'ਆਪ' ਸੂਬੇ ’ਚ ਤੀਜੀ ਸਿਆਸੀ ਧਿਰ ਵਜੋਂ ਜਗ੍ਹਾ ਬਣਾਉਣ ’ਚ ਕਾਮਯਾਬ ਹੋਈ ਹੈ, ਇਹ ਵੀ ਨਵੀਂ ਪਾਰਟੀ ਲਈ ਕਿਸੇ ਉਪਲਬਧੀ ਨਾਲੋਂ ਘੱਟ ਨਹੀਂ ਹੈ।
Trending Photos
AAP National Party: ਗੁਜਰਾਤ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇੱਕ ਪਾਸੜ ਜਿੱਤ ਮਿਲਦੀ ਵਿਖਾਈ ਦੇ ਰਹੀ ਹੈ, ਉੱਥੇ ਹੀ ਕਾਂਗਰਸ ਦੂਜੇ ਪਾਏਦਾਨ ’ਤੇ ਹੈ।
ਦੱਸ ਦੇਈਏ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਅਤੇ ਭਾਜਪਾ ਪਾਰਟੀ ਵਿਚਾਲੇ ਮੁਕਾਬਲਾ ਮੰਨਿਆ ਜਾ ਰਿਹਾ ਸੀ। ਜਿਵੇਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਵਲੋਂ ਗੁਜਰਾਤ ’ਚ ਪੂਰੇ ਦਮ-ਖਮ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ, ਉਸ ਅਨੁਸਾਰ 'ਆਪ' ਦੀ ਕਾਰਗੁਜ਼ਾਰੀ ਵੇਖਣ ਨੂੰ ਨਹੀਂ ਮਿਲੀ ਹੈ।
ਇਸ ਸਭ ਦੇ ਵਿਚਾਲੇ 'ਆਪ' ਸੂਬੇ ’ਚ ਤੀਜੀ ਸਿਆਸੀ ਧਿਰ ਵਜੋਂ ਜਗ੍ਹਾ ਬਣਾਉਣ ’ਚ ਕਾਮਯਾਬ ਹੋਈ ਹੈ, ਇਹ ਵੀ ਨਵੀਂ ਪਾਰਟੀ ਲਈ ਕਿਸੇ ਉਪਲਬਧੀ ਨਾਲੋਂ ਘੱਟ ਨਹੀਂ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣਾ ਲਗਭਗ ਤੈਅ ਹੈ। ਦਿੱਲੀ, ਪੰਜਾਬ ਅਤੇ ਗੋਆ ’ਚ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਸਟੇਟ ਪਾਰਟੀ ਵਜੋਂ ਦਰਜਾ ਪ੍ਰਾਪਤ ਹੈ, ਤੇ ਹੁਣ 'ਰਾਸ਼ਟਰੀ ਪਾਰਟੀ' ਦਾ ਦਰਜਾ ਹਾਸਲ ਕਰਨ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਭਾਵ ਜੇਕਰ ਗੁਜਰਾਤ ’ਚ ਪਾਰਟੀ ਨੂੰ 6 ਫ਼ੀਸਦ ਵੋਟਾਂ ਪ੍ਰਾਪਤ ਹੁੰਦੀਆਂ ਹਨ ਤਾਂ 'ਆਪ' ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਹੋ ਜਾਵੇਗਾ।
ਉੱਧਰ ਆਮ ਆਦਮੀ ਪਾਰਟੀ ਨੂੰ ਵੀ ਪੂਰਾ ਭਰੋਸਾ ਹੈ ਕਿ ਗੁਜਰਾਤ ਦੇ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਨੂੰ 'ਰਾਸ਼ਟਰੀ ਪਾਰਟੀ' ਦਾ ਦਰਜਾ ਹਾਸਲ ਹੋ ਜਾਵੇਗਾ। ਇਸੇ ਲਈ ਪਾਰਟੀ ਨੇ ਆਪਣੇ ਦਿੱਲੀ ’ਚ ਸਥਿਤ ਮੁੱਖ ਦਫ਼ਤਰ (Head Office) ’ਤੇ ਬਾਹਰ ਪੋਸਟਰ ਲਗਾਇਆ ਹੈ। ਜਿਸ ’ਚ ਲਿਖਿਆ ਗਿਆ ਹੈ, " ਸਾਰੇ ਦੇਸ਼ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪਾਰਟੀ ਬਣਨ ’ਤੇ ਵਧਾਈਆਂ।"
ਜ਼ਿਕਰਯੋਗ ਹੈ ਕਿ ਇੱਕ ਰਾਜਨੀਤਿਕ ਦਲ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਲਈ ਚਾਰ ਰਾਜਾਂ ’ਚ ਮਾਨਤਾ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ’ਚ ਘੱਟੋ-ਘੱਟ 2 ਸੀਟਾਂ ’ਚ 6 ਫ਼ੀਸਦ ਤੋਂ ਵੱਧ ਵੋਟ ਸ਼ੇਅਰ ਹਾਸਲ ਕਰਨਾ ਜ਼ਰੂਰੀ ਹੁੰਦਾ ਹੈ।