Kapurthala News: ਪੁਲਿਸ ਨੇ ਵਪਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਲੰਡਾ ਗਰੁੱਪ ਦੇ ਮੈਂਬਰ ਨੂੰ ਕੀਤਾ ਗ੍ਰਿਫਤਾਰ
Advertisement
Article Detail0/zeephh/zeephh2251051

Kapurthala News: ਪੁਲਿਸ ਨੇ ਵਪਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਲੰਡਾ ਗਰੁੱਪ ਦੇ ਮੈਂਬਰ ਨੂੰ ਕੀਤਾ ਗ੍ਰਿਫਤਾਰ

 Kapurthala News: ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਰਾਏ ਪੁਲਿਸ ਕਪਤਾਨ, ਤਫਤੀਸ਼ ਅਤੇ ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਡਿਟੈਕਟਿਵ ਕਪੂਰਥਲਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਕਪੂਰਥਲਾ ਅਤੇ ਟੈਕਨੀਕਲ ਸੈੱਲ ਕਪੂਰਥਲਾ ਦੀ ਟੀਮ ਬਣਾਈ ਗਈ ਸੀ।

Kapurthala News: ਪੁਲਿਸ ਨੇ ਵਪਾਰੀਆਂ ਤੋਂ ਫਿਰੌਤੀ  ਮੰਗਣ ਵਾਲੇ ਲੰਡਾ ਗਰੁੱਪ ਦੇ ਮੈਂਬਰ ਨੂੰ ਕੀਤਾ ਗ੍ਰਿਫਤਾਰ

Kapurthala News: ਕਪੂਰਥਲਾ ਪੁਲਿਸ ਵੱਲੋਂ ਔਰਗੇਨਾਈਜ ਕਰਾਈਮ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਕਪੂਰਥਲਾ ਪੁਲਿਸ ਵੱਲੋ ਧਮਕੀਆ ਦੇ ਕੇ ਫਿਰੋਤੀ ਦੀ ਮੰਗ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਜਾਣਕਾਰੀ ਦਿੰਦਿਆਂ ਐਸ ਪੀ ਡੀ ਸਰਬਜੀਤ ਰਾਏ ਨੇ ਦੱਸਿਆ ਕਿ ਮਿਤੀ 17.04.2024 ਨੂੰ ਸੁਲਤਾਨਪੁਰ ਲੋਧੀ ਵਿੱਚ ਇੱਕ ਅਕੈਡਮੀ ਦੇ ਮਾਲਕ ਨੂੰ ਵਰਚੂਅਲ ਵੱਟਸਐਪ ਨੰਬਰ ਤੋਂ ਫੋਨ ਕਰਕੇ 02 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੋਤੀ ਨਾ ਦੇਣ ਤੇ ਉਸਦੇ ਘਰ ਦੇ ਬਾਹਰ 02 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਸਦੇ ਘਰ ਦੇ ਬਾਹਰ ਹਵਾਈ ਫਾਇਰ ਕੀਤੇ ਗਏ ਸੀ।

ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਰਾਏ ਪੁਲਿਸ ਕਪਤਾਨ, ਤਫਤੀਸ਼ ਅਤੇ ਗੁਰਮੀਤ ਸਿੰਘ ਉਪ ਪੁਲਿਸ ਕਪਤਾਨ, ਡਿਟੈਕਟਿਵ ਕਪੂਰਥਲਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਕਪੂਰਥਲਾ ਅਤੇ ਟੈਕਨੀਕਲ ਸੈੱਲ ਕਪੂਰਥਲਾ ਦੀ ਟੀਮ ਬਣਾਈ ਗਈ ਸੀ ਜਿਹਨਾਂ ਨੇ ਟੈਕਨੀਕਲ ਅਤੇ ਹਿਊਮਨ ਸੋਰਸਾਂ ਰਾਹੀਂ ਪਤਾ ਲਗਾ ਕੇ ਇਸ ਗੈਂਗ ਦੇ 01 ਮੈਂਬਰ ਅਕਾਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਜਸਪਾਲ ਸਿੰਘ ਵਾਸੀ ਝੱਲ ਬੀਬੜੀ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਗਲੀ ਨੰਬਰ 02 ਪ੍ਰੀਤ ਨਗਰ ਕਪੂਰਥਲਾ ਥਾਣਾ ਸਿਟੀ ਕਪੂਰਥਲਾ ਨੂੰ ਕੱਲ ਮਿਤੀ 15.05.2024 ਨੂੰ ਗ੍ਰਿਫਤਾਰ ਕੀਤਾ ਹੈ।

ਜਿਸ ਨੇ ਇਸ ਸਾਰੀ ਵਾਰਦਾਤ ਦਾ ਖੁਲਾਸਾ ਕੀਤਾ ਹੈ ਕਿ ਉਸਨੇ ਆਪਣੇ 03 ਹੋਰ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਬਾਕੀ ਸਾਥੀਆਂ ਦੇ ਨਾਲ ਘਰ ਅਤੇ ਅਕੈਡਮੀ ਦੀ ਨਿਗਰਾਨੀ ਕੀਤੀ ਸੀ ਅਤੇ ਆਪਣੇ ਘਰ ਵਿੱਚ ਠਹਿਰ ਦਿੱਤੀ ਸੀ।ਜਿਸ ਦੇ ਬਾਕੀ ਸਾਥੀਆਂ ਨੂੰ ਵੀ ਮੁਕੰਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ ਹੈ ਜਿਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸੇ ਤਰਾਂ ਕਰੀਬ 02 ਮਹੀਨੇ ਪਹਿਲਾਂ ਸੁਲਤਾਨਪੁਰ ਲੋਧੀ ਵਿੱਚ ਹੀ 01 ਏਜੰਸੀ ਦੇ ਮਾਲਕ ਨੂੰ ਲੰਡਾ ਗਿਰੋਹ ਵੱਲੋਂ ਵਰਚੂਅਲ ਵੈਟਸਐਪ ਨੰਬਰ ਤੋਂ ਫੋਨ ਕਰਕੇ 01 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਜਿਸ ਸਬੰਧੀ ਮੁਕੱਦਮਾ ਨੰਬਰ 47 ਮਿਤੀ 13.03.2024 ਅ/ਧ 386.506 ਭ:ਦ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਇਸ ਵਾਰਦਾਤ ਨੂੰ ਵੀ ਕਪੂਰਥਲਾ ਦੀ ਪੁਲਿਸ ਨੇ ਬੜੀ ਸੂਝਬੂਝ, ਟੈਕਨੀਕਲ ਤਰੀਕੇ ਅਤੇ ਹਿਊਮਨ ਸੋਰਸਾਂ ਰਾਹੀਂ ਟਰੇਸ ਕਰਦੇ ਹੋਏ ਇਸ ਗੈਂਗ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਪਾਸੋਂ 04 ਦੇਸੀ ਪਿਸਟਲ ਵੀ ਬ੍ਰਾਮਦ ਕੀਤੇ ਗਏ ਸਨ।

ਇਸੇ ਤਰਾਂ ਮਿਤੀ 20.04.2024 ਨੂੰ ਟਰੇਡਿੰਗ ਗੈਸ ਕੰਪਨੀ ਕਪੂਰਥਲਾ ਦੇ ਮਾਲਕ ਨੂੰ ਵਰਚੂਅਲ ਵੱਟਸਐਪ ਨੰਬਰ ਤੋਂ ਫੋਨ ਕਰਕੇ ਆਪਣੇ ਆਪ ਨੂੰ ਬੰਬੀਹਾ ਗਰੁੱਪ ਦਾ ਮੈਂਬਰ ਦੱਸ ਕੇ 25 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ ਜੋ ਇਸ ਵਾਰਦਾਤ ਦੀ ਤਫਤੀਸ਼ ਵੀ ਟੈਕਨੀਕਲ ਅਤੇ ਹਿਊਮਨ ਸੋਰਸਾਂ ਰਾਹੀਂ ਅਮਲ ਵਿੱਚ ਲਿਆਂਦੀ ਗਈ ਤਾਂ ਇਹ ਕਾਲ ਬੋਗਸ ਠੱਗੀ ਮਾਰਨ ਵਾਲੀ ਹੋਣੀ ਪਾਈ ਗਈ ਅਤੇ ਨਾ ਹੀ ਇਸ ਨੂੰ ਦੁਬਾਰਾ ਫਿਰ ਕਾਲ ਆਈ ਹੈ।

ਇਸੇ ਤਰਾਂ ਕਰੀਬ 01 ਮਹੀਨਾ ਪਹਿਲਾਂ ਗੈਸ ਏਜੰਸੀ ਲੱਖਣ ਕਲਾਂ ਦੇ ਮਾਲਕ ਨੂੰ ਵਰਚੂਅਲ ਵੱਟਸਐਪ ਨੰਬਰ ਤੋਂ ਫੋਨ ਕਰਕੇ ਆਪਣੇ ਆਪ ਨੂੰ ਗੋਲਡੀ ਬਰਾੜ ਦਾ ਮੈਂਬਰ ਦੱਸ ਕੇ 04 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਜੋ ਇਹ ਕਾਲ ਦੀ ਤਫਤੀਸ਼ ਕਰਨ ਤੋਂ ਪਹਿਲੇ ਦਿਨ ਤੋਂ ਹੀ ਬੋਗਸ ਅਤੇ ਜਾਅਲੀ ਲੱਗ ਰਹੀ ਸੀ ਕਿਉਂਕਿ ਗੋਲਡੀ ਬਰਾੜ ਗਰੁੱਪ ਵੱਲੋਂ 04 ਲੱਖ ਰੁਪਏ ਦੀ ਫਿਰੌਤੀ ਮੰਗਣਾ ਇੱਕ ਮਨਘੜਤ ਕਾਲ ਹੈ।

ਜਿਸ ਦੀ ਤਸਦੀਕ ਜਿਲਾ ਫਾਜਿਲਕਾ ਦੇ ਪਿੰਡ ਬੱਲਾ ਸ਼ਾਹ ਹਿਬਾਰ ਤੋਂ ਕੀਤੀ ਗਈ ਜੋ ਇਹ ਕਾਲ ਵੀ ਬੋਗਸ ਹੋਣੀ ਪਾਈ ਗਈ।ਐਸ.ਐਸ.ਪੀ ਕਪੂਰਥਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਆਦਾਤਰ ਕਾਲਾ ਬੋਗਸ ਅਤੇ ਝੂਠੀਆਂ ਕਰਕੇ ਠੱਗੀ ਕੀਤੀ ਜਾਂਦੀ ਹੈ ਜਿਹਨਾਂ ਤੋਂ ਸੁਚੇਤ ਰਹਿਣ ਅਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

Trending news