Rupnagar News: ਭਰਤਗੜ੍ਹ 'ਚ ਹਿਮਾਚਲ ਵੱਲੋਂ ਆ ਰਹੀ ਕਾਰ ਦੇ ਡਰਾਈਵਰ ਦੀ ਕੁੱਟਮਾਰ; ਗੱਡੀ ਦੀ ਵੀ ਕੀਤੀ ਭੰਨਤੋੜ
Advertisement
Article Detail0/zeephh/zeephh2305909

Rupnagar News: ਭਰਤਗੜ੍ਹ 'ਚ ਹਿਮਾਚਲ ਵੱਲੋਂ ਆ ਰਹੀ ਕਾਰ ਦੇ ਡਰਾਈਵਰ ਦੀ ਕੁੱਟਮਾਰ; ਗੱਡੀ ਦੀ ਵੀ ਕੀਤੀ ਭੰਨਤੋੜ

Rupnagar News: ਕੀਰਤਪੁਰ ਸਾਹਿਬ ਰੋਪੜ ਮੁੱਖ ਮਾਰਗ ਉਤੇ ਕੁਝ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਦੇ ਹੋਏ ਹਿਮਾਚਲ ਤੋਂ ਆ ਰਹੀ ਕਾਰ ਦੇ ਡਰਾਈਵਰ ਦੀ ਕੁੱਟਮਾਰ ਕੀਤੀ।

Rupnagar News: ਭਰਤਗੜ੍ਹ 'ਚ ਹਿਮਾਚਲ ਵੱਲੋਂ ਆ ਰਹੀ ਕਾਰ ਦੇ ਡਰਾਈਵਰ ਦੀ ਕੁੱਟਮਾਰ; ਗੱਡੀ ਦੀ ਵੀ ਕੀਤੀ ਭੰਨਤੋੜ

Rupnagar News (ਬਿਮਲ ਸ਼ਰਮਾ) :  ਪਿੰਡ ਭਰਤਗੜ੍ਹ ਵਿਖੇ ਕੀਰਤਪੁਰ ਸਾਹਿਬ ਰੋਪੜ ਮੁੱਖ ਮਾਰਗ ਤੇ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕਰਦੇ ਹੋਏ ਹਿਮਾਚਲ ਤੋਂ ਆ ਰਹੀਆਂ ਕਾਰਾਂ ਨੂੰ ਘੇਰ ਕੇ ਉਕਤ ਕਾਰਾਂ ਦੀ ਭੰਨ ਤੋੜ ਕੀਤੀ ਅਤੇ ਕਾਰਾਂ ਦੇ ਚਾਲਕਾਂ ਨਾਲ ਕੁੱਟਮਾਰ ਕੀਤੀ ਗਈ ਜਿਸ ਦਾ ਪਤਾ ਲੱਗਦਿਆ ਮੌਕੇ ਉਤੇ ਪਹੁੰਚੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਚਾਰ ਨੌਜਵਾਨਾਂ ਨੂੰ ਮੌਕੇ ਉਤੇ ਕਾਬੂ ਕਰ ਲਿਆ ਗਿਆ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸਨ। 

ਘਟਨਾ ਦੀ ਜਾਣਕਾਰੀ ਮਿਲਦੇ ਹੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸਨ। ਦੇਰ ਰਾਤ ਰੋਪੜ ਆਜ਼ਾਦ ਟੈਕਸੀ ਯੂਨੀਅਨ ਦੇ ਮੈਂਬਰ ਵੀ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਪਹੁੰਚ ਗਏ ਜਿਨ੍ਹਾਂ ਵੱਲੋਂ ਜ਼ਖ਼ਮੀ ਕਾਰ ਚਾਲਕਾਂ ਦਾ ਜਿੱਥੇ ਹਸਪਤਾਲ ਲਿਜਾ ਕੇ ਇਲਾਜ ਕਰਵਾਇਆ ਗਿਆ ਉੱਥੇ ਹੀ ਉਨ੍ਹਾਂ ਨੂੰ ਆਪਣਾ ਪੂਰਨ ਤੌਰ ਉਤੇ ਸਹਿਯੋਗ ਵੀ ਦਿੱਤਾ ਗਿਆ।

ਉਧਰ ਸਥਾਨਕ ਪੁਲਿਸ ਵੱਲੋਂ ਉਕਤ ਕਾਬੂ ਕੀਤੇ ਚਾਰੇ ਨੌਜਵਾਨਾਂ ਖਿਲਾਫ਼ ਰਾਤ ਨੂੰ ਹੀ  7-51 ਤਹਿਤ ਥਾਣੇ ਵਿੱਚ ਬੰਦ ਕੀਤਾ ਹੈ। ਅੱਜ ਉਨ੍ਹਾਂ ਨੂੰ ਐਸਡੀਐਮ ਸ਼੍ਰੀ ਆਨੰਦਪੁਰ ਸਾਹਿਬ ਕੋਲ ਪੇਸ਼ ਕੀਤਾ ਗਿਆ। ਉਨ੍ਹਾਂ ਦਾ ਰਾਜ਼ੀਨਾਮਾ ਹੋਣ ਵਾਲਾ ਸੀ ਪਰ ਹਿਮਾਚਲ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਸਮਝੌਤਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇਨ੍ਹਾਂ 4 ਮੁਲਜ਼ਮਾਂ ਉਤੇ ਮਾਮਲਾ ਦਰਜ ਕਰ ਲਿਆ ਗਿਆ।

ਥਾਣਾ ਮੁਖੀ ਨੇ ਦੱਸਿਆ ਕਿ ਰਾਤ ਵਾਪਰੀ ਘਟਨਾ ਦੇ ਮਾਮਲੇ ਵਿੱਚ ਉਕਤ ਨੌਜਵਾਨਾਂ ਖਿਲਾਫ 7-51 ਦਾ ਕਲੰਦਰਾ (ਪਰਚਾ) ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਚਾਲਕਾਂ ਦੀਆਂ ਟੈਕਸੀਆਂ ਦਾ ਰਾਤ ਨੁਕਸਾਨ ਹੋਇਆ ਸੀ ਜੋ ਵੀ ਉਹ ਆਪਣੇ ਬਿਆਨ ਦਰਜ ਕਰਵਾਉਣਗੇ ਉਸਦੇ ਆਧਾਰ ਉਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਕਤ ਟੈਕਸੀ ਚਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਟੈਕਸੀ ਵਿੱਚ ਸਵਾਰੀ ਲੈ ਕੇ ਚੰਡੀਗੜ੍ਹ ਜਾ ਰਿਹਾ ਸੀ ਜਦੋਂ ਉਹ ਭਰਤਗੜ੍ਹ ਨਜ਼ਦੀਕ ਪਹੁੰਚਿਆ ਤਾਂ ਕੁਝ ਲੋਕਾਂ ਨੇ ਅਚਾਨਕ ਉਨ੍ਹਾਂ ਦਾ ਰਸਤਾ ਰੋਕ ਕੇ ਉਨ੍ਹਾਂ ਦੀਆਂ ਗੱਡੀਆਂ ਉਤੇ ਪੱਥਰ ਅਤੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੇ ਉਸਦੇ ਸੱਟ ਵੀ ਲੱਗੀ। ਉਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ ਗਈ ਜਿਸ ਦਾ ਪਤਾ ਚੱਲਦਿਆਂ ਹੀ ਮੌਕੇ ਉਤੇ ਸਥਾਨਕ ਪੁਲਿਸ ਅਤੇ ਰੂਪਨਗਰ ਤੋਂ ਆਜ਼ਾਦ ਟੈਕਸੀ ਯੂਨੀਅਨ ਦੇ ਮੈਂਬਰ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਉਹ ਉਕਤ ਲੋਕਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਦੋਵੇਂ ਸੂਬੇ ਦੇ ਲੋਕਾਂ ਵਿਚਕਾਰ ਮਾਹੌਲ ਖਰਾਬ ਹੋਵੇ। ਉਨ੍ਹਾਂ ਨੇ ਕਿਹਾ ਕਿ ਜੋ ਹਿਮਾਚਲ ਵਿੱਚ ਘਟਨਾਵਾਂ ਵਾਪਰ ਰਹੀਆਂ ਹਨ ਉਨ੍ਹਾਂ ਘਟਨਾਵਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਨੂੰ ਅੰਜਾਮ ਦਿੱਤਾ ਜਾ ਰਿਹਾ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਪੰਜਾਬ ਵਿੱਚ ਵੀ ਜੋ ਉਨ੍ਹਾਂ ਦੀਆਂ ਗੱਡੀਆਂ ਉਤੇ ਹਮਲਾ ਹੋਇਆ ਹੈ ਇਹ ਕੁਝ ਸ਼ਰਾਰਤੀ ਅਨਸਰ ਹਨ। ਉਨ੍ਹਾਂ ਦਾ ਆਪਸੀ ਸਮਝੌਤਾ ਹੋਣ ਵਾਲਾ ਸੀ ਮਗਰ ਹਿਮਾਚਲ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਸਮਝੌਤਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇਨ੍ਹਾਂ ਚਾਰ ਮੁਲਜ਼ਮਾਂ ਉਤੇ ਮਾਮਲਾ ਦਰਜ ਕਰ ਲਿਆ ਗਿਆ।

ਇਸ ਮੌਕੇ ਉਕਤ ਟੈਕਸੀ ਚਾਲਕ ਨੇ ਕਿਹਾ ਕਿ ਭਾਵੇਂ ਹਿਮਾਚਲ ਦੀ ਗੱਲ ਹੋਵੇ ਭਾਵੇਂ ਪੰਜਾਬ ਦੀ ਗੱਲ ਹੋਵੇ ਉਨ੍ਹਾਂ ਕਿਹਾ ਕਿ ਮਾੜੇ ਲੋਕ ਹਿਮਾਚਲ ਵਿੱਚ ਵੀ ਹਨ ਤੇ ਅਤੇ ਪੰਜਾਬ ਵਿੱਚ ਵੀ ਹਨ ਪਰ ਉਨ੍ਹਾਂ ਕਿਹਾ ਕਿ ਸਾਰੇ ਲੋਕ ਮਾੜੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਕੁ ਸ਼ਰਾਰਤੀ ਲੋਕਾਂ ਦੀਆਂ ਹਰਕਤਾਂ ਦਾ ਖਮਿਆਜਾ ਡਰਾਈਵਰਾਂ ਨੂੰ ਨਾ ਭੁਗਤਣਾ ਪਵੇ।

ਉਨ੍ਹਾਂ ਹਿਮਾਚਲ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਤੋਂ ਜਾਣ ਵਾਲੇ ਲੋਕਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਜੋ ਬੀਤੇ ਸਮੇਂ ਦੌਰਾਨ ਹਿਮਾਚਲ ਵਿੱਚ ਘਟਨਾਵਾਂ ਵਾਪਰ ਰਹੀਆਂ ਹਨ ਉਹ ਵੀ ਅਤੀ ਨਿੰਦਣ ਯੋਗ ਹਨ। ਇਸ ਤੋਂ ਇਲਾਵਾ ਪੰਜਾਬ ਆਜ਼ਾਦ ਟੈਕਸੀ ਯੂਨੀਅਨ ਜ਼ਿਲ੍ਹਾ ਰੋਪੜ ਦੇ ਮੈਂਬਰਾਂ ਨੇ ਕਿਹਾ ਕਿ ਜੋ ਘਟਨਾ ਭਾਰਤਗੜ੍ਹ ਵਿੱਚ ਹਿਮਾਚਲ ਦੇ ਟੈਕਸੀ ਡਰਾਈਵਰ ਨਾਲ ਵਾਪਰੀ ਹੈ ਉਹ ਉਸ ਦਾ ਕੜੇ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ ਅਤੇ ਉਹ ਆਪਣੇ ਟੈਕਸੀ ਡਰਾਈਵਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਾਤ ਵੀ ਖੜ੍ਹੇ ਰਹੇ ਅਤੇ ਅੱਜ ਵੀ ਦਿਨ ਸਮੇਂ ਸਵੇਰ ਤੋਂ ਉਸਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਰਾਤ ਸਮੇਂ ਆ ਕੇ ਉਸਦਾ ਇਲਾਜ ਕਰਵਾਇਆ ਉਥੇ ਹੀ ਰਾਤ ਨੂੰ ਉਸ ਨੂੰ ਆਪਣੇ ਕੋਲ ਠਹਿਰਾਇਆ ਵੀ ਹੈ ਅਤੇ ਹੁਣ ਵੀ ਉਸਦੇ ਨਾਲ ਉਹ ਥਾਣੇ ਦੇ ਵਿੱਚ ਸਾਥ ਦੇਣ ਲਈ ਖੜ੍ਹੇ ਹਨ।

Trending news