Amritsar News: ਏਅਰਪੋਰਟ 'ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ! 24 ਕੈਰਟ ਦੀਆਂ ਚਾਰ ਚੂੜੀਆਂ ਬਰਾਮਦ
Advertisement
Article Detail0/zeephh/zeephh2344621

Amritsar News: ਏਅਰਪੋਰਟ 'ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ! 24 ਕੈਰਟ ਦੀਆਂ ਚਾਰ ਚੂੜੀਆਂ ਬਰਾਮਦ

Amritsar News: ਅੰਮ੍ਰਿਤਸਰ ਦੇ ਏਅਰਪੋਰਟ ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਕਸਟਮ ਨੇ 672 ਗਰਾਮ ਖਰਾ ਸੋਨਾ ਬਰਾਮਦ ਕੀਤਾ ਹੈ। 24 ਕੈਰਟ ਦੀਆਂ ਚਾਰ ਚੂੜੀਆਂ ਕੀਤੀਆਂ ਬਰਾਮਦ ਫੜੇ ਗਏ ਸੋਨੇ ਦੀ ਕੀਮਤ ਤਕਰੀਬਨ 50 ਲੱਖ ਰੁਪਏ ਦੱਸੀ ਜਾ ਰਹੀ ਹੈ।

Amritsar News: ਏਅਰਪੋਰਟ 'ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ!  24 ਕੈਰਟ ਦੀਆਂ ਚਾਰ ਚੂੜੀਆਂ ਬਰਾਮਦ

Amritsar News: ​ਅੰਮ੍ਰਿਤਸਰ ਦੇ ਏਅਰਪੋਰਟ ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਕਸਟਮ ਨੇ 672 ਗਰਾਮ ਖਰਾ ਸੋਨਾ ਬਰਾਮਦ ਕੀਤਾ।  24 ਕੈਰਟ ਦੀਆਂ ਚਾਰ ਚੂੜੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਸੋਨੇ ਦੀ ਕੀਮਤ ਤਕਰੀਬਨ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਮਿਲਾਨ ਤੋਂ ਏਅਰ ਨਿਊਜ਼ ਏਅਰਲਾਈਨ ਵਿੱਚ ਇੱਕ ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਸੋਨਾ ਲੈ ਕੇ ਪਹੁੰਚਿਆ ਸੀ। 

ਦੱਸ ਦਈਏ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਕਰੀਬ 50 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਮੁਲਜ਼ਮਾਂ ਕੋਲੋਂ ਸੋਨਾ ਬਰਾਮਦ ਕਰਕੇ ਮੁਲਾਂਕਣ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਬੀਤੀ ਰਾਤ ਮਿਲਾਨ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇ ਸਨ।

ਕਸਟਮ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਨੀਓਸ ਦੀ ਫਲਾਈਟ ਨੰਬਰ NO534 ਰਾਤ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਸੀ। ਕਸਟਮ ਕਲੀਅਰੈਂਸ ਦੌਰਾਨ ਇੱਕ ਯਾਤਰੀ ਦੇ ਸਮਾਨ ਦੀ ਜਾਂਚ ਕੀਤੀ ਗਈ। ਉਸ ਦੇ ਬੈਗ ਵਿੱਚੋਂ ਸੋਨੇ ਦੀਆਂ ਚਾਰ ਚੂੜੀਆਂ ਬਰਾਮਦ ਹੋਈਆਂ। ਜਾਂਚ ਦੌਰਾਨ ਯਾਤਰੀ ਪੂਰੇ ਦਸਤਾਵੇਜ਼ ਨਹੀਂ ਦਿਖਾ ਸਕਿਆ। ਜਿਸ ਤੋਂ ਬਾਅਦ ਕਸਟਮ ਨੇ ਸੋਨਾ ਜ਼ਬਤ ਕਰ ਲਿਆ ਹੈ।
 
ਇਹ ਵੀ ਪੜ੍ਹੋ: Illegal Mining Case :ED ਨੇ ਸੋਨੀਪਤ ਦੇ ਕਾਂਗਰਸੀ ਵਿਧਾਇਕ ਨੂੰ ਕੀਤਾ ਗ੍ਰਿਫਤਾਰ, ਲਾਏ ਇਹ ਗੰਭੀਰ ਦੋਸ਼
 

ਕਸਟਮ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ 24 ਕੈਰੇਟ ਕੱਚਾ ਸੋਨਾ 4 ਚੂੜੀਆਂ ਵਿੱਚ ਬਦਲ ਕੇ ਲਿਆਏ ਸਨ। ਜਦੋਂ ਕਸਟਮ ਦੁਆਰਾ ਚੂੜੀਆਂ ਦਾ ਵਜ਼ਨ ਕੀਤਾ ਗਿਆ ਤਾਂ ਉਨ੍ਹਾਂ ਦਾ ਭਾਰ 672 ਗ੍ਰਾਮ ਪਾਇਆ ਗਿਆ। ਇਸ ਤੋਂ ਬਾਅਦ ਉਹਨਾਂ ਦਾ ਮੁਲਾਂਕਣ ਕੀਤਾ ਗਿਆ, ਜੋ ਕਿ ਲਗਭਗ 49,92,960/- ਰੁਪਏ ਬਣਦਾ ਹੈ। ਫਿਲਹਾਲ ਇਹ ਸੋਨਾ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਅਜੇ ਜਾਰੀ ਹੈ।

ਇਹ ਵੀ ਪੜ੍ਹੋ: Chikungunya in Rainy Season: ਬਰਸਾਤ 'ਚ ਕਿਉਂ ਹੁੰਦਾ ਹੈ ਚਿਕਨਗੁਨੀਆ, ਜੇ ਤੁਸੀਂ ਬਚਣਾ ਚਾਹੁੰਦੇ ਹੋ, ਤਾਂ ਅਪਨਾਓ ਇਹ ਘਰੇਲੂ ਨੁਸਖੇ

 

Trending news