Karan Aujla: ਕਰਨ ਔਜਲਾ ਨੇ ਜਿੱਤਿਆ ਟਿਕ ਟੋਕ ਜੂਨੋ ਦਾ ਅਵਾਰਡ, ਬੋਲੇ-ਹਾਲੇ ਤਾਂ ਸ਼ੁਰੂਆਤ ਆ...
Advertisement

Karan Aujla: ਕਰਨ ਔਜਲਾ ਨੇ ਜਿੱਤਿਆ ਟਿਕ ਟੋਕ ਜੂਨੋ ਦਾ ਅਵਾਰਡ, ਬੋਲੇ-ਹਾਲੇ ਤਾਂ ਸ਼ੁਰੂਆਤ ਆ...

Karan Aujla: ਕਰਨ ਔਜਲਾ ਨੇ ਇਸ ਐਵਾਰਡ ਸ਼ੋਅ ਦੀ ਕਲਿੱਪ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ‘ਚ ਲਿਖਿਆ LOOK WHAT WE DID !!!!! My people kept it real. …

Karan Aujla: ਕਰਨ ਔਜਲਾ ਨੇ ਜਿੱਤਿਆ ਟਿਕ ਟੋਕ ਜੂਨੋ ਦਾ ਅਵਾਰਡ, ਬੋਲੇ-ਹਾਲੇ ਤਾਂ ਸ਼ੁਰੂਆਤ ਆ...

Karan Aujla: ਪੰਜਾਬੀ ਗਾਇਕ ਕਰਨ ਔਜਲਾ ਨੇ ਟਿਕ ਟੋਕ ਜੂਨੋ ਦਾ ਅਵਾਰਡ ਆਪਣੇ ਨਾਂਅ ਕੀਤਾ ਹੈ। ਇਹ ਅਵਾਰਡ ਸ਼ੋਅ ਕੈਨੇਡੀਅਨ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐਂਡ ਸਾਇੰਸਿਜ਼ ਨੇ ਡਾਊਨਟਾਊਨ ਟੋਰਾਂਟੋ ਵਿੱਚ ਆਯੋਜਿਤ ਕੀਤਾ ਗਿਆ।

ਦੱਸ ਦੇਈਏ ਕਿ ਬੀਤੇ ਦਿਨੀਂ ਯਾਨੀ 24 ਮਾਰਚ ਨੂੰ ਕਲਾਕਾਰ ਵੱਲੋਂ ਯੂਨੋ ਅਵਾਰਡਸ ਵਿੱਚ ਪਰਫਾਰਮ ਕੀਤਾ ਗਿਆ। ਇਸਦੇ ਨਾਲ ਕਲਾਕਾਰ ਜੂਨੋਸ ਵਿੱਚ ਪਰਫਾਰਮ ਕਰਨ ਵਾਲੇ ਕਾਫੀ ਸਿਤਾਰਿਆਂ ਵਿੱਚ ਆਪਣਾ ਨਾਂਅ ਦਰਜ ਕਰ ਲਿਆ ਹੈ

ਕਰਨ ਔਜਲਾ ਨੇ ਇਸ ਐਵਾਰਡ ਸ਼ੋਅ ਦੀ ਕਲਿੱਪ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਕੈਪਸ਼ਨ ‘ਚ ਲਿਖਿਆ LOOK WHAT WE DID !!!!! My people kept it real. … 

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਕਰਨ ਔਜਲਾ ਦਾ ਨਾਂਅ ਲਿਆ ਗਿਆ ਸਾਰੀਆਂ ਨੇ ਉਨ੍ਹਾਂ ਦਾ ਸਟੇਜ ‘ਤੇ ਤਾੜੀਆਂ ਦੇ ਨਾਲ ਸਵਾਗਤ ਕੀਤਾ। ਐਵਾਰਡ ਲੈਣ ਤੋਂ ਬਾਅਦ ਸਟੇਜ਼ ਉੱਤੇ ਖੜ੍ਹੇ ਕਰਨ ਔਜਲਾ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਇਸ ਵੱਡੀ ਉਪਲੱਬਧੀ ਦਾ ਸਿਹਰਾ ਆਪਣੇ ਪ੍ਰਸ਼ੰਸਕਾਂ ਸਣੇ ਪਰਿਵਾਰ ਨੂੰ ਦਿੱਤਾ। ਔਜਲਾ ਨੇ ਆਪਣੇ ਸਾਥੀਆਂ ਸੰਦੀਪ,ਈਕੀ ਸਮੇਤ ਹੋਰ ਕਈ ਨਾਂਅ ਵੀ ਲਏ ਜੋ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਫੈਨਜ਼ ਦਾ ਵੀ ਧੰਨਵਾਦ ਕੀਤਾ । ਅਤੇ ਅਖੀਰ ਵਿੱਚ ਵਾਹਿਗੁਰੂ ਦਾ ਵੀ ਧੰਨਵਾਦ ਕਰਦੇ ਹੋਏ ਨਜ਼ਰ ਆਏ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਆਪਣੇ ਮਾਤਾ ਅਤੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੀ ਤਸਵੀਰ ਨਾਲ ਭਾਵੁਕ ਕੈਪਸ਼ਨ ਲਿਖੀ ਗਈ ਸੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਕਾਸ਼ ਉਹ ਇੱਥੇ ਹੁੰਦੇ।

 

Trending news