Nri News: ਰਵਨੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਏਜੰਟ ਨੇ 11-11 ਲੱਖ ਲੈਕੇ ਟੂਰਿਸਟ ਵੀਜੇ 'ਤੇ ਬੇਲਾਰੂਸ ਭੇਜ ਦਿੱਤਾ। ਇਸ ਤੋਂ ਬਾਅਦ ਦੋਵਾਂ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਗਿਆ। ਪਰ ਜਦੋਂ ਨੌਜਵਾਨ ਬੇਲਾਰੂਸ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੋਂ ਦੀ ਪੁਲਿਸ ਨੇ ਕਾਬੂ ਕਰ ਲਿਆ।
Trending Photos
Gurdaspur News(Bhopal Singh): ਗੁਰਦਾਸਪੁਰ ਦੇ ਦੀਨਾਨਗਰ ਦੇ ਦੋ ਨੌਜਵਾਨ ਵਿਕਰਮ ਸਿੰਘ ਅਤੇ ਰਵਨੀਤ ਸਿੰਘ ਆਪਣੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰ ਲਈ ਵਿਦੇਸ਼ ਗਏ ਸਨ। ਰਵਨੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਏਜੰਟ ਨੇ 11-11 ਲੱਖ ਲੈਕੇ ਟੂਰਿਸਟ ਵੀਜੇ 'ਤੇ ਰੂਸ ਭੇਜ ਦਿੱਤਾ। ਇਸ ਤੋਂ ਬਾਅਦ ਦੋਵਾਂ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਗਿਆ। ਜਿਸ ਤੋਂ ਬਾਅਦ ਏਜੰਟ ਨੇ ਉਨ੍ਹਾਂ ਨੂੰ ਬੇਲਾਰੂਸ ਭੇਜ ਦਿੱਤਾ। ਜਦੋਂ ਨੌਜਵਾਨ ਬੇਲਾਰੂਸ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੋਂ ਦੀ ਪੁਲਿਸ ਨੇ ਕਾਬੂ ਕਰ ਲਿਆ। ਜਿਸ ਤੋਂ ਰੂਸੀ ਅਧਿਆਕਾਰੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਸੈਨਾ ਵਿੱਚ ਭਰਤੀ ਕਰਨ ਯੂਕਰਨੇ ਦੇ ਖਿਲਾਫ ਜੰਗ ਮਜ਼ਬੂਰ ਕੀਤਾ ਜਾ ਰਿਹਾ ਹੈ।
ਪਰਿਵਾਰ ਦੀ ਸਰਕਾਰਾਂ ਤੋਂ ਨੌਜਵਾਨਾਂ ਦੀ ਵਤਨ ਵਾਪਸੀ ਦੀ ਮੰਗ
ਦੋਵੇਂ ਨੌਜਾਵਾਨਾਂ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਉਨ੍ਹਾਂ ਨੂੰ ਦੇਸ਼ ਤੋਂ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ। ਦੀਨਾਨਗਰ ਦੇ ਪਿੰਡ ਅਵਾਖਾ ਰਵਨੀਤ ਸਿੰਘ ਅਤੇ ਪਿੰਡ ਜੰਡੇ ਦੇ ਵਿਕਰਮ ਦੇ ਅਮਰੀਕਾ ਜਾਣ ਦੇ ਲਈ ਏਜੰਟ ਨੂੰ 11-11 ਲੱਖ ਰੁਪਏ ਦਿੱਤੇ ਸਨ ਪਰ ਉਹ ਧੋਖੇ ਨਾਲ ਉਨ੍ਹਾਂ ਨੂੰ ਰੂਸ ਲੈ ਗਿਆ। ਟੂਰਿਸਟ ਵੀਜ਼ੇ ਕਾਰਨ ਉਨ੍ਹਾਂ ਨੂੰ ਬੇਲਾਰੂਸ ਪੁਲਿਸ ਨੇ ਫੜ ਲਿਆ ਅਤੇ ਰੂਸੀ ਫੌਜ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਰੂਸੀ ਫੌਜ 'ਚ ਸ਼ਾਮਲ ਕੀਤਾ ਗਿਆ ਅਤੇ ਹੁਣ ਉਸ 'ਤੇ ਯੂਕਰੇਨ ਖਿਲਾਫ ਜੰਗ ਲੜਨ ਲਈ ਦਬਾਅ ਪਾਇਆ ਜਾ ਰਿਹਾ ਹੈ। ਦੋਵਾਂ ਦੇ ਪਰਿਵਾਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਚਾਇਆ ਜਾਵੇ।
ਰਵਨੀਤ ਸਿੰਘ ਨੇ ਘਰ ਦੱਸੀ ਹੱਡੀ ਬੀਤੀ
ਰਵਨੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਮੁੰਡੇ ਦਾ ਫੋਨ ਆਇਆ ਸੀ ਕਿ ਪੁਲਿਸ ਨੇ ਸਾਨੂੰ ਫੜ ਕੇ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਹੈ ਅਤੇ ਸਾਡੇ ਕੋਲੋ ਇੱਕ ਲਿਖਤੀ ਇਕਰਾਰਨਾਮਾ ਵੀ ਕਰਵਾ ਲਿਆ। ਜਿਸ ਦੀ ਭਾਸ਼ਾ ਸਾਡੀ ਸਮਝ ਵਿੱਚ ਨਹੀਂ ਆਈ। ਸਾਡੇ ਤੋਂ ਪਹਿਲਾਂ ਫੜ੍ਹੇ ਗਏ ਨੌਜਵਾਨਾਂ ਨੂੰ ਯੂਕਰੇਨ ਦੀ ਜੰਗ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਹੁਣ ਸਾਨੂੰ ਵੀ ਭੇਜਣ ਦੀ ਤਿਆਰੀ ਚੱਲ ਰਹੀ ਹੈ। ਰਵਨੀਤ ਦਾ ਭੈਣ ਨੇ ਦੱਸਿਆ ਕਿ ਉਸ ਦੇ ਭਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਇੱਥੋਂ ਬਚਾਅ ਕੇ ਭਾਰਤ ਵਾਪਿਸ ਲਿਆਂਦਾ ਜਾਵੇ।