Jeetpal Sandhu News: ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਕੈਲਗਰੀ 'ਚ ਦੇਹਾਂਤ
Advertisement
Article Detail0/zeephh/zeephh2325752

Jeetpal Sandhu News: ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਕੈਲਗਰੀ 'ਚ ਦੇਹਾਂਤ

Jeetpal Sandhu News: ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਕੈਲਗਰੀ 'ਚ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

Jeetpal Sandhu News: ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਕੈਲਗਰੀ 'ਚ ਦੇਹਾਂਤ

Jeetpal Sandhu News: ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਕੈਲਗਰੀ 'ਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 82 ਵਰ੍ਹਿਆਂ ਦੇ ਸਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਉਨ੍ਹਾਂ ਦੇ ਕਾਲਜ ਸਾਥੀ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਹੈ ਕਿ ਪ੍ਰੋ. ਜੀਤਪਾਲ ਸਿੰਘ ਸੰਧੂ ਨਿਡਰ ਤੇ ਸਪੱਸ਼ਟ ਪਹੁੰਚ ਵਾਲੇ ਕਾਲਜ ਅਧਿਆਪਕ ਆਗੂ ਸਨ ਜਿਨ੍ਹਾਂ ਨੇ ਪ੍ਰਾਈਵੇਟ ਕਾਲਜਾਂ ਨੂੰ 95 ਫ਼ੀਸਦੀ ਸਰਕਾਰੀ ਗ੍ਰਾਂਟ ਦਿਵਾਉਣ ਦਾ ਘੋਲ ਆਪਣੇ ਸਾਥੀਆਂ ਨਾਲ ਰਲ ਕੇ ਜਿੱਤਿਆ।

ਸੇਵਾ ਸੁਰੱਖਿਆ ਨੇਮਾਵਲੀ ਤਿਆਰ ਕਰਵਾਉਣ ਵਿੱਚ ਵੀ ਉਨ੍ਹਾਂ ਦਾ ਵੱਡਾ ਹਿੱਸਾ ਸੀ। ਮੈਨੂੰ ਮਾਣ ਹੈ ਕਿ 1976 ਤੋਂ 1983 ਤੀਕ ਪ੍ਰਾਈਵੇਟ ਕਾਲਜਾਂ ਵਿੱਚ ਨੌਕਰੀ ਦੌਰਾਨ ਮੈਂ ਵੀ ਉਨ੍ਹਾਂ ਦਾ ਪਿਆਰ ਪਾਤਰ ਰਿਹਾ। ਉਹ ਪ੍ਰੋ. ਹਰਭਜਨ ਸਿੰਘ ਦਿਉਲ, ਪ੍ਰੋ. ਅਜੀਤ ਸਿੰਘ ਚੰਡੀਗੜ੍ਹ, ਪ੍ਰੋ. ਜਗਮੋਹਨ ਸਿੰਘ ਸਮਰਾਲਾ, ਪ੍ਰੋ. ਗੁਣਵੰਤ ਸਿੰਘ ਦੂਆ,ਪ੍ਰੋ. ਸੁਭਾਸ਼ ਕੁਮਾਰ ਤੇ ਪ੍ਰੋ. ਜਸਵੰਤ ਸਿੰਘ ਗਿੱਲ ਦੇ ਵਿਸ਼ਵਾਸਪਾਤਰ ਸਾਥੀ ਸਨ।

ਪ੍ਰੋ. ਜੀਤਪਾਲ ਸਿੰਘ ਸੰਧੂ ਦੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੇ ਬੇਟੇ ਦੇ ਮਿੱਤਰ ਕੰਵਲਜੀਤ ਸਿੰਘ ਸ਼ੰਕਰ ਨੇ ਦੱਸਿਆ ਹੈ ਕਿ  ਪ੍ਰੋ. ਜੀਤਪਾਲ ਸਿੰਘ ਸੰਧੂ (ਅਕਾਲ ਡਿਗਰੀ ਕਾਲਜ ਮਸਤੂਆਣਾ) 4 ਜੁਲਾਈ ਦਿਨ ਵੀਰਵਾਰ ਨੂੰ ਸਵੇਰ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਕੈਲਗਰੀ (ਕਨੇਡਾ) ਵਿਖੇ ਸਵਰਗਵਾਸ ਹੋ ਗਏ ਹਨ।

ਉਨ੍ਹਾਂ ਦਾ ਅੰਤਿਮ ਸਸਕਾਰ 13 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਕੰਟਰੀ ਹਿੱਲ ਸ਼ਮਸ਼ਾਨਘਾਟ (Country Hills Crematorium)ਤੇ ਅੰਤਿਮ ਅਰਦਾਸ Deshmuk Culture centre ਕੈਲਗਰੀ (ਕੈਨੇਡਾ) ਵਿੱਚ ਹੋਵੇਗੀ। ਪ੍ਰੋ. ਜੀਤਪਾਲ ਸਿੰਘ ਸੰਧੂ ਦਾ ਜੱਦੀ ਪਿੰਡ ਰੱਤਾ ਖੇੜਾ (ਫਿਰੋਜ਼ਪੁਰ) ਸੀ।

ਪ੍ਰੋ. ਜੀਤਪਾਲ ਸਿੰਘ ਸੰਧੂ ਸਾਹਿਬ ਸਰਦੀਆਂ ਦੇ 5-6 ਮਹੀਨੇ ਪਿੰਡ ਦਾਨਗੜ੍ਹ ਕੱਟਣ ਉਪਰੰਤ ਇਸ ਅਪ੍ਰੈਲ ਵਿੱਚ ਹੀ ਪੰਜਾਬ ਤੋਂ ਕੈਨੇਡਾ ਆਪਣੇ ਵੱਡੇ ਬੇਟੇ ਇੰਜੀਨੀਅਰ ਨਵਜੀਤ ਸਿੰਘ ਸੰਧੂ ਕੋਲ ਓਟਾਵਾ ਤੇ ਬੇਟੀ ਅਰਸ਼ਦੀਪ ਕੋਲ਼ ਟਰਾਂਟੋ ਪਹੁੰਚੇ ਸਨ ਅਤੇ ਹੁਣ 2 ਜੁਲਾਈ ਨੂੰ ਹੀ ਉਹ ਛੋਟੇ ਬੇਟੇ ਇੰਜੀਨੀਅਰ ਰਿਪਨਜੀਤ ਸਿੰਘ ਸੰਧੂ ਕੋਲ ਕੈਲਗਰੀ ਪਹੁੰਚੇ ਸਨ।

ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੂੰ ਵੀ ਬੁਲੰਦੀਆਂ ਉਤੇ ਲੈ ਜਾਣ ਵਿੱਚ ਵੀ ਇੰਨਾਂ ਦਾ ਬਹੁਤ ਯੋਗਦਾਨ ਰਿਹਾ। ਵਧੀਆ ਪ੍ਰਬੰਧਕ ਹੋਣ ਕਾਰਨ ਕਾਲਜ ਵਿੱਚ ਯੂਨੀਵਰਸਿਟੀ ਪੱਧਰ ਦੇ ਹਰ ਸਮਾਗਮ, ਸਲਾਨਾ ਅਥਲੈਟਿਕ ਮੀਟ, ਯੂਥ ਫੈਸਟੀਵਲ ਇਨ੍ਹਾਂ ਦੀ ਦੇਖ ਰੇਖ ਹੇਠ ਸੰਪੂਰਨ ਹੁੰਦਾ ਸੀ।

ਇਨ੍ਹਾਂ ਨੇ ਕਾਲਜ ਦੇ ਐੱਨਸੀਸੀ ਵਿੰਗ ਦੀ ਅਗਵਾਈ ਕੀਤੀ। ਆਪ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀਆਂ ਕਈ ਸੰਸਥਾਵਾਂ ਦੇ ਮੈਂਬਰ ਤੇ ਸੈਨੇਟ ਦੇ ਮੈਂਬਰ ਰਹੇ ਸਨ। ਆਪਣੇ ਬੱਚਿਆਂ ਦੀ ਪੜ੍ਹਾਈ ਸਮੇਂ ਇਨ੍ਹਾਂ ਕਈ ਸਾਲ ਬਰਨਾਲ਼ੇ ਵੀ ਰਿਹਾਇਸ਼ ਰੱਖੀ।

ਤਿੰਨੇ ਬੱਚਿਆਂ ਨੂੰ PPS ਨਾਭਾ, YPS ਪਟਿਆਲ਼ਾ ਵਿਖੇ ਪੜ੍ਹਾਇਆ। ਬਰਨਾਲਾ ਰਹਿੰਦਿਆਂ ਪ੍ਰੋ. ਸਾਹਿਬ ਬਹੁਤ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਰਹੇ ਹਨ। ਬਰਨਾਲ਼ੇ ਸ਼ਹਿਰ ਦੇ “ਬਰਨਾਲ਼ਾ ਕਲੱਬ” ਨੂੰ ਸਥਾਪਤ ਕਰਨ ਦੇ ਮੋਢੀਆਂ ਵਿਚੋਂ ਸਨ ਤੇ ਬਹੁਤ ਸਾਲ ਉਸ ਦੇ ਪ੍ਰਧਾਨ ਰਹੇ। ਸੰਗਰੂਰ, ਬਰਨਾਲੇ ਤੇ ਧਨੌਲੇ ਇਲਾਕੇ ਵਿਚ ਹਰ ਸਿਆਸੀ ਪਾਰਟੀ ਦੇ ਲੀਡਰ ਤੇ ਲੋਕਲ ਅਹੁਦੇਦਾਰ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ।

ਉਨ੍ਹਾਂ ਦੇ ਦੋਸਤਾਂ ਤੇ ਸ਼ੁਭਚਿੰਤਕਾਂ ਦਾ ਇੱਕ ਵਿਸ਼ਾਲ ਦਾਇਰਾ ਸੀ, ਜਿਨ੍ਹਾਂ ਨਾਲ ਉਹ ਹਮੇਸ਼ਾ ਸੰਪਰਕ ਵਿੱਚ ਰਹਿੰਦੇ ਸਨ। ਪ੍ਰੋ. ਸਾਹਿਬ ਕੈਨੇਡਾ ਰਹਿੰਦਿਆਂ ਹੋਇਆ ਵੀ ਹਮੇਸ਼ਾਂ ਪਿੰਡ ਦਾਨਗੜ੍ਹ ਅਤੇ ਆਪਣੇ ਸ਼ਰੀਕੇ ਕਬੀਲੇ ਨਾਲ ਜੁੜੇ ਰਹੇ। ਉਹ ਪਿੰਡ ਦੇ ਹਰ ਵਸਨੀਕ ਦੇ ਦੁੱਖ-ਸੁੱਖ ਸਮੇਂ ਸ਼ਰੀਕ ਹੁੰਦੇ ਸਨ।

ਪਿੰਡ ਦੇ ਹਰ ਸਮਾਜ ਭਲਾਈ ਵਾਲੇ ਕਾਰਜ ਵਿੱਚ ਆਰਥਿਕ ਮਦਦ ਕਰਦੇ ਸਨ। ਸਮਸ਼ਾਨਘਾਟ ਵਿੱਚ ਪਾਏ ਸ਼ੈੱਡ ਵਿੱਚ ਭਰਵੀਂ ਆਰਥਿਕ ਸਹਾਇਤਾ ਕੀਤੀ। ਪ੍ਰੋ. ਸਾਹਿਬ ਨੇ ਪਿੰਡ ਦਾਨਗੜ੍ਹ ਵਿੱਚ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਪਾਰਕ ਨੂੰ ਸਥਾਪਤ ਕਰਨ ਵਿੱਚ ਵੀ ਅਹਿਮ ਰੋਲ ਨਿਭਾਇਆ ਸੀ। ਸੋ ਅੱਜ ਸਮੂਹ ਦਾਨਗੜ੍ਹ ਨਿਵਾਸੀ ਉਨ੍ਹਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਉਤੇ ਡੂੰਘਾ ਅਫਸੋਸ ਪ੍ਰਗਟ ਕਰ ਰਹੇ ਹਨ।

ਇਹ ਵੀ ਪੜ੍ਹੋ : Fazilka News: ਘਰੇਲੂ ਕਲੇਸ਼ ਦੇ ਚਲਦੇ ਅਧਿਆਪਕ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ

Trending news