IND vs AUS 1st T20: ਮੋਹਾਲੀ ਦੇ ਬਿੰਦਰਾ ਸਟੇਡੀਅਮ ਵਿੱਚ ਭਾਰਤ-ਆਸਟ੍ਰੇਲੀਆ ਦਾ ਟੀ-20 ਮੈਚ ਅੱਜ, ਪੈ ਸਕਦੀ ਹੈ ਮੌਸਮ ਦੀ ਮਾਰ!
Advertisement
Article Detail0/zeephh/zeephh1359277

IND vs AUS 1st T20: ਮੋਹਾਲੀ ਦੇ ਬਿੰਦਰਾ ਸਟੇਡੀਅਮ ਵਿੱਚ ਭਾਰਤ-ਆਸਟ੍ਰੇਲੀਆ ਦਾ ਟੀ-20 ਮੈਚ ਅੱਜ, ਪੈ ਸਕਦੀ ਹੈ ਮੌਸਮ ਦੀ ਮਾਰ!

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ਦੇ ਬਿੰਦਰਾ ਸਟੇਡੀਅਮ ਵਿੱਚ ਅੱਜ ਖੇਡਿਆ ਜਾਣਾ ਹੈ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। 

IND vs AUS 1st T20: ਮੋਹਾਲੀ ਦੇ ਬਿੰਦਰਾ ਸਟੇਡੀਅਮ ਵਿੱਚ ਭਾਰਤ-ਆਸਟ੍ਰੇਲੀਆ ਦਾ ਟੀ-20 ਮੈਚ ਅੱਜ, ਪੈ ਸਕਦੀ ਹੈ ਮੌਸਮ ਦੀ ਮਾਰ!

ਚੰਡੀਗੜ੍ਹ- ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ਦੇ ਬਿੰਦਰਾ ਸਟੇਡੀਅਮ ਵਿੱਚ ਅੱਜ ਖੇਡਿਆ ਜਾਣਾ ਹੈ। ਜਿਸ ਨੂੰ ਲੈ ਪ੍ਰਸ਼ਾਸਨ ਵੱਲੋਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। 

ਮੈਚ ਤੇ ਪੈ ਸਕਦੀ ਮੌਸਮ ਦੀ ਮਾਰ

ਕਰੋਨਾ ਤੋਂ ਬਾਅਦ ਪੰਜਾਬ ਦੇ ਮੋਹਾਲੀ ਵਿੱਚ ਇਹ ਪਹਿਲਾ ਵੱਡਾ ਮੈਚ ਖੇਡਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਭਾਰੀ ਉਤਸ਼ਾਹ ਹੈ। ਜਾਣਕਾਰੀ ਮੁਤਾਬਕ ਕਰੋਨਾ ਤੋਂ ਬਾਅਦ ਪਹਿਲੀ ਵਾਰ ਮੈਚ ਦੀਆਂ ਸਾਰੀਆਂ ਟਿਕਟਾਂ ਦੀ ਵਿਕਰੀ ਹੋਈ ਹੈ। ਪਰ ਇਸ ਮੈਚ ਦੌਰਾਨ ਮੌਸਮ ਦਰਸ਼ਕਾਂ ਨੂੰ ਨਿਰਾਸ਼ ਕਰ ਸਕਦਾ ਹੈ। ਮੌਸਮ ਵਿਭਾਗ ਅੱਜ ਮੋਹਾਲੀ ਵੀ ਬਦਲ ਛਾਏ ਰਹਿਣਗੇ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। 

ਦੱਸਦੇਈਏ ਕਿ ਇਹ ਸੀਰੀਜ਼ ਆਉਣ ਵਾਲੀ ਟੀ-20 ਵਿਸ਼ਵ ਕੱਪ ਨੂੰ ਲੈ ਕੇ ਵੀ ਬਹੁਤ ਮਹੱਤਵਪੂਰਨ ਹੋਣ ਜਾ ਰਹੀ ਹੈ। ਭਾਰਤ ਤੇ ਆਸਟ੍ਰੇਲੀਆ ਦਾ ਆਖ਼ਰੀ ਵਾਰ ਮੁਕਾਬਲਾ ਦਸੰਬਰ 2020 ਸਿਡਨੀ ਵਿੱਚ ਹੋਇਆ ਸੀ। ਜਿੱਥੇ ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ 12 ਦੌੜਾਂ ਨਾਲ ਹਰਾਇਆ ਸੀ, ਹਾਲਾਂਕਿ ਇਸ ਇਹ ਸੀਰੀਜ਼ ਟੀਮ ਇੰਡੀਆ ਨੇ 2-1 ਨਾਲ ਜਿੱਤੀ ਸੀ।

ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ

ਦੱਸਦੇਈਏ ਕਿ ਮੈਚ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਖਿਡਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਲਈ 12 ਐਸ.ਪੀ, 36 ਡੀ.ਐਸ.ਪੀ, 52 ਇੰਸਪੈਕਟਰ ਅਤੇ 1500 ਤੋਂ ਵੱਧ ਪੁਲਿਸ ਮੁਲਾਜਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸੁਰੱਖਿਆ ਪੱਖੋ 105 ਸੀ.ਸੀ.ਟੀ.ਵੀ ਕੈਮਰੇ, 10 ਚੇਹਰਾ ਪਛਾਨਣ ਵਾਲੇ ਕੈਮਰੇ ਅਤੇ 12 ਚੌਕ ਕਰਾਸਿੰਗ ਕੈਮਰੇ ਲਗਾਏ ਗਏ ਹਨ। ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਟਰੈਫਿਕ ਰੂਟ ਤੈਅ ਕੀਤੇ ਗਏ ਹਨ। ਇਸ ਤੋਂ ਇਲਾਵਾ ਸੱਤ ਪਾਰਕਿੰਗ ਲਾਟ ਬਣਾਏ ਗਏ ਹਨ, ਜਿੱਥੇ ਲੋਕ ਆਪਣੇ ਵਾਹਨ ਪਾਰਕ ਕਰ ਸਕਦੇ ਹਨ। ਸਟੇਡੀਅਮ ਦੇ ਨਜ਼ਦੀਕ ਸਾਰੇ ਇਲਾਕੇ ਨੂੰ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ।

WATCH LIVE TV

 

Trending news