Bathinda News:
Trending Photos
Bathinda News(ਕੁਲਬੀਰ ਬੀਰਾ): ਅੱਜ ਪੰਜਾਬ ਭਰ ਦੇ ਸਰਕਾਰੀ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਘੰਟਿਆਂ ਲਈ ਓਪੀਡੀ ਬੰਦ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਦੂਰ ਦੁਰਾਡੇ ਤੋਂ ਆਏ ਮਰੀਜ਼ ਵੀ ਪਰੇਸ਼ਾਨ ਹੋਏ ਰਹੇ ਹਨ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਸ਼ੌਕ ਨਹੀਂ ਹੜਤਾਲ ਤੇ ਨਹੀਂ ਬੈਠੇ ਆਪਣੀ ਹੱਕੀ ਮੰਗਾਂ ਹੀ ਸਰਕਾਰ ਤੋਂ ਮੰਗ ਰਹੇ ਹਾਂ।
ਦੂਰ ਦੁਰਾਡੇ ਤੋਂ ਦਵਾਈਆਂ ਲੈਣ ਆਏ ਮਰੀਜ਼ ਦਾ ਕਹਿਣਾ ਹੈ ਕਿ ਜੇਕਰ ਡਾਕਟਰਾਂ ਨੇ ਹੜਤਾਲ ਹੀ ਕਰਨੀ ਹੈ ਤਾਂ ਸਾਨੂੰ ਪਹਿਲਾਂ ਦੱਸਿਆ ਜਾਣਾ ਚਾਹੀਦਾ ਸੀ ਸਾਡੀ ਖਜਲ ਖੁਆਰੀ ਹੋ ਰਹੀ ਹੈ। ਮਰੀਜ਼ਾਂ ਦਾ ਕਹਿਣ ਹੈ ਕਿ ਜ਼ਿਆਦਾਤਰ ਲੋਕ ਗੋਡਿਆਂ ਦੇ ਦਰਦ ਦੀਆਂ ਦਵਾਈਆਂ ਲੈਣ ਵਾਲੇ ਸਨ ਅਤੇ ਹੋਰ ਬਹੁਤ ਅਜਿਹੀ ਬਿਮਾਰੀਆਂ ਨਾਲ ਪੀੜਤ ਲੋਕ ਦਵਾਈ ਲੈਣ ਪਹੁੰਚੇ ਹਨ ਜੋ ਕਿ ਕਾਫੀ ਜ਼ਿਆਦਾ ਜ਼ਰੂਰ ਹੈ। ਡਾਕਟਰਾਂ ਦੀ ਹੜਤਾਲ ਦੇ ਕਾਰਨ ਉਨ੍ਹਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਡਾਕਟਰਾਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕੋਈ ਬਹੁਤੀਆਂ ਵੱਡੀਆਂ ਮੰਗਾਂ ਨਹੀਂ ਹਨ। ਪਿਛਲੇ ਲੰਮੇ ਸਮੇਂ ਤੋਂ ਸਾਨੂੰ ਤਰੱਕੀਆਂ ਨਹੀਂ ਦਿੱਤੀਆਂ ਜਾ ਰਹੀਆਂ। ਸਾਡੀ ਸਕਿਉਰਟੀ ਦਾ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਨੇ ਖਾਲੀ ਪਈਆਂ ਅਸਾਮੀਆਂ ਭਰਨ ਬਾਰੇ ਅਤੇ ਹੋਰ ਛੋਟੀਆਂ ਛੋਟੀਆਂ ਮੰਗਾਂ ਹਨ ਜੋ ਸਰਕਾਰ ਨਹੀਂ ਮੰਨ ਰਹੀ ਬਠਿੰਡਾ ਵਿੱਚ ਸਾਡੇ ਲਗਭਗ ਅੱਠ ਡਾਕਟਰ ਹੁਣ ਤੱਕ ਨੌਕਰੀਆਂ ਛੱਡ ਚੁੱਕੇ ਹਨ ਅਤੇ ਇੱਕ ਮਹੀਨੇ ਵਿੱਚ ਪੰਜਾਬ ਦੇ ਹਸਪਤਾਲਾਂ ਵਿੱਚ 13 ਵਾਰਦਾਤਾਂ ਹੋ ਚੁੱਕੀਆਂ ਹਨ ਅਗਰ ਸਾਡੇ ਮੰਗਾਂ ਜਲਦ ਨਾ ਮੰਨੀਆਂ ਤਾਂ ਮਜਬੂਰਨ ਸਾਨੂੰ ਲੰਮਾ ਸੰਘਰਸ਼ ਕਰਨਾ ਪਵੇਗਾ।
ਦੱਸਦਈਏ ਕਿ ਬੀਤੇ ਦਿਨੀ ਪੰਜਾਬ ਦੇ ਸਰਕਾਰੀ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਜਿਸ ਦਾ ਸਰਕਾਰ ਵੱਲੋਂ ਆਸ਼ਵਾਸਨ ਦਵਾਇਆ ਗਿਆ ਸੀ ਕਿ ਜਲਦ ਉਹਨਾਂ ਦੀਆਂ ਮੰਗਾਂ ਦੇ ਉੱਪਰ ਧਿਆਨ ਦਿੱਤਾ ਜਾਵੇਗਾ ਅਤੇ ਜਲਦ ਹੀ ਇਹਨਾਂ ਨੂੰ ਹੱਲ ਕੀਤਾ ਜਾਵੇਗਾ। ਸਰਕਾਰ ਵੱਲੋਂ ਮੰਗਾਂ ਨੂੰ ਪੂਰਾ ਕਰਨ ਲਈ ਸਮੇਂ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਸੰਕੇਤਕ ਹੜਤਾਲ ਸ਼ੁਰੂ ਕਰ ਦਿੱਤੀ।