Harsimrat Badal News: ਹਰਸਿਮਰਤ ਬਾਦਲ ਨੇ ਸੰਸਦ 'ਚ ਮਨੀਪੁਰ ਹਿੰਸਾ ਤੇ ਸਿੱਖ ਭਾਈਚਾਰੇ ਦੇ ਮੁੱਦੇ ਉਠਾਏ
Advertisement
Article Detail0/zeephh/zeephh1817536

Harsimrat Badal News: ਹਰਸਿਮਰਤ ਬਾਦਲ ਨੇ ਸੰਸਦ 'ਚ ਮਨੀਪੁਰ ਹਿੰਸਾ ਤੇ ਸਿੱਖ ਭਾਈਚਾਰੇ ਦੇ ਮੁੱਦੇ ਉਠਾਏ

Harsimrat Badal News: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਬੇਭਰੋਸਗੀ ਮਤੇ ਦੌਰਾਨ ਚਰਚਾ ਦਰਮਿਆਨ ਮਨੀਪੁਰ ਹਿੰਸਾ ਦੀ ਨਿਖੇਧੀ ਕੀਤੀ।

Harsimrat Badal News: ਹਰਸਿਮਰਤ ਬਾਦਲ ਨੇ ਸੰਸਦ 'ਚ ਮਨੀਪੁਰ ਹਿੰਸਾ ਤੇ ਸਿੱਖ ਭਾਈਚਾਰੇ ਦੇ ਮੁੱਦੇ ਉਠਾਏ

Harsimrat Badal News: ਲੋਕ ਸਭਾ ਵਿੱਚ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬੇਭਰੋਸਗੀ ਮਤੇ ਦੌਰਾਨ ਚਰਚਾ ਦਰਮਿਆਨ ਮਨੀਪੁਰ ਹਿੰਸਾ ਦੀ ਨਿਖੇਧੀ ਕਰਦੇ ਹੋਏ ਭਾਜਪਾ ਅਤੇ ਕਾਂਗਰਸ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ 1984 ਕਤਲੇਆਮ ਅਤੇ ਮਨੀਪੁਰ ਹਿੰਸਾ ਦਾ ਜ਼ਿਕਰ ਕਰਦਿਆਂ ਭਾਜਪਾ ਨੂੰ ਘੇਰਿਆ। 

ਇਹ ਵੀ ਪੜ੍ਹੋ : Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਫਿਰੋਜਪੁਰ 'ਚ ਸਕੂਲਾਂ ਦੀ ਛੁੱਟੀ

ਇਸ ਦੌਰਾਨ ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਮੁੱਦਿਆਂ ਨੂੰ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਨਾਲ ਹਮੇਸ਼ਾ ਧੱਕੇਸ਼ਾਹੀ ਹੁੰਦੀ ਰਹਿੰਦੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦਾ ਪਾਣੀਆਂ ਨੂੰ ਲੈ ਕੇ ਵੀ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਉਤੇ ਆਰਐਸਐਸ ਵੱਲੋਂ ਕਬਜ਼ਾ ਕਰਨ ਦਾ ਗੱਲ ਵੀ ਚੁੱਕੀ।  

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ’ਤੇ ਦਿੱਤਾ ਭਾਸ਼ਣ ਪੜ੍ਹਦਿਆਂ ਚੇਤੇ ਕੀਤਾ ਕਿ ਕਿਵੇਂ ਉਨ੍ਹਾਂ ਕਿਹਾ ਸੀ ਕਿ ਇਸ ਦੇਸ਼ ਵਿੱਚ ਇੱਕ ਕੁੜਈ ਵਜੋਂ ਜਨਮ ਲੈਣਾ ਇੱਕ ਅਭਿਸ਼ਾਪ ਹੈ ਤੇ ਕਿਹਾ ਕਿ ਅੱਜ ਵੀ ਇਹੀ ਸੱਚਾਈ ਹੈ ਜੋ ਮਣੀਪੁਰ ਹਿੰਸਾ ਦੌਰਾਨ ਵੇਖਣ ਨੂੰ ਮਿਲ ਰਹੀ ਹੈ।

ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਾਣੀ ਦੇ ਮੁੱਦੇ ਉਤੇ ਵੀ ਵਿਰੋਧੀਆਂ ਉਤੇ ਨਿਸ਼ਾਨਾ ਸਾਧਿਆ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਪੁਨਰਗਠਨ ਵੇਲੇ ਨਾ ਪੰਜਾਬੀ ਬੋਲਦੇ ਇਲਾਕੇ ਦਿੱਤੇ ਤੇ ਨਾ ਹੀ ਚੰਡੀਗੜ੍ਹ ਦਿੱਤਾ ਤੇ ਹੁਣ ਇਹ ਦਿੱਲੀ ਵਿਚ ਦੁਨੀਆਂ ਦੀ ਇਕਲੌਤੀ ਵਿਧਵਾ ਕਾਲੋਨੀ ਵਿੱਚ ਵੀ ਨਹੀਂ ਗਈ ਜਿਥੇ 1984 ਦੇ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਰਹਿ ਰਹੀਆਂ ਹਨ।

ਉਨ੍ਹਾਂ ਨੇ ਕੇਂਦਰ ਸਰਕਾਰ ਦੀ ਵੀ ਜੰਮ ਕੇ ਖਿਚਾਈ ਕੀਤੀ ਤੇ ਕਿਹਾ ਕਿ 'ਸਭਕਾ ਸਾਥ, ਸਭਕਾ ਵਿਕਾਸ’ ਨਾਅਰੇ ਉਪਰ ਮੁੜ ਵਿਚਾਰ ਹੋਣੀ ਚਾਹੀਦੀ ਹੈ।

 

ਇਹ ਵੀ ਪੜ੍ਹੋ : Sidhu Moosewala murder case: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਦੀ ਹੋਈ ਪੇਸ਼ੀ

Trending news