Fazilka News: ਪਟਵਾਰਖਾਨੇ 'ਚ ਡੀਸੀ ਦੀ ਛਾਪੇਮਾਰੀ; ਪਟਵਾਰੀ ਗ਼ੈਰਹਾਜ਼ਿਰ, ਡੀਸੀ ਨੇ ਕੀਤੇ ਤਲਬ
Advertisement
Article Detail0/zeephh/zeephh2300518

Fazilka News: ਪਟਵਾਰਖਾਨੇ 'ਚ ਡੀਸੀ ਦੀ ਛਾਪੇਮਾਰੀ; ਪਟਵਾਰੀ ਗ਼ੈਰਹਾਜ਼ਿਰ, ਡੀਸੀ ਨੇ ਕੀਤੇ ਤਲਬ

Fazilka News: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰਾਂ ਪਟਵਾਰਖਾਨੇ ਵਿੱਚ ਛਾਪੇਮਾਰੀ ਕਰਕੇ ਗੈ਼ਰਹਾਜ਼ਿਰ ਮੁਲਾਜ਼ਮਾਂ ਨੂੰ ਤਲਬ ਕੀਤਾ ਹੈ।

Fazilka News: ਪਟਵਾਰਖਾਨੇ 'ਚ ਡੀਸੀ ਦੀ ਛਾਪੇਮਾਰੀ; ਪਟਵਾਰੀ ਗ਼ੈਰਹਾਜ਼ਿਰ, ਡੀਸੀ ਨੇ ਕੀਤੇ ਤਲਬ

Fazilka News:  ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਦੇਸ਼ ਦਿੱਤੇ ਗਏ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ 10 ਤੋਂ 12 ਵਜੇ ਤੱਕ ਸਾਰੇ ਕਰਮਚਾਰੀ ਅਤੇ ਅਧਿਕਾਰੀ ਆਪਣੇ ਦਫ਼ਤਰ ਵਿੱਚ ਮੌਜੂਦ ਰਹਿਣਗੇ ਅਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

ਇਹੀ ਦੇਖਣ ਲਈ ਅੱਜ ਡਿਪਟੀ ਕਮਿਸ਼ਨਰ ਨੇ ਅਚਾਨਕ ਪਟਵਾਰਖਾਨੇ ਵਿੱਚ ਛਾਪੇਮਾਰੀ ਕਰ ਦਿੱਤੀ ਤੇ ਦੇਖਿਆ ਕਿ ਕਾਫੀ ਪਟਵਾਰੀ ਗ਼ੈਰ ਹਾਜ਼ਰ ਪਾਏ ਗਏ, ਜਿਨ੍ਹਾਂ ਨੂੰ ਡੀਸੀ ਨੇ ਆਪਣੇ ਦਫ਼ਤਰ ਵਿੱਚ ਤਲਬ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਮੁੱਖ ਮਕਸਦ ਹੈ ਕਿ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ-ਖੁਆਰੀ ਨਾ ਹੋਣ ਅਤੇ ਸਰਕਾਰੀ ਦਫਤਰ ਵਿੱਚ ਉਨ੍ਹਾਂ ਨੇ ਪੂਰਾ ਮਾਣ-ਸਨਮਾਨ ਮਿਲੇ ਅਤੇ ਉਨ੍ਹਾਂ ਦਾ ਕੰਮ ਪਹਿਲ ਦੇ ਆਧਾਰ ਉਤੇ ਕੀਤਾ ਜਾਵੇਗਾ।

ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਕੱਲ੍ਹ ਹਦਾਇਤ ਜਾਰੀ ਕੀਤੀ ਗਈ ਸੀ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਾਰੇ ਕਰਮਚਾਰੀ ਅਤੇ ਅਧਿਕਾਰੀ 10 ਤੋਂ ਲੈ ਕੇ 12 ਵਜੇ ਤੱਕ ਆਪਣੇ ਦਫ਼ਤਰ ਵਿੱਚ ਮੌਜੂਦ ਰਹਿਣਗੇ ਅਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਅੱਜ ਅਚਾਨਕ ਉਨ੍ਹਾਂ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਾਰੇ ਕਰਮਚਾਰੀ ਅਤੇ ਅਧਿਕਾਰੀ 10 ਤੋਂ ਲੈ ਕੇ 12 ਵਜੇ ਤੱਕ ਆਪਣੇ ਦਫਤਰ ਵਿੱਚ ਮੌਜੂਦ ਰਹਿਣਗੇ।

ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਰਿਹਾ ਹੈ ਜਾਂ ਨਹੀਂ ਇਹ ਚੈਕ ਕਰਨ ਲਈ ਅੱਜ ਅਚਾਨਕ ਉਨ੍ਹ੍ਹਾਂ ਵੱਲੋਂ ਫਾਜ਼ਿਲਕਾ ਦੇ ਪਟਵਾਰਖਾਨੇ ਵਿੱਚ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਕਈ ਪਟਵਾਰੀ ਅਤੇ ਕਾਨੂੰਨਗੋ ਗੈਰ ਹਜ਼ਾਰ ਪਾਏ ਹਨ। ਡੀਸੀ ਦਾ ਕਹਿਣਾ ਹੈ ਕਿ ਪਟਵਾਰੀ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਕੌਣ ਮਿਲਣ ਲਈ ਆ ਰਿਹਾ ਹੈ ਇਸ ਦਾ ਕੋਈ ਰਿਕਾਰਡ ਨਹੀਂ ਹੈ।

ਇਹ ਵੀ ਪੜ੍ਹੋ : Jalandhar Bypoll News: ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਬਸਪਾ ਨੇ ਬਿੰਦਰ ਲਾਖਾ ਨੂੰ ਉਮੀਦਵਾਰ ਐਲਾਨਿਆ

ਇਸ ਲਈ ਡਿਪਟੀ ਕਮਿਸ਼ਨਰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅੱਜ ਤੋਂ ਬਾਅਦ ਪਟਵਾਰੀ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਮਿਲਣ ਲਈ ਆਉਣ ਵਾਲੇ ਆਮ ਲੋਕਾਂ ਦੇ ਨਾਮ, ਮੋਬਾਈਲ ਨੰਬਰ ਐਕਸਲ ਸੀਟ ਵਿੱਚ ਦਰਜ ਕੀਤੇ ਜਾਣਗੇ। ਜਿਸ ਨੂੰ ਡਿਪਟੀ ਕਮਿਸ਼ਨਰ ਵੱਲੋਂ ਚੈਕ ਕੀਤਾ ਜਾਵੇਗਾ ਕਿ ਇਨ੍ਹਾਂ ਲੋਕਾਂ ਦੇ ਕੰਮ ਹੋਏ ਹਨ ਜਾਂ ਨਹੀਂ।

ਇਹ ਵੀ ਪੜ੍ਹੋ : Punjab Police Raid: ਪੰਜਾਬ ਪੁਲਿਸ ਵੱਲੋਂ ਹਰੇਕ ਜ਼ਿਲ੍ਹੇ 'ਚ ਨਸ਼ਿਆਂ ਦੇ 10 ਹੌਟਸਪੌਟਸ ’ਤੇ ਛਾਪੇਮਾਰੀ, 43 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Trending news