Amritsar News: ਜੋਰਡਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਨੌਜਵਾਨ ਦੀ ਲਾਸ਼; ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਦੁੱਖ ਵੰਡਾਇਆ
Advertisement
Article Detail0/zeephh/zeephh1928537

Amritsar News: ਜੋਰਡਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਨੌਜਵਾਨ ਦੀ ਲਾਸ਼; ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਦੁੱਖ ਵੰਡਾਇਆ

Amritsar News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਉਪਰ ਅੱਜ ਤੜਕਸਾਰ 3 ਵਜੇ ਦੇ ਕਰੀਬ ਜੋਰਡਨ ਤੋਂ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਪਹੁੰਚੀ।

Amritsar News: ਜੋਰਡਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਨੌਜਵਾਨ ਦੀ ਲਾਸ਼; ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਦੁੱਖ ਵੰਡਾਇਆ

Amritsar News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਉਪਰ ਅੱਜ ਤੜਕਸਾਰ 3 ਵਜੇ ਦੇ ਕਰੀਬ ਜੋਰਡਨ ਤੋਂ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਲਾਸ਼ ਪਹੁੰਚੀ। ਨੌਜਵਾਨ ਦੀ ਪਿਛਲੇ ਮਹੀਨੇ ਦਿਲ ਦਾ ਦੌਰਾ ਪੈਣ ਨਾਲ ਜੋਰਡਨ ਵਿੱਚ ਮੌਤ ਹੋ ਗਈ ਸੀ ਜਿਸ ਦੀ ਲਾਸ਼ ਨੂੰ ਭਾਰਤ ਲਿਆਉਣ ਅੰਮ੍ਰਿਤਪਾਲ ਦੀ ਮਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ।

ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਕਰੀਬ ਦੋ ਮਹੀਨੇ ਮਗਰੋਂ ਨੌਜਵਾਨ ਦੀ ਲਾਸ਼ ਭਾਰਤ ਪੁੱਜੀ। ਸਵੇਰੇ ਤੜਕਸਾਰ 3 ਵਜੇ ਅੰਮ੍ਰਿਤਸਰ ਹਵਾਈ ਅੱਡੇ ਉਪਰ ਲਾਸ਼ ਪੁੱਜਣ ਉਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਪੁੱਜੇ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੀਬ 2 ਮਹੀਨੇ ਤੋਂ ਪਹਿਲਾਂ ਜਲੰਧਰ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਨੌਕਰੀ ਕਰਨ ਲਈ ਜੋਰਡਨ ਗਿਆ ਸੀ ਜਿਥੇ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਜਿਸ ਦੀ ਲਾਸ਼ ਭਾਰਤ ਲਿਆਉਣ ਲਈ ਉਸ ਦੀ ਮਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ।

ਅੰਮ੍ਰਿਤਪਾਲ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ। ਉਨ੍ਹਾਂ ਨੇ ਕਿਹਾ ਪਰਿਵਾਰ ਲਈ ਬਹੁਤ ਔਖਾ ਸਮਾਂ ਹੈ ਅਤੇ ਪੰਜਾਬ ਸਰਕਾਰ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੀ ਲਾਸ਼ ਲੈਣ ਪਹੰਚੇ ਉਸ ਦੇ ਰਿਸ਼ਤੇਦਾਰ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਮੌਤ ਹਾਰਟ ਅਟੈਕ ਕਰਕੇ ਹੋ ਗਈ ਸੀ ਜਿਸ ਦੀ ਲਾਸ਼ ਭਾਰਤ ਲਿਆਉਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ ਜਿਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

ਇਹ ਵੀ ਪੜ੍ਹੋ : Barnala News: ਬਰਨਾਲਾ ਪੁਲਿਸ ਮੁਲਾਜ਼ਮ ਕਤਲ ਮਾਮਲਾ; ਪੁਲਿਸ ਨੇ ਮੁਕਾਬਲੇ ਪਿਛੋਂ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਕਾਬਿਲੇਗੌਰ ਹੈ ਕਿ ਪੰਜਾਬ ਦੇ ਲੋਕ ਸੁਨਹਿਰੀ ਭਵਿੱਖ ਲਈ ਹਮੇਸ਼ਾ ਪਰਵਾਸ ਕਰਦੇ ਰਹੇ ਹਨ। ਅੱਜ ਦੇ ਜ਼ਮਾਨੇ ਵਿੱਚ ਇਸ ਦਾ ਰੁਝਾਨ ਵੀ ਕਾਫੀ ਵਧ ਗਿਆ। ਨੌਜਵਾਨ ਪੀੜ੍ਹੀ ਸੁਨਹਿਰੀ ਸੁਪਨੇ ਲੈ ਕੇ ਵਿਦੇਸ਼ਾਂ ਵਿੱਚ ਜਾਂਦੇ ਹਨ। ਪਰ ਕਈ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜਿਸ ਨਾਲ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : Chandigarh News: ਦੁਸਹਿਰੇ ਦੇ ਮੱਦੇਨਜ਼ਰ ਅੱਜ ਸ਼ਾਮ ਨੂੰ ਚੰਡੀਗੜ੍ਹ 'ਚ ਕਈ ਸੜਕਾਂ ਰਹਿਣਗੀਆਂ ਬੰਦ; ਦੇਖੋ ਪਾਰਕਿੰਗ ਦੀ ਸਹੀ ਜਗ੍ਹਾ

Trending news