ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰ ਬੁਰੀ ਫਸੀ 'ਆਪ', ਸ਼ਿਕਾਇਤ ਹੋਈ ਦਰਜ !
Advertisement

ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰ ਬੁਰੀ ਫਸੀ 'ਆਪ', ਸ਼ਿਕਾਇਤ ਹੋਈ ਦਰਜ !

ਚੰਡੀਗੜ੍ਹ ਵਿੱਚ ਵਧੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾਂ ਕਰ ਕੇ  ਪ੍ਰਸ਼ਾਸਨ ਵੱਲੋਂ ਸਖ਼ਤੀ 

ਚੰਡੀਗੜ੍ਹ ਵਿੱਚ ਵਧੇ ਕੋਰੋਨਾ ਦੇ ਮਾਮਲਿਆਂ ਦੀ ਵਜ੍ਹਾਂ ਕਰ ਕੇ  ਪ੍ਰਸ਼ਾਸਨ ਵੱਲੋਂ ਸਖ਼ਤੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ: ਕੋਰੋਨਾ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਮੁਸਤੈਦ ਹੋ ਗਿਆ ਹੈ ਤੇ ਸ਼ਹਿਰ 'ਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਸ਼ਹਿਰ 'ਚ ਕੋਈ ਵੀ ਸੋਸ਼ਲ ਇਕੱਠ ਤੇ ਸਿਆਸੀ ਕਾਨਫਰੰਸ ਕਰਨ ਤੋਂ ਮਨਾਹੀ ਕੀਤੀ ਗਈ ਹੈ। ਪਰ ਆਮ ਆਦਮੀ ਪਾਰਟੀ ਵੱਲੋਂ  13 ਜੁਲਾਈ ਨੂੰ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ 'ਆਪ' ਬੁਰੀ ਫਸਦੀ ਨਜ਼ਰ ਆ ਰਹੀ ਹੈ। ਦਰਅਸਲ, ਇਸ ਦੀ ਸ਼ਿਕਾਇਤ ਚੰਡੀਗੜ੍ਹ ਦੇ ਡੀਜੀਪੀ ਅਤੇ ਐਸਐਸਪੀ ਕੋਲ ਪੁੱਜ ਗਈ ਹੈ।

ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਪਰਮਪ੍ਰੀਤ ਬਾਜਵਾ ਨੇ ਪ੍ਰੈਸ ਕਾਨਫਰੰਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਕਿ ਪ੍ਰੈੱਸ ਕਾਨਫਰੰਸ ਵਿੱਚ ਐੱਮ ਐੱਚ ਏ ਦੀ ਗਾਈਡਲਾਈਨਜ਼ ਨੂੰ ਦਰਕਿਨਾਰ ਕੀਤਾ ਗਿਆ ਹੈ। ਇਸਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਵੀ ਉਲੰਘਣਾ ਕੀਤੀ ਗਈ ਹੈ,ਪ੍ਰੈਸ ਕਾਨਫਰੰਸ ਵਿਚ ਨਾ ਤਾਂ ਸਮਾਜਿਕ ਦੂਰੀ ਸੀ ਨਾ ਹੀ ਮਾਸਕ ਕਿਸੀ ਨੇ ਢੰਗ ਨਾਲ ਪਾਏ ਸੀ ,ਜੋਕਿ ਸੈਕਸ਼ਨ 188 ਦੀ ਉਲੰਘਣਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕੀ ਨਿਯਮ ਕਾਨੂੰਨ ਆਮ ਲੋਕਾਂ ਵਾਸਤੇ ਹੀ ਹੈ ?ਇਸ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਨਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੀ ਆਈ ਐਲ ਦਾਖਲ ਕੀਤੀ ਜਾਵੇਗੀ।

ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਬੀਤੀ 13 ਜੁਲਾਈ ਨੂੰ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਜਿਸ ਦੌਰਾਨ ਪੰਜਾਬੀ ਗਾਇਕਾ ਗਗਨ ਅਨਮੋਲ ਮਾਨ ਸਮੇਤ ਕਈ ਹੋਰ ਲੋਕਾਂ ਨੇ "ਆਪ" ਨੂੰ ਮਜ਼ਬੂਤ ਕਰਨ ਲਈ ਪੱਲ੍ਹਾ ਫੜ੍ਹਿਆ ਸੀ। ਪਰ ਇਸ ਦੌਰਾਨ ਨਾ ਤਾਂ ਕਿਸੇ ਵੀ ਲੀਡਰ ਦੇ ਮਾਸਕ ਪਾਇਆ ਸੀ ਤੇ ਨਾ ਹੀ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ, ਜਿਸ ਦੌਰਾਨ  ਪਰਮਪ੍ਰੀਤ ਬਾਜਵਾ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ।

 

Trending news