ਆਪਣੀ ਜਾਨ ਜੋਖ਼ਮ 'ਚ ਪਾ ਕੇ ਲੋਕਾਂ ਦੀ ਕਰਦੇ ਹਨ ਸੇਵਾ! ਕੱਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸੇ ਆਪਣੇ ਹਾਲਾਤ
Advertisement
Article Detail0/zeephh/zeephh1575643

ਆਪਣੀ ਜਾਨ ਜੋਖ਼ਮ 'ਚ ਪਾ ਕੇ ਲੋਕਾਂ ਦੀ ਕਰਦੇ ਹਨ ਸੇਵਾ! ਕੱਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸੇ ਆਪਣੇ ਹਾਲਾਤ

Fire brigade employees Protest ਪੰਜਾਬ ਦੇ ਕੱਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਆਪਣੇ ਹਾਲਾਤ ਦੱਸੇ ਅਤੇ ਕਿਹਾ ਕਿ 200 ਦੀ ਲੋੜ ਪਰ 67 ਕਰ ਰਹੇ ਕੰਮ। 

ਆਪਣੀ ਜਾਨ ਜੋਖ਼ਮ 'ਚ ਪਾ ਕੇ ਲੋਕਾਂ ਦੀ ਕਰਦੇ ਹਨ ਸੇਵਾ! ਕੱਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸੇ ਆਪਣੇ ਹਾਲਾਤ

Fire brigade employees Protest: ਪੰਜਾਬ ਭਰ ਦੇ ਫਾਇਰ ਬ੍ਰਿਗੇਡ ਦੇ ਕੱਚੇ ਮੁਲਾਜ਼ਮ 21 ਫਰਵਰੀ ਨੂੰ ਜਲੰਧਰ ਦੇ ਪੀ ਏ ਪੀ ਚੌਂਕ ਵਿੱਚ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਅੱਜ ਲੁਧਿਆਣਾ ਡੀ ਸੀ ਦੇ ਨਾਮ 'ਤੇ ਮੰਗ ਪੱਤਰ ਦੇਣ ਪੁੱਜੇ ਹਨ। ਜਿਸ ਦੌਰਾਨ ਕੱਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਨੌਕਰੀ ਕਰ ਰਹੇ ਹਨ। ਲਗਭਗ 50 ਦੇ ਕਰੀਬ ਲੁਧਿਆਣਾ ਵਿੱਚ ਕੱਚੇ ਮੁਲਾਜ਼ਮ ਹਨ ਜੋ ਕਿ ਬੇਹੱਦ ਘੱਟ ਤਨਖਾਹ ਉੱਤੇ ਕੰਮ ਕਰ ਰਹੇ ਹਨ। 

ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਤਨਖਾਹਾਂ 11 ਹਜ਼ਾਰ ਦੇ ਕਰੀਬ ਹਨ ਜਦੋਂ ਕਿ 2017 ਵਿੱਚ ਉਨ੍ਹਾਂ ਦੇ 2 ਸਾਥੀ ਮਾਰ ਗਏ ਸਨ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਨੌਕਰੀ ਕਾਫੀ ਰਿਸਕੀ ਹੈ। ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ,ਅਸੀਂ ਕਦੇ ਤਨਖਾਹਾਂ ਲਈ ਕੰਮ ਨਹੀਂ ਕੀਤਾ। 

ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਕਿਹਾ ਕਿ ਹੁਣ ਕਾਰਪੋਰੇਸ਼ਨ ਵੱਲੋਂ ਨਵੀਆਂ ਪੱਕੀਆਂ ਭਰਤੀਆਂ ਕੱਢੀਆਂ ਜਾ ਰਹੀਆਂ ਹਨ ਜਦੋਂ ਕਿ ਉਹ 8 ਸਾਲ ਤੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ।  ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਹਿਲਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਉਹ ਆਪਣੀਆਂ ਜਾਨਾਂ ਰੀਸਕ ਵਿੱਚ ਪਾ ਕੇ ਸੇਵਾ ਕਰਦੇ ਹਨ। ਸਾਨੂੰ ਪਹਿਲਾਂ ਤਰਜੀਹ ਦੇਣੀ ਚਾਹੀਦੀ ਹੈ, ਉਹਨਾਂ ਨੇ  ਕਿਹਾ ਕਿ ਨਵੀਂਆਂ ਭਰਤੀਆਂ ਕਰਨੀਆਂ ਚਾਹੀਦੀਆਂ ਹਨ ਪਰ ਇਸਦੇ ਨਾਲ ਹੀ ਸਾਡੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। 

ਇਹ ਵੀ ਪੜ੍ਹੋ:  Punjab News: ਸੁਨਾਮ 'ਚ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ: ਖੇਡ ਮੇਲੇ 'ਚ ਦੋਸਤ ਨਾਲ ਹੋਈ ਸੀ ਲੜਾਈ

ਉੱਥੇ ਹੀ ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੱਸਿਆ ਹਨ ਜਿਨ੍ਹਾਂ ਨੂੰ ਅਸੀਂ ਉੱਚ ਅਧਿਕਾਰੀਆਂ ਤੱਕ ਪਹੁੰਚਾਵਾਂਗੇ। 

(ਭਰਤ ਸ਼ਰਮਾ ਦੀ ਰਿਪੋਰਟ)

Trending news