Faridkot News: ਜ਼ਮੀਨੀ ਵਿਵਾਦ ਕਾਰਨ ਮਹਿਲਾ 'ਤੇ ਕੀਤਾ ਕਹੀ ਹਮਲਾ; ਜ਼ਖ਼ਮੀ ਔਰਤ ਦੀ ਹੋਈ ਮੌਤ
Advertisement
Article Detail0/zeephh/zeephh2382432

Faridkot News: ਜ਼ਮੀਨੀ ਵਿਵਾਦ ਕਾਰਨ ਮਹਿਲਾ 'ਤੇ ਕੀਤਾ ਕਹੀ ਹਮਲਾ; ਜ਼ਖ਼ਮੀ ਔਰਤ ਦੀ ਹੋਈ ਮੌਤ

Faridkot News:  ਕਰੀਬ ਦੋ ਮਹੀਨੇ ਪਹਿਲਾਂ ਫਰੀਦਕੋਟ ਵਿੱਚ ਜ਼ਮੀਨੀ ਵਿਵਾਦ ਦੇ ਚੱਲਦੇ ਜੀਜੇ ਵੱਲੋਂ ਆਪਣੀ ਸਾਲੀ ਉਤੇ ਕਹੀ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। 

Faridkot News: ਜ਼ਮੀਨੀ ਵਿਵਾਦ ਕਾਰਨ ਮਹਿਲਾ 'ਤੇ ਕੀਤਾ ਕਹੀ ਹਮਲਾ; ਜ਼ਖ਼ਮੀ ਔਰਤ ਦੀ ਹੋਈ ਮੌਤ

Faridkot News: ਫਰੀਦਕੋਟ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਜ਼ਮੀਨੀ ਵਿਵਾਦ ਦੇ ਚੱਲਦੇ ਜੀਜੇ ਵੱਲੋਂ ਆਪਣੀ ਸਾਲੀ ਉਤੇ ਕਹੀ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਮਹਿਲਾ ਦੀ ਬੇਟੀ ਨੇ ਪੁਲਿਸ ਉਤੇ ਦੋਸ਼ ਲਗਾਉਂਦੇ ਕਿਹਾ ਕਿ ਪੁਲਿਸ ਨੂੰ ਦੋ ਮਹੀਨੇ ਪਹਿਲਾਂ ਕੀਤੀ ਸ਼ਿਕਾਇਤ ਦੇ ਬਾਵਜੂਦ ਅੱਜ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਚਿਤਾਵਨੀ ਕੀਤਾ ਕਿ ਜਦ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਨਾ ਤਾਂ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ ਨਾ ਹੀ ਲਾਸ਼ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਮ੍ਰਿਤਕਾ ਦੀ ਬੇਟੀ ਤੇ ਰਿਸ਼ਤੇਦਾਰਾਂ ਮੁਤਾਬਕ ਮ੍ਰਿਤਕ ਮਹਿਲਾ ਦੇ ਦੋ ਬੇਟੇ ਤੇ ਇੱਕ ਬੇਟੀ ਸੀ ਜਿਸ ਵਿਚੋਂ ਇੱਕ ਬੇਟਾ ਉਸ ਨੇ ਆਪਣੇ ਜੀਜੇ ਗੁਰਮੁੱਖ ਸਿੰਘ ਦੇ ਕੋਈ ਔਲਾਦ ਨਾ ਹੋਣ ਦੇ ਚੱਲਦੇ ਗੋਦ ਦਿੱਤਾ ਗਿਆ ਸੀ। ਔਰਤ ਕੋਲ ਜੋ ਲੜਕਾ ਦੀ ਉਸ ਦੀ ਮੌਤ ਹੋ ਗਈ ਸੀ ਅਤੇ ਔਰਤ ਅਤੇ ਉਸ ਦੀ ਧੀ ਦੋਵੇਂ ਇਕੱਠੀਆਂ ਰਹਿੰਦੀਆਂ ,ਨ।
ਹੁਣ ਮ੍ਰਿਤਕ ਮਹਿਲਾ ਹਰਪ੍ਰੀਤ ਕੌਰ ਦੀ ਜ਼ਮੀਨ ਵਿਚੋਂ ਉਸਦੇ ਦੇ ਜੀਜੇ ਵੱਲੋਂ ਗੋਦ ਲਏ ਹੋਏ ਪੁੱਤਰ ਦਾ ਹਿੱਸਾ ਮੰਗਿਆ ਜਾ ਰਿਹਾ ਸੀ। ਗੁਰਮੁਖ ਸਿੰਘ ਧੱਕੇ ਨਾਲ ਉਸਦੀ ਜ਼ਮੀਨ ਉਤੇ ਕਬਜ਼ਾ ਕਰ ਰਿਹਾ ਸੀ। 

ਇਸ ਨੂੰ ਰੋਕਣ ਲਈ ਜਦ ਹਰਪ੍ਰੀਤ ਕੌਰ ਗਈ ਤਾਂ ਉਥੇ ਹੋਏ ਜ਼ੁਬਾਨੀ ਵਿਵਾਦ ਤੋਂ ਬਾਅਦ ਗੁਰਮੁਖ ਸਿੰਘ ਨੇ ਹਰਪ੍ਰੀਤ ਕੌਰ ਉਤੇ ਕਹੀ ਨਾਲ ਹਮਲਾ ਕਰ ਦਿੱਤਾ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਅਤੇ ਇਸ ਹਮਲੇ ਵਿੱਚ ਹਰਪ੍ਰੀਤ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ ਪਰ ਪਰਿਵਾਰ ਮੁਤਾਬਕ ਉਥੇ ਸਿਆਸੀ ਦਬਾਅ ਦੇ ਚੱਲਦੇ ਡਾਕਟਰਾਂ ਵੱਲੋਂ ਸਹੀ ਇਲਾਜ ਨਹੀਂ ਕੀਤਾ ਗਿਆ।

ਇਸ ਕਾਰਨ ਅੱਜ ਉਕਤ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਦੀ ਬੇਟੀ ਨੇ ਕਿਹਾ ਕਿ ਨਾ ਤਾਂ ਪੁਲਿਸ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਕਰ ਰਹੀ ਹੈ ਨਾ ਹੀ ਡਾਕਟਰਾਂ ਨੇ ਇਲਾਜ ਵੇਲੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਈ। ਉਨ੍ਹਾਂ ਨੇ ਐਲਾਨ ਕੀਤਾ ਕਿ ਜਦ ਤੱਕ ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਤਦ ਤੱਕ ਉਹ ਆਪਣੀ ਮਾਂ ਦਾ ਅੰਤਿਮ ਸਸਕਾਰ ਨਹੀਂ ਕਰੇਗੀ।

ਉਧਰ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਪਹਿਲਾ ਮੁਲਜ਼ਮ ਖਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਸੀ ਅਤੇ ਹੁਣ ਜ਼ੁਰਮ ਦੀਆਂ ਧਾਰਾਵਾਂ ਵਿੱਚ ਵਾਧਾ ਕਰਦੇ ਹੋਏ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਮੁਲਜ਼ਮ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।

Trending news