Breast Cancer News: ਭਾਰਤ ਸਮੇਤ ਪੂਰੀ ਦੁਨੀਆ 'ਚ ਬ੍ਰੈਸਟ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਬਿਮਾਰੀ ਵਧਦੀ ਉਮਰ ਦੇ ਨਾਲ ਔਰਤਾਂ 'ਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ।
Trending Photos
Breast Cancer News: ਕੈਂਸਰ ਇਕ ਗੰਭੀਰ ਬਿਮਾਰੀ ਹੈ, ਜੋ ਕਿਸੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਹੈ। ਛਾਤੀ ਦਾ ਕੈਂਸਰ ਔਰਤਾਂ ਵਿੱਚ ਇੱਕ ਆਮ ਪਰ ਗੰਭੀਰ ਬਿਮਾਰੀ ਹੈ। ਇਹ ਨਾਮੁਰਾਦ ਬਿਮਾਰੀ ਉਦੋਂ ਹੁੰਦੀ ਹੈ ਜਦੋਂ ਸੈੱਲ ਕੰਟਰੋਲ ਤੋਂ ਬਾਹਰ ਵਧਣ ਲੱਗਦੇ ਹਨ। ਸਮੇਂ ਸਿਰ ਪਤਾ ਲੱਗਣ ਉਤੇ ਇਲਾਜ ਨਾਲ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਾਲਾਂਕਿ ਬਹੁਤ ਸਾਰੀਆਂ ਔਰਤਾਂ ਬਿਮਾਰੀ ਦਾ ਪਤਾ ਲੱਗਣ ਉਤੇ ਜਿਉਣ ਦੀ ਉਮੀਦ ਛੱਡ ਦਿੰਦੀਆਂ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਜਾਨਲੇਵਾ ਨਹੀਂ ਹੈ। ਸਹੀ ਸਮੇਂ ਸਿਰ ਉਪਰ ਇਲਾਜ ਕਰਵਾਉਣ ਨਾਲ ਇਸ ਉਪਰ ਕਾਬੂ ਪਾਇਆ ਜਾ ਸਕਦਾ ਹੈ।
ਬ੍ਰੈਸਟ ਕੈਂਸਰ ਲੱਛਣ
1. ਛਾਤੀ ਜਾਂ ਨੇੜੇ ਗੰਢ
2. ਛਾਤੀ ਦੇ ਆਕਾਰ ਜਾਂ ਆਕ੍ਰਿਤੀ ਵਿੱਚ ਬਦਲਾਅ
3. ਚਮੜੀ ਦੀ ਰੰਗਤ ਵਿੱਚ ਬਦਲਾਅ
4. ਨਿਪਲ ਤੋਂ ਰਿਸਾਅ
5. ਨਿਪਲ ਦੇ ਆਸ-ਪਾਸ ਜ਼ਖ਼ਮ ਜਾਂ ਛਲਕੇ
6. ਛਾਤੀ 'ਚ ਗਰਮੀ, ਜਲਣ, ਭਾਰੀਪਨ ਜਾਂ ਵਧਣਾ।
ਛਾਤੀ ਦੇ ਕੈਂਸਰ ਦੇ ਵੱਖ-ਵੱਖ ਪੜਾਅ ਹਨ
ਪੜਾਅ-I
ਇਸ ਵਿੱਚ ਟਿਊਮਰ 2 ਸੈਂਟੀਮੀਟਰ ਤੋਂ ਛੋਟਾ ਹੁੰਦਾ ਹੈ। ਕੈਂਸਰ ਸੈੱਲ ਲਿੰਫ ਨੋਡਜ਼ ਵਿੱਚ ਨਹੀਂ ਫੈਲਦੇ ਹਨ।
ਪੜਾਅ-II
ਇਸ ਵਿੱਚ ਟਿਊਮਰ 2 ਤੋਂ 5 ਸੈਂਟੀਮੀਟਰ ਦੇ ਵਿਚਕਾਰ ਹੋ ਸਕਦਾ ਹੈ।
ਕੈਂਸਰ ਲਿੰਫ ਨੋਡਸ ਵਿੱਚ ਫੈਲ ਸਕਦਾ ਹੈ ਪਰ ਲਿੰਫ ਨੋਡ ਤੋਂ ਬਾਹਰ ਨਹੀਂ ਫੈਲਦਾ।
ਪੜਾਅ-III
- ਇਸ ਵਿੱਚ ਟਿਊਮਰ 5 ਸੈਂਟੀਮੀਟਰ ਤੋਂ ਵੀ ਵੱਡਾ ਹੋ ਸਕਦਾ ਹੈ।
-ਕੈਂਸਰ ਲਿੰਫ ਨੋਡਸ ਅਤੇ ਨੇੜਲੇ ਛਾਤੀ ਦੇ ਟਿਸ਼ੂ ਤੱਕ ਫੈਲ ਸਕਦਾ ਹੈ।
ਇਹ ਪੜਾਅ ਵਿੱਚ ਗਤੀ ਤੇਜ਼ ਹੁੰਦੀ ਹੈ ਪਰ ਦੂਜੇ ਅੰਗਾਂ ਵਿੱਚ ਨਹੀਂ ਫੈਲਦਾ।
ਪੜਾਅ IV
ਇਸ ਵਿੱਚ ਕੈਂਸਰ ਦੂਜੇ ਅੰਗਾਂ ਜਿਵੇਂ ਕਿ ਹੱਡੀਆਂ, ਜਿਗਰ, ਫੇਫੜਿਆਂ ਜਾਂ ਦਿਮਾਗ ਵਿੱਚ ਫੈਲ ਸਕਦਾ ਹੈ।
ਇਸਨੂੰ ਮੈਟਾਸਟੈਟਿਕ ਕੈਂਸਰ ਵੀ ਕਿਹਾ ਜਾਂਦਾ ਹੈ
ਛਾਤੀ ਦੇ ਕੈਂਸਰ ਨੂੰ ਰੋਕਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ:
1. ਨਿਯਮਿਤ ਤੌਰ 'ਤੇ ਛਾਤੀ ਦੀ ਸਵੈ-ਜਾਂਚ ਕਰੋ।
2. 40 ਸਾਲ ਦੀ ਉਮਰ ਤੋਂ ਬਾਅਦ ਨਿਯਮਤ ਮੈਮੋਗ੍ਰਾਫੀ ਕਰਵਾਓ।
3. ਸਿਹਤਮੰਦ ਭੋਜਨ ਖਾਓ ਤੇ ਆਪਣਾ ਭਾਰ ਕੰਟਰੋਲ ਵਿੱਚ ਰੱਖੋ।
4. ਸ਼ਰਾਬ ਤੇ ਸਿਗਰਟਨੋਸ਼ੀ ਤੋਂ ਬਚੋ।
5. ਨਿਯਮਿਤ ਤੌਰ 'ਤੇ ਕਸਰਤ ਕਰੋ।
6. ਹਾਰਮੋਨਲ ਥੈਰੇਪੀ ਦੀ ਸੀਮਤ ਵਰਤੋਂ।
7. ਕੈਂਸਰ ਦੇ ਪਰਿਵਾਰਕ ਇਤਿਹਾਸ ਬਾਰੇ ਸੁਚੇਤ ਰਹੋ।
8. ਛਾਤੀ ਵਿੱਚ ਕਿਸੇ ਵੀ ਅਸਧਾਰਨ ਬਦਲਾਅ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਲਓ।
Disclaimer: ਇਸ ਲੇਖ ਵਿੱਚ ਦਿੱਤੀ ਗਈ ਸੂਚਨਾ ਆਮ ਜਾਣਕਾਰੀ ਉਤੇ ਆਧਾਰਿਤ ਹੈ। ਸਿਹਤ ਨਾਲ ਸਬੰਧੀ ਜੁੜੀ ਜਾਣਕਾਰੀ ਲਈ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਲਵੋ।
ਇਹ ਵੀ ਪੜ੍ਹੋ : Punjab Weather Update: ਪੰਜਾਬ 'ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲ