Bigg Boss 16 Grand Finale: ਬਿਗ ਬੌਸ 16 ਦਾ ਜੇਤੂ ਬਣਿਆ 'ਬਸਤੀ ਕਾ ਹਸਤੀ' MC Stan
Advertisement

Bigg Boss 16 Grand Finale: ਬਿਗ ਬੌਸ 16 ਦਾ ਜੇਤੂ ਬਣਿਆ 'ਬਸਤੀ ਕਾ ਹਸਤੀ' MC Stan

ਇਸ ਦੌਰਾਨ ਏਕਤਾ ਕਪੂਰ ਵੱਲੋਂ ਆਪਣੇ ਅਗਲੇ ਸ਼ੋਅ ਬੇਕਾਬੂ ਲਈ ਸ਼ਾਲਿਨ ਭਨੋਟ ਦਾ ਨਾਮ ਮੁੱਖ ਲੀਡ ਵਜੋਂ ਐਲਾਨਿਆ ਗਿਆ ਅਤੇ ਇਹ ਸੁਣ ਕੇ ਉਹ ਬਹੁਤ ਖੁਸ਼ ਲੱਗ ਰਿਹਾ ਸੀ। 

Bigg Boss 16 Grand Finale: ਬਿਗ ਬੌਸ 16 ਦਾ ਜੇਤੂ ਬਣਿਆ 'ਬਸਤੀ ਕਾ ਹਸਤੀ' MC Stan

Bigg Boss 16 Winner 2023 Name MC Stan and Grand Finale: ਬਿਗ ਬੌਸ 16 ਦੇ ਜੇਤੂ ਦਾ ਐਲਾਨ ਹੋ ਗਿਆ ਹੈ। ਜਿੱਥੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਸ਼ਿਵ ਠਾਕਰੇ (Shiv Thakare) ਜਾਂ ਪ੍ਰਿਯੰਕਾ ਚਾਹਰ ਚੌਧਰੀ (Priyanka Chahar Choudhary) 'ਚੋਂ ਕੋਈ ਇਸ ਸਾਲ ਬਿਗ ਬੌਸ ਜਿੱਤੇਗਾ, ਉੱਥੇ ਐਮਸੀ ਸਟੇਨ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।  

ਜੀ ਹਾਂ, MC Stan ਨੇ ਬਿਗ ਬੌਸ ਦੇ ਸੀਜਨ 16 ਨੂੰ ਆਪਣੇ ਨਾਮ ਕਰ ਲਿਆ ਹੈ। ਇਸ ਵਾਰ ਟਾਪ 5 ਵਿੱਚ ਸ਼ਾਲੀਨ ਭਨੋਟ, ਅਰਚਨਾ ਗੌਤਮ, ਐਮਸੀ ਸਟੇਨ, ਸ਼ਿਵ ਠਾਕਰੇ (Shiv Thakare) ਅਤੇ ਪ੍ਰਿਅੰਕਾ ਚਾਹਰ ਚੌਧਰੀ (Priyanka Chahar Choudhary) ਸ਼ਾਮਲ ਸਨ। ਸੋਸ਼ਲ ਮੀਡੀਆ 'ਤੇ ਪਹਿਲਾਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਬਿਗ ਬੌਸ 16 ਦੇ ਵਿਨਰ ਸ਼ਿਵ ਹੀ ਬਣਨ ਵਾਲੇ ਹਨ। 

ਹਾਲਾਂਕਿ ਸ਼ਿਗ ਠਾਕਰੇ ਪਹਿਲੇ ਰਨਰ-ਅਪ ਰਹੇ ਜਦਕਿ ਪ੍ਰਿਯੰਕਾ ਦੂਜੀ ਰਨਰ-ਅਪ ਰਹੀ। ਦੱਸ ਦਈਏ ਕਿ ਸਭ ਤੋਂ ਪਹਿਲਾਂ ਸ਼ਾਲੀਨ ਭਨੋਟ 5ਵੇ ਨੰਬਰ 'ਤੇ ਸ਼ੋਅ ਤੋਂ ਬਾਹਰ ਹੋਇਆ ਅਤੇ ਸ਼ੋਅ ਤੋਂ ਬਾਹਰ ਹੋਣ ਦੇ ਬਾਅਦ ਬਿਗ ਬੌਸ 16 ਦਾ ਪ੍ਰਾਈਜ਼ ਮਨੀ 31 ਲੱਖ 80 ਹਜ਼ਾਰ ਰੁਪਏ ਹੋ ਗਿਆ।  

ਇਸ ਦੌਰਾਨ ਏਕਤਾ ਕਪੂਰ ਵੱਲੋਂ ਆਪਣੇ ਅਗਲੇ ਸ਼ੋਅ ਬੇਕਾਬੂ ਲਈ ਸ਼ਾਲਿਨ ਭਨੋਟ ਦਾ ਨਾਮ ਮੁੱਖ ਲੀਡ ਵਜੋਂ ਐਲਾਨਿਆ ਗਿਆ ਅਤੇ ਇਹ ਸੁਣ ਕੇ ਉਹ ਬਹੁਤ ਖੁਸ਼ ਲੱਗ ਰਿਹਾ ਸੀ। 

ਸ਼ਾਲੀਨ ਤੋਂ ਬਾਅਦ ਬਿੱਗ ਬੌਸ ਦੀ ਪ੍ਰਤੀਯੋਗੀ ਅਰਚਨਾ ਗੌਤਮ ਵੀ ਸ਼ੋਅ ਤੋਂ ਬਾਹਰ ਹੋ ਗਈ। ਉਸ ਨੇ ਚੌਥਾ ਸਥਾਨ ਹਾਸਲ ਕੀਤਾ। ਦੱਸਣਯੋਗ ਹੈ ਕਿ ਸੰਨੀ ਦਿਓਲ ਨੇ ਸ਼ੋਅ 'ਚ ਪਹੁੰਚ ਕੇ ਹੈਂਡਪੰਪ ਟਾਸਕ ਦਿੱਤਾ, ਜਿਸ ਦੌਰਾਨ ਅਰਚਨਾ ਗੌਤਮ ਲਈ ਲਿਖਿਆ ਗਿਆ ਕਿ ਉਹ ਬਾਹਰ ਹੋ ਗਈ ਹੈ। 

ਇਹ ਵੀ ਪੜ੍ਹੋ: ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਦੁਰਾਨੀ ਦੇ ਖਿਲਾਫ ਰੇਪ ਦਾ ਮਾਮਲਾ ਦਰਜ, ਜਾਣੋ ਪੂਰਾ ਮਾਮਲਾ

Bigg Boss 16 Winner 2023 Name MC Stan and Grand Finale: 

ਦੱਸ ਦਈਏ ਕਿ 'ਬਸਤੀ ਦੇ ਹਸਤੀ' MC Stan ਨੇ ਨਾ ਸਿਰਫ ਬਿਗ ਬੌਸ 16 ਦੀ ਟਰਾਫੀ ਜਿੱਤੀ ਹੈ ਸਗੋਂ 31 ਰੁੱਖ ਰੁਪਏ ਤੇ ਇੱਕ ਗੱਡੀ ਵੀ ਇਨਾਮ ਵਜੋਂ ਜਿੱਤੀ ਹੈ। ਫਿਲਹਾਲ ਪ੍ਰਿਯੰਕਾ, ਸ਼ਿਵ ਤੇ ਬਿਗ ਬੌਸ 16 ਦੇ ਪ੍ਰਸ਼ੰਸਕ ਹੈਰਾਨ ਹਨ ਕਿਉਂਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਜੇਤੂ ਜਾਂ ਤਾਂ ਸਿਵ ਹੋਵੇਗਾ ਜਾਂ ਪ੍ਰਿਯੰਕਾ।   

ਇਹ ਵੀ ਪੜ੍ਹੋ: ਕੁਝ ਇਸ ਤਰ੍ਹਾਂ ਆਲੀਆ ਭੱਟ ਆਪਣੀ ਬੇਟੀ 'ਰਾਹਾ' ਨੂੰ ਸੁਲਾਉਂਦੀ ਹੈ, ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀ ਪੋਸਟ

Trending news