਅਤੇ ਹੋਰ ਵੀ ਘਿਨੌਣੇ ਤੋਂ ਘਿਨੌਣੇ ਅਪਰਾਧ ਕਰਨ ਵਾਲੇ ਸਾਰੇ ਗੁਨਾਹਗਾਰ ਅਤੇ ਅਪਰਾਧੀ ,ਕੀ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਨ ? ਕੀ ਸੰਵਿਧਾਨ ਉਨ੍ਹਾਂ ਨੂੰ ਇਹ ਸਾਰੇ ਘਿਨੌਣੇ ਅਪਰਾਧ ਕਰਨ ਦੀ ਇਜਾਜ਼ਤ ਦਿੰਦਾ ਹੈ? ਫਿਰ ਤਾਂ ਅਜ਼ਬ ਹੈ ਤੁਹਾਡਾ ਸੰਵਿਧਾਨ ਨੂੰ ਮੰਨਣ ਦਾ ਫਲਸਫ਼ਾ ! ਕਿ ਜਿੰਨੇ ਮਰਜ਼ੀ ਘਿਨੌਣੇ ਤੋਂ ਘਿਨੌਣੇ ਅਪਰਾਧ ਕਰੋ, ਫਿਰ ਅਦਾਲਤਾਂ ਵਿੱਚ ਆ ਕੇ ਮੁਨਕਰ ਹੋ ਜਾਵੋ, ਚੰਗੇ ਵਕੀਲ ਕਰੋ, ਕੇਸ ਲੜੋ ਅਤੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰੋ ਅਤੇ ਰਿਹਾਅ ਹੋ ਜਾਵੋ। ਕੀ ਫਿਰ ਤੁਹਾਡਾ ਸੰਵਿਧਾਨ ਨੂੰ ਮੰਨਣ ਦਾ ਇਹ ਸਾਰਾ ਵਰਤਾਰਾ ਝੂਠ, ਧੋਖੇ, ਫਰੇਬ ਅਤੇ ਗੁਨਾਹਗਾਰਾਂ ਅਤੇ ਅਪਰਾਧੀਆਂ ਦੀ ਪੁਸਤਪਨਾਹੀ ਨਹੀਂ ਕਰ ਰਿਹਾ ? 

fallback

ਅਮਿਤ ਸ਼ਾਹ ਜੀ, ਜਦੋਂ ਮੈਂ ਅਦਾਲਤਾਂ ਵਿੱਚ ਆਪਣੇ ਕੀਤੇ ਨੂੰ ਸਵੀਕਾਰ ਹੀ ਕਰ ਲਿਆ, ਉਸ ਦੇ ਬਦਲੇ ਮਿਲੀ ਸਜ਼ਾ ਨੂੰ ਵੀ ਹੱਸ ਕੇ ਸਵੀਕਾਰ ਕਰ ਲਿਆ। ਫਿਰ ਕਿਸੇ ਅੱਗੇ ਕੋਈ ਅਪੀਲ ਕਰਨ ਦਾ ਜਾਂ ਫਿਰ ਕਿਸੇ ਤੋਂ ਰਹਿਮ ਮੰਗਣ ਦਾ ਤਾਂ ਕੋਈ ਸਵਾਲ ਪੈਦਾ ਨਹੀਂ ਹੁੰਦਾ।  ਇਹ ਅਪੀਲ ਜਿਹੜੀ ਤੁਹਾਡੇ ਕੋਲ ਪਿਛਲੇ 12 ਸਾਲਾਂ ਤੋਂ ਵਿਚਾਰ ਅਧੀਨ ਹੈ, ਇਹ ਅਪੀਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ "ਸ਼੍ਰੀ ਅਕਾਲ ਤਖ਼ਤ ਸਾਹਿਬ" ਜੀ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਹੈ। ਜਿਸ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਸਵੀਕਾਰ ਕੀਤਾ, ਜਿਸ ਤੇ ਕਾਰਵਾਈ ਕਰਦੇ ਹੋਏ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ , ਜਿਸ ਅਪੀਲ ਉੱਤੇ ਤੁਹਾਡੀ ਸਰਕਾਰ ਨੇ "ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ 550 ਸਾਲਾਂ ਪ੍ਰਕਾਸ਼ ਪੁਰਬ ਅਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਕੀਤਾ, ਜਿਸ ਅਪੀਲ ਉੱਤੇ ਫੈਸਲਾ ਲੈਣ ਲਈ ਦੇਸ਼ ਦੀ ਸੁਪਰੀਮ ਕੋਰਟ ਦੇ ਤਿੰਨ ਚੀਫ਼ ਜਸਟਿਸ ਸਹਿਬਾਨ ਨੇ ਤੁਹਾਨੂੰ 7 ਆਰਡਰ ਜਾਰੀ ਕੀਤੇ ਅਤੇ ਜਿਹੜੀ ਅਪੀਲ ਪਿਛਲੇ 12 ਸਾਲਾਂ ਤੋਂ ਤੁਹਾਡੇ ਕੋਲ ਵਿਚਾਰ- ਅਧੀਨ ਪਈ ਹੈ। ਅਮਿਤ ਸ਼ਾਹ ਜੀ, ਮੈਂ ਤਾਂ ਸੱਚ ਦੇ ਰਾਹਾਂ ਦਾ ਮੁਸਾਫ਼ਿਰ ਹਾਂ। ਝੂਠ, ਧੋਖਾ ਅਤੇ ਫਰੇਬ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਤੁਹਾਡੀ ਹਰ ਬੇਇਨਸਾਫ਼ੀ ਨੂੰ ਉਸ ਅਕਾਲ-ਪੁਰਖ ਵਾਹਿਗੁਰੂ ਜੀ ਦਾ ਭਾਣਾ ਸਮਝ ਕੇ ਬਰਦਾਸ਼ਤ ਕਰ ਰਿਹਾ ਹਾਂ। ਤੁਸੀਂ ਪਿਛਲੇ 12 ਸਾਲਾਂ ਤੋਂ ਆਨੇ-ਬਹਾਨੇ ਇਸ ਅਪੀਲ ਤੇ ਫੈਸਲਾ ਕਰਨ ਤੋਂ ਭੱਜ ਰਹੇ ਹੋ। ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਹਾਂ ਕਿ ਰਾਵਣਾਂ ਨੂੰ ਗੋਦੀ ਵਿੱਚ ਬੈਠਾ ਕੇ "ਸ਼੍ਰੀ ਰਾਮ ਜੀ"ਦੀ ਪੂਜਾ ਨਹੀਂ ਕੀਤੀ ਜਾ ਸਕਦੀ ,ਅਜਿਹਾ ਕਰਨਾ ਵੀ ਤਾਂ ਪਾਪ ਹੀ ਹੈ। ਤੁਸੀਂ ਸਮਾਜ ਨੂੰ ਕਿਹੜੇ ਸੰਸਕਾਰ ਦੇਣਾ ਚਾਹੁੰਦੇ ਹੋ, ਇਹ ਤੁਹਾਡੇ ਕਰਮਾਂ ਤੇ ਹੀ ਨਿਰਭਰ ਕਰਦਾ ਹੈ। 

fallback

ਤੁਸੀਂ ਬੀਬੀ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ, ਉਸ ਦੇ ਪਰਿਵਾਰ ਦੇ ਸੱਤ ਜੀਆਂ ਦਾ ਕਤਲ ਕਰਨ ਵਾਲੇ ਅਤੇ ਉਸ ਦੀ ਮਾਸੂਮ ਬੇਟੀ ਦਾ ਸਿਰ ਧੜ ਤੋਂ ਅਲੱਗ ਕਰਨ ਵਾਲੇ ਪਾਪੀ ਗੁਨਾਹਗਾਰਾਂ ਨੂੰ ਅਜ਼ਾਦੀ ਦੇ ਅਮ੍ਰਿਤ ਕਾਲ ਦੇ 75ਵੇਂ ਦਿਵਸ ਤੇ ਲੰਮੀਆਂ ਪੈਰੋਲਾਂ ਦੇਣ ਤੋਂ ਬਾਅਦ ਦੇਸ਼ ਭਗਤਾਂ ਦੀ ਤਰ੍ਹਾਂ ਸੰਸਕਾਰੀ ਬ੍ਰਾਹਮਣ ਕਹਿ ਕੇ ਸਿਰਫ਼ 14 ਸਾਲਾਂ ਬਾਅਦ ਰਿਹਾਅ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਆਪਣੀ ਪਾਰਟੀ ਦੀਆਂ ਸਟੇਜਾਂ ਤੇ ਬੁਲਾ ਕੇ ਸਨਮਾਨਿਤ ਵੀ ਕਰਦੇ ਹੋ।

 ਉਹ ਵੀ ਉਨ੍ਹਾਂ ਨੂੰ ਜਿਨ੍ਹਾਂ ਅਤੇ ਪੈਰੋਲ ਉੱਤੇ ਗਿਆ ਤੇ ਫਿਰ ਬਲਾਤਕਾਰ ਦੇ ਕੇਸ ਦਰਜ਼ ਹੋਏ ਸਨ। ਤੁਸੀਂ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਡੇਰਾ ਮੁਖੀ ਨੂੰ ਹਰ ਚੋਣਾਂ ਤੋਂ ਪਹਿਲਾਂ ਸਿਰਫ ਪੈਰੋਲ ਤੇ ਰਿਹਾਅ ਹੀ ਨਹੀਂ ਕਰਦੇ ਸਗੋਂ ਤੁਹਾਡੀ ਪਾਰਟੀ ਦੇ ਆਗੂ ਉਸ ਬਲਾਤਕਾਰੀ ਨੂੰ ਸਰਕਾਰੀ ਸਮਾਗਮਾਂ ਦਾ ਮੁੱਖ ਮਹਿਮਾਨ ਵੀ ਬਣਾਉਂਦੇ ਹਨ।  ਉਸ ਬਲਾਤਕਾਰੀ ਤੋਂ ਆਸ਼ੀਰਵਾਦ ਵੀ ਲੈਂਦੇ ਹਨ। ਦੂਜੇ ਪਾਸੇ ਮੈਂ 28 ਸਾਲਾਂ ਤੋਂ ਜੇਲ੍ਹ ਅਤੇ 17 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ। ਤੁਹਾਡੇ ਇਨਸਾਫ਼ ਦਾ ਤਰਾਜੂ ਪੱਖਪਾਤੀ ਹੈ। ਇਹ ਸਾਹਮਣੇ ਵਾਲੇ ਦਾ ਧਰਮ ਅਤੇ ਵਿਚਾਰਧਾਰਾ ਦੇਖ ਕੇ ਫੈਸਲੇ ਲੈ ਰਿਹਾ ਹੈ। ਤੁਸੀਂ ਬਹੁਤ ਹੀ ਚਲਾਕੀ ਨਾਲ ਸਮਝੌਤਾ ਐਕਸਪ੍ਰੈਸ ਵਿੱਚ ਬਲਾਸਟ ਕਰਨ ਵਾਲੇ ਦੋਸ਼ੀਆਂ ਨੂੰ ਅਤੇ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਨੂੰ ਅਦਾਲਤਾਂ ਤੋਂ ਹੀ ਬਰੀ ਕਰਵਾ ਦਿੱਤਾ ਹੈ। ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਅਤੇ ਇਨਸਾਫ਼ ਦੇ ਤਰਾਜੂ ਨੂੰ ਠੀਕ ਤਰ੍ਹਾਂ ਫੜਨ ਦੀ ਜਰੂਰਤ ਹੈ। 

fallback
ਅਮਿਤ ਸ਼ਾਹ ਜੀ, ਮੈਂ ਤਾਂ ਸੱਚ ਦੇ ਰਾਹਾਂ ਦਾ ਮੁਸਾਫ਼ਿਰ ਹਾਂ। ਝੂਠ, ਧੋਖਾ ਅਤੇ ਫਰੇਬ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਤੁਹਾਡੀ ਹਰ ਬੇਇਨਸਾਫ਼ੀ ਨੂੰ ਉਸ ਅਕਾਲ-ਪੁਰਖ ਵਾਹਿਗੁਰੂ ਜੀ ਦਾ ਭਾਣਾ ਸਮਝ ਕੇ ਬਰਦਾਸ਼ਤ ਕਰ ਰਿਹਾ ਹਾਂ। ਤੁਸੀਂ ਪਿਛਲੇ 12 ਸਾਲਾਂ ਤੋਂ ਆਨੇ-ਬਹਾਨੇ ਇਸ ਅਪੀਲ ਤੇ ਫੈਸਲਾ ਕਰਨ ਤੋਂ ਭੱਜ ਰਹੇ ਹੋ। ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਹਾਂ ਕਿ ਰਾਵਣਾਂ ਨੂੰ ਗੋਦੀ ਵਿੱਚ ਬੈਠਾ ਕੇ "ਸ਼੍ਰੀ ਰਾਮ ਜੀ"ਦੀ ਪੂਜਾ ਨਹੀਂ ਕੀਤੀ ਜਾ ਸਕਦੀ ,ਅਜਿਹਾ ਕਰਨਾ ਵੀ ਤਾਂ ਪਾਪ ਹੀ ਹੈ। ਤੁਸੀਂ ਸਮਾਜ ਨੂੰ ਕਿਹੜੇ ਸੰਸਕਾਰ ਦੇਣਾ ਚਾਹੁੰਦੇ ਹੋ, ਇਹ ਤੁਹਾਡੇ ਕਰਮਾਂ ਤੇ ਹੀ ਨਿਰਭਰ ਕਰਦਾ ਹੈ। 

 

Trending news