ਕਰੋੜਾਂ ਰੁਪਏ ਖਰਚ ਕੇ ਖਰੀਦੀਆਂ ਐਂਬੂਲੈਂਸ ਬਣੀਆਂ ਕਬਾੜ, ਸਿਵਲ ਸਰਜਨ ਨੇ ਦਿੱਤੀ ਇਹ ਸਫਾਈ
Advertisement
Article Detail0/zeephh/zeephh1423800

ਕਰੋੜਾਂ ਰੁਪਏ ਖਰਚ ਕੇ ਖਰੀਦੀਆਂ ਐਂਬੂਲੈਂਸ ਬਣੀਆਂ ਕਬਾੜ, ਸਿਵਲ ਸਰਜਨ ਨੇ ਦਿੱਤੀ ਇਹ ਸਫਾਈ

ਲੁਧਿਆਣਾ ਦਾ ਸਿਵਲ ਹਸਪਤਾਲ ( Ludhiana Civil Hospital) ਅਕਸਰ ਹੀ ਸੁਰੱਖੀਆਂ ਵਿਚ ਰਹਿੰਦਾ ਹੈ। ਇੱਥੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਲਈ 108 ਐਂਬੂਲੈਂਸ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਮਰੀਜ਼ਾਂ ਨੂੰ 20 ਕਿਲੋਮੀਟਰ ਤੱਕ ਦੇ ਇਲਾਕੇ ਦੇ ਵਿੱਚ ਮੁਫ਼ਤ ਲਿਆਂਦਾ ਅਤੇ ਹਸਪਤਾਲ ਤੋਂ ਵਾਪਿਸ ਛੱਡਿਆ ਜਾਂਦਾ ਸੀ ਪਰ ਲੁਧਿਆ

ਕਰੋੜਾਂ ਰੁਪਏ ਖਰਚ ਕੇ ਖਰੀਦੀਆਂ ਐਂਬੂਲੈਂਸ ਬਣੀਆਂ ਕਬਾੜ, ਸਿਵਲ ਸਰਜਨ ਨੇ ਦਿੱਤੀ ਇਹ ਸਫਾਈ

ਲੁਧਿਆਣਾ (ਭਰਤ ਸ਼ਰਮਾ): ਲੁਧਿਆਣਾ ਦਾ ਸਿਵਲ ਹਸਪਤਾਲ ( Ludhiana Civil Hospital) ਅਕਸਰ ਹੀ ਸੁਰੱਖੀਆਂ ਵਿਚ ਰਹਿੰਦਾ ਹੈ। ਇੱਥੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਲਈ 108 ਐਂਬੂਲੈਂਸ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਮਰੀਜ਼ਾਂ ਨੂੰ 20 ਕਿਲੋਮੀਟਰ ਤੱਕ ਦੇ ਇਲਾਕੇ ਦੇ ਵਿੱਚ ਮੁਫ਼ਤ ਲਿਆਂਦਾ ਅਤੇ ਹਸਪਤਾਲ ਤੋਂ ਵਾਪਿਸ ਛੱਡਿਆ ਜਾਂਦਾ ਸੀ ਪਰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ 9 ਤੋਂ ਵੱਧ ਐਂਬੂਲੈਂਸ ਖਸਤਾ ਹਾਲਤ ਦੇ ਵਿੱਚ ਹੈ। ਐਂਬੂਲੈਂਸ ਨਸ਼ੇੜੀਆਂ ਦਾ ਅੱਡਾ ਬਣੀਆਂ ਹੋਈਆਂ ਹਨ। ਅੱਜ ਦੇ ਸਮੇਂ ਵਿਚ ਐਂਬੂਲੈਂਸ ਦੇ ਅੰਦਰ ਸ਼ਰਾਬ ਦੀਆਂ ਬੋਤਲਾਂ ਪਈਆਂ ਅਕਸਰ ਨਜ਼ਰ ਆਉਦੀਂ ਹਨ।

ਇੰਨਾ ਹੀ ਨਹੀਂ ਹੈ ਐਂਬੂਲੈਂਸ ਵਿਚੋਂ ਸਾਰਾ ਸਮਾਨ ਵੀ ਚੋਰੀ ਹੋ ਚੁੱਕਾ ਹੈ। ਕੋਈ ਐਂਬੂਲੈਂਸ ਦੇ ਵਿੱਚ ਪਾਏ ਟਾਇਰ ਕੱਢ ਕੇ ਲੈ ਗਿਆ ਅਤੇ ਕੋਈ ਇਸ ਦੇ ਸਾਇਰਣ ਚੋਰੀ ਕਰਕੇ ਲੈ ਗਿਆ ਹੈ। ਐਂਬੂਲੈਂਸ ਦੇ ਅੰਦਰ ਲੱਗੇ ਹੋਏ equipments ਵੀ ਗਾਇਬ ਹਨ ਅਤੇ ਲੋਕਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਐਂਬੂਲੈਂਸ ਨਹੀਂ ਮਿਲਦੀਆਂ। ਉੱਥੇ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਖਰੀਦੀਆਂ ਹੋਈਆਂ ਐਂਬੂਲੈਂਸ ਕਬਾੜ ਬਣੀਆਂ ਹੋਈਆਂ ਹਨ।

ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿਚ ਇਹ ਐਂਬੂਲੰਸਾਂ ਨਸ਼ੇੜੀਆਂ ਦਾ ਅੱਡਾ ਬਣ ਚੁੱਕੀਆਂ ਹਨ। ਐਂਬੂਲੈਂਸ ਦੇ ਵਿੱਚ ਕਬਾੜ ਪਿਆ ਹੈ ਅਤੇ ਉਹ ਖੁਦ ਵੀ ਕਬਾੜ ਦਾ ਰੂਪ ਧਾਰ ਗਈਆਂ ਹਨ। ਕਰੋੜਾਂ ਰੁਪਿਆ ਖਰਚ ਕੇ ਹੀ ( Ludhiana Civil Hospital) ਐਂਬੂਲੈਂਸ ਪੁਰਾਣੀਆਂ ਸਰਕਾਰਾਂ ਵੱਲੋਂ ਖਰੀਦੀਆਂ ਗਈਆਂ ਸਨ। ਇਕ ਪਾਸੇ ਜਿੱਥੇ ਸੂਬਾ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਦਾ ਵਾਅਦਾ ਕਰਦੀ ਹੈ ਉੱਥੇ ਹੀ ਪੁਰਾਣੀਆਂ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਦੇ ਲਿਆਂਦੇ ਗਏ ਪ੍ਰੋਜੈਕਟ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਇਸ ਸਬੰਧੀ ਜਦ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਹਨਾਂ ਐਂਬੂਲੈਂਸ ਦਾ ਜਾਇਜ਼ਾ ਲਿਆ ਤਾਂ ਇਹ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਸੀ।

ਇਹ ਵੀ ਪੜ੍ਹੋ:  ਸਾਲ 2023 ਦੀਆਂ ਬਾਬਾ ਵਾਂਗਾ ਦੀ ਇਹ ਭਵਿੱਖਬਾਣੀਆਂ ਕਰ ਦੇਣਗੀਆਂ ਹੈਰਾਨ ! ਦੇਸ਼ ਨੂੰ ਹੋ ਸਕਦਾ ਵੱਡਾ ਖਤਰਾ

ਇਸ ਸੰਬੰਧੀ ਜਦੋਂ ਲੁਧਿਆਣਾ ਦੇ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਐਂਬੂਲੈਂਸ ਹੁਣ ਚਾਲੂ ਹਾਲਤ ਦੇ ਵਿੱਚ ਨਹੀਂ ਹੈ। ਇਹ ਸਿਰਫ਼ ਖਸਤਾ ਹਾਲਤ ਵਿਚ ਖੜੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਡਾ ਮਹਿਕਮਾ ਨਹੀਂ ਹੈ। ਇਸ ਸਬੰਧੀ ਜ਼ਿਆਦਾ ਬਿਹਤਰ ਐਸ ਐਮ ਓ ਹੀ ਦੱਸ ਸਕਦੀ ਹੈ। ਪੰਜਾਬ ਦਾ ਸਿਹਤ ਵਿਭਾਗ (Health Department of Punjab) ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਕਿਨ੍ਹਾਂ ਕੁ ਫਿਕਰਮੰਦ ਹੈ ਇਸ ਦਾ ਜਾਇਜਾ ਲੈ ਕੇ ਪਤਾ ਲੱਗ ਹੀ ਜਾਵੇਗਾ।

 

Trending news