Khanna News: ਦੋਰਾਹਾ ਵਿੱਚ ਕੁਆਰਟਰ ਦੀ ਛੱਤ ਡਿੱਗਣ ਕਾਰਨ ਮਲਬੇ ਥੱਲੇ ਦੱਬਣ ਕਾਰਨ ਦੋ ਮੌਤਾਂ ਹੋਣ ਮਗਰੋਂ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦੇ ਹੋਏ ਅਣਸੁਰੱਖਿਅਤ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
Trending Photos
Khanna News: ਦੋਰਾਹਾ ਵਿੱਚ ਵਾਪਰੀ ਦੁਖਦਾਇਕ ਘਟਨਾ ਵਿੱਚ 2 ਮੌਤਾਂ ਮਗਰੋਂ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਕਾਫੀ ਸਮੇਂ ਤੋਂ ਖਸਤਾ ਹਾਲਤ ਕੁਆਰਟਰਾਂ ਦੇ ਇਲਾਕੇ ਦਾ ਅੱਜ ਤੱਕ ਮੁਆਇਨਾ ਨਹੀਂ ਕੀਤਾ ਗਿਆ ਸੀ ਪਰ ਘਟਨਾ ਉਪਰੰਤ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਤਾਂ ਹੁਣ ਇਸ ਘਟਨਾ ਦੀ ਜਾਂਚ ਦੇ ਨਾਲ-ਨਾਲ ਅਸੁਰੱਖਿਅਤ ਇਲਾਕੇ ਨੂੰ ਸੀਲ ਕੀਤਾ ਗਿਆ।
ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਅਸੁਰੱਖਿਅਤ ਬਿਲਡਿੰਗਾਂ ਦੀ ਸੂਚੀ ਮੰਗ ਲਈ ਗਈ। ਮੌਕੇ ਦਾ ਮੁਆਇਨਾ ਕਰਨ ਪੁੱਜੀ ਪਾਇਲ ਦੀ ਐਸਡੀਐਮ ਹਰਲੀਨ ਕੌਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਮੰਦਭਾਗੀ ਘਟਨਾ ਉਪਰ ਦੁੱਖ ਜ਼ਾਹਿਰ ਕੀਤਾ। ਇਸ ਵਿੱਚ ਇੱਕ ਨੌਜਵਾਨ ਤੇ ਉਸਦੀ ਭਤੀਜੀ ਦੀ ਮੌਤ ਹੋ ਗਈ।
ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਤੇ ਪੁਲਿਸ ਪ੍ਰਸ਼ਾਸਨ ਦੋਵੇਂ ਜਾਂਚ ਕਰ ਰਹੇ ਹਨ। ਕੁਆਰਟਰ ਮਾਲਕਾਂ ਦੀ ਲਾਪਰਵਾਹੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਕਿ ਉਨ੍ਹਾਂ ਦੇ ਕੁਆਰਟਰ ਅਸੁਰੱਖਿਅਤ ਹਨ। ਐਸਡੀਐਮ ਨੇ ਕਿਹਾ ਕਿ ਉਹ ਮਹਿਕਮੇ ਵੱਲੋਂ ਵੀ ਰਿਪੋਰਟ ਮੰਗਵਾ ਰਹੇ ਹਨ।
ਤਹਿਸੀਲਦਾਰ ਤੇ ਨਗਰ ਕੌਂਸਲ ਅਧਿਕਾਰੀ ਆਪਣੇ ਵੱਲੋਂ ਰਿਪੋਰਟ ਦੇਣਗੇ। ਜਿੱਥੋਂ ਤੱਕ ਕੁਆਰਟਰ ਮਾਲਕ ਦਾ ਸਵਾਲ ਹੈ ਉਸ ਸਬੰਧੀ ਦੋਰਾਹਾ ਥਾਣਾ ਮੁਖੀ ਨੇ ਦੱਸਿਆ ਹੈ ਕਿ ਕੁਆਰਟਰ ਮਾਲਕ ਪੁਲਿਸ ਦੀ ਹਿਰਾਸਤ ਵਿੱਚ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਿਯਮਾਂ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ।
ਇਸੇ ਤਰ੍ਹਾਂ ਜੋ ਨਗਰ ਕੌਂਸਲ ਦੀ ਹੱਦ ਦਾ ਸਵਾਲ ਹੈ ਉਨ੍ਹਾ ਕੋਲੋਂ ਅੱਜ ਹੀ ਰਿਪੋਰਟ ਲਈ ਜਾਵੇਗੀ ਕਿ ਹੋਰ ਸ਼ਹਿਰ ਅੰਦਰ ਕਿੱਥੇ-ਕਿੱਥੇ ਅਸੁਰੱਖਿਅਤ ਬਿਲਡਿੰਗਾਂ ਹਨ। ਇਨ੍ਹਾਂ ਦਾ ਸਰਵੇ ਕਰਵਾਇਆ ਜਾਵੇਗਾ। ਜੇ ਕਿਸੇ ਬਿਲਡਿੰਗ ਅੰਦਰ ਕੋਈ ਰਹਿੰਦਾ ਹੋਵੇਗਾ ਤਾਂ ਉਸ ਨੂੰ ਕਿਤੇ ਹੋਰ ਠਹਿਰਨ ਦੀ ਹਦਾਇਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Charanjit Singh Channi: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਜਾਂਚ ਲਈ ਵਿਜੀਲੈਂਸ ਨੇ ਮੰਗੀ ਮਨਜ਼ੂਰੀ
ਅਸੁਰੱਖਿਅਤ ਬਿਲਡਿੰਗਾਂ ਸੀਲ ਕੀਤੀਆਂ ਜਾਣਗੀਆਂ। ਪਰਿਵਾਰ ਨੂੰ ਮਦਦ ਦੇ ਸਵਾਲ ਉਪਰ ਐਸਡੀਐਮ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਦੇ ਮਾਮਲੇ 'ਚ ਸਰਕਾਰ ਦੀ ਪਾਲਿਸੀ ਹੈ। ਉਸ ਪਾਲਿਸੀ ਮੁਤਾਬਕ ਕੇਸ ਬਣਾਇਆ ਜਾਵੇਗਾ ਤੇ ਮ੍ਰਿਤਕ ਦੇ ਪਰਿਵਾਰ ਨੂੰ ਬਣਦੀ ਮਦਦ ਦਿੱਤੀ ਜਾਵੇਗੀ। ਦੱਸ ਦਈਏ ਕਿ ਇਸ ਦੁਖਦਾਇਕ ਘਟਨਾ ਵਿੱਚ ਖਸਤਾ ਹਾਲਤ ਕੁਆਰਟਰ ਦੀ ਛੱਤ ਡਿੱਗਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ ਸੀ। ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ : Punjab Mandi News: ਖੇਤੀਬਾੜੀ ਮੰਤਰੀ ਦੇ ਭਰੋਸੇ ਮਗਰੋਂ ਆੜ੍ਹਤੀਆਂ ਵੱਲੋਂ ਹੜਤਾਲ ਸਮਾਪਤ ਕਰਨ ਦਾ ਐਲਾਨ