ਸਤਲੁਜ ਦਰਿਆ ਦੇ ਕੰਢੇ ਛੱਟ ਪੂਜਾ ਲਈ ਉਮੜੀ ਭੀੜ- ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਅਰਗ ਕਰਕੇ ਛੱਟ ਵਰਤ ਤੋੜਿਆ
Advertisement
Article Detail0/zeephh/zeephh1418265

ਸਤਲੁਜ ਦਰਿਆ ਦੇ ਕੰਢੇ ਛੱਟ ਪੂਜਾ ਲਈ ਉਮੜੀ ਭੀੜ- ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਅਰਗ ਕਰਕੇ ਛੱਟ ਵਰਤ ਤੋੜਿਆ

ਛੱਟ ਦੇ ਚੌਥੇ ਦਿਨ ਸੋਮਵਾਰ ਨੂੰ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ ।  ਇਸ ਦੇ ਨਾਲ ਹੀ ਛੱਟ ਮਹਾਪਰਵ ਦੀ ਸਮਾਪਤੀ ਹੋ ਜਾਂਦੀ ਹੈ। ਇਸ ਪਰਵ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵਿੱਚ ਸ਼ਰਧਾ ਅਤੇ ਉਤਸ਼ਾਹ ਦੇਖਣ ਵਾਲਾ ਸੀ। ਛੱਟ ਦੇ ਮੌਕੇ 'ਤੇ ਨਦੀਆਂ ਅਤੇ ਛੱਪੜਾਂ ਦੇ ਘਾਟ ਸਜਾਏ ਗਏ। 

ਸਤਲੁਜ ਦਰਿਆ ਦੇ ਕੰਢੇ ਛੱਟ ਪੂਜਾ ਲਈ ਉਮੜੀ ਭੀੜ- ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਅਰਗ ਕਰਕੇ ਛੱਟ ਵਰਤ ਤੋੜਿਆ

ਬਿਮਲ ਸ਼ਰਮਾ/ਅਨੰਦਪੁਰ ਸਾਹਿਬ: ਹੁਣ ਪੰਜਾਬ 'ਚ ਵੀ ਛੱਟ ਪੂਜਾ ਦੀ ਰੌਣਕ ਦੇਖਣ ਨੂੰ ਮਿਲਣ ਲੱਗੀ ਹੈ। ਹਰ ਸਾਲ ਬਿਹਾਰ ਅਤੇ ਯੂ. ਪੀ. ਦੇ ਲੋਕ ਸਤਲੁਜ ਦਰਿਆ ਦੇ ਨੇੜੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵੱਲੋਂ ਛੱਟ ਪੂਜਾ ਕੀਤੀ ਜਾਂਦੀ ਹੈ। ਛੱਟ ਪੂਜਾ ਦੇ ਮੌਕੇ 'ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਵਿਚ ਸਵੇਰ ਤੋਂ ਹੀ ਲੋਕ ਪੂਜਾ ਕਰਨ ਲਈ ਸਤਲੁਜ ਦਰਿਆ ਦੇ ਕਿਨਾਰੇ 'ਤੇ ਕਾਫੀ ਤਾਦਾਤ ਵਿੱਚ ਇਕੱਠੇ ਹੋਏ। ਅੱਜ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਅਰਗ ਕਰਕੇ ਛਠ ਵਰਤ ਤੋੜਿਆ ਗਿਆ ।

 

ਛੱਟ ਦੇ ਚੌਥੇ ਦਿਨ ਸੋਮਵਾਰ ਨੂੰ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ ।  ਇਸ ਦੇ ਨਾਲ ਹੀ ਛੱਟ ਮਹਾਪਰਵ ਦੀ ਸਮਾਪਤੀ ਹੋ ਜਾਂਦੀ ਹੈ। ਇਸ ਪਰਵ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵਿੱਚ ਸ਼ਰਧਾ ਅਤੇ ਉਤਸ਼ਾਹ ਦੇਖਣ ਵਾਲਾ ਸੀ। ਛੱਟ ਦੇ ਮੌਕੇ 'ਤੇ ਨਦੀਆਂ ਅਤੇ ਛੱਪੜਾਂ ਦੇ ਘਾਟ ਸਜਾਏ ਗਏ। ਨੰਗਲ ਇਲਾਕੇ ਵਿਚ ਹਰ ਸਾਲ ਛੱਟ ਪੂਜਾ ਦੇ ਵਰਤ 'ਤੇ ਸਾਰੇ ਲੋਕ ਬਾਬਾ ਉਧੋ ਮੰਦਰ ਨੇੜੇ ਸਤਲੁਜ ਦਰਿਆ ਦੇ ਘਾਟ 'ਤੇ ਪੂਜਾ ਕਰਨ ਲਈ ਇਕੱਠੇ ਹੁੰਦੇ ਹਨ ਤੇ ਅਨੰਦਪੁਰ ਸਾਹਿਬ ਵਿਖੇ ਸਤਲੁਜ ਦਰਿਆ ਦੇ ਕਿਨਾਰੇ ਛੱਟ ਪੂਜਾ ਲਈ ਸ਼ਰਧਾਲੂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਘਾਟ 'ਤੇ ਆਉਣਾ ਸ਼ੁਰੂ ਕਰ ਦਿੰਦੇ ਹਨ। ਹਰ ਸਾਲ ਰੂਪਨਗਰ, ਨੰਗਲ ਅਤੇ ਆਨੰਦਪੁਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਬਿਹਾਰੀ ਅਤੇ ਯੂ. ਪੀ. ਦੇ ਲੋਕ ਪੂਜਾ ਕਰਨ ਲਈ ਸਤਲੁਜ ਦਰਿਆ ਦੇ ਨੇੜੇ ਪਹੁੰਚਦੇ ਹਨ।  ਛੱਟ ਪੂਜਾ ਨੂੰ ਲਈ ਸ਼ਰਧਾਲੂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਵੱਡੀ ਤਾਦਾਦ ਵਿਚ ਸਤਲੁਜ ਦੇ ਕੰਢੇ ਪਹੁੰਚਣਾ ਸ਼ੁਰੂ ਹੋ ਗਏ ਸਨ , ਇਸ ਤਿਉਹਾਰ ਨੂੰ ਲੈ ਕੇ ਇਲਾਕੇ ਦੇ ਹਜ਼ਾਰਾਂ ਘਰਾਂ ਵਿੱਚ ਛਠ ਪੂਜਾ ਦਾ ਆਯੋਜਨ ਕੀਤਾ ਗਿਆ ।

 

ਛੱਟ ਦਾ ਵਰਤ ਇਕ ਸਖ਼ਤ ਤਪੱਸਿਆ ਵਾਂਗ ਹੈ। ਇਹ ਛੱਟ ਵਰਤ ਜ਼ਿਆਦਾਤਰ ਔਰਤਾਂ ਦੁਆਰਾ ਰੱਖਿਆ ਜਾਂਦਾ ਹੈ। ਕੁਝ ਮਰਦ ਵੀ ਇਹ ਵਰਤ ਰੱਖਦੇ ਹਨ। ਛੱਟ ਦੇ ਚੌਥੇ ਦਿਨ ਛੱਟ ਦਾ ਵਰਤ ਰੱਖਣ ਵਾਲੀਆਂ ਔਰਤਾਂ ਅਤੇ ਮਰਦ ਇਸ ਵਰਤ ਨੂੰ ਪੂਰਾ ਕਰਨ ਲਈ ਸਤਲੁਜ ਦਰਿਆ ਦੇ ਕੰਢੇ 'ਤੇ ਬਣੇ ਬਾਬਾ ਉਧੋ ਮੰਦਿਰ ਦੇ ਘਾਟ 'ਤੇ ਇਕੱਠੇ ਹੋਏ । ਲੋਕਾਂ ਨੇ ਆਪਣੀ ਪੂਜਾ ਦੀ ਸਮੱਗਰੀ ਸਮੇਤ ਸੂਰਜ ਦੇਵਤਾ ਨੂੰ ਅਰਘ ਦਿੱਤਾ ਅਤੇ ਸੂਰਜ ਦੀ ਪਹਿਲੀ ਕਿਰਨ ਦੇ ਦਰਸ਼ਨ ਹੁੰਦੇ ਹੀ ਛੱਠ ਦਾ ਤਿਉਹਾਰ ਮਨਾਇਆ। ਸੂਰਜ ਦੇਵਤਾ ਨੂੰ ਧੂਪ ਦੀਪ ਦੀ ਪੂਜਾ ਅਰਚਨਾ ਕੀਤੀ ਗਈ , ਇਸ ਨਾਲ ਛਠ ਵਰਤ ਦੀ ਸਮਾਪਤੀ ਹੋਈ। ਸਤਲੁਜ ਦਰਿਆ ਦੇ ਕੰਢੇ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲਿਆ, ਪਟਾਕਿਆਂ ਅਤੇ ਆਤਿਸ਼ਬਾਜੀ ਕੀਤੀ ਗਈ ।

 

WATCH LIVE TV 

Trending news