Ludhiana News: ਲੁਧਿਆਣਾ ਦੇ ਤਾਜਪੁਰ ਰੋਡ 'ਤੇ ਏਟੀਐਮ ਨਾਲ ਛੇੜਛਾੜ ਕਰਕੇ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਲੋਕਾਂ ਨੇ ਵੀ ਛਿੱਤਰ ਪਰੇਡ ਕੀਤੀ।
Trending Photos
Ludhiana News: ਲੁਧਿਆਣਾ ਦੇ ਤਾਜਪੁਰ ਰੋਡ 'ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰਾਂ ਦੇ ਇੱਕ ਗਿਰੋਹ ਦੇ ਮੈਂਬਰ ਏਟੀਐਮ ਤੋਂ ਭੋਲੇ ਭਾਲੇ ਲੋਕਾਂ ਦੇ ਪੈਸੇ ਚੋਰੀ ਕਰ ਰਹੇ ਸਨ। ਪੁਲਿਸ ਡਿਵੀਜ਼ਨ ਨੰਬਰ 7 ਤੋਂ ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਪਤੀ ਪਤਨੀ ਅਤੇ ਉਨ੍ਹਾਂ ਦਾ ਇੱਕ ਸਾਥੀ ਪਹਿਲਾਂ ਏਟੀਐਮ ਦੇ ਵਿੱਚ ਜਾ ਕੇ ATM ਵਿੱਚੋ ਪੈਸੇ ਨਿਕਾਲਦਾ ਹੈ। ਉਹ ਉੱਥੇ ਟੇਪ ਅਤੇ ਲੋਹੇ ਦੀ ਪੱਤੀ ਲਗਾ ਦਿੰਦੇ ਸਨ ਅਤੇ ਜਦ ਕੋਈ ਵਿਅਕਤੀ ਪੈਸੇ ਕਢਾਉਂਦਾ ਸੀ ਤਾਂ ਪੈਸੇ ਨਹੀਂ ਨਿਕਲਦੇ ਸੀ। ਪੈਸੇ ਲੋਹੇ ਦੀ ਪੱਤੀ ਵਿੱਚ ਫਸ ਜਾਂਦੇ ਸੀ।
ਸ਼ਾਤਿਰ ਚੋਰ ਜੋੜਾ ਏਟੀਐਮ ਵਿੱਚ ਜਾਂਦਾ ਸੀ ਅਤੇ ਲੋਹੇ ਦੀ ਪੱਤੀ ਵਿੱਚ ਫਸੇ ਪੈਸੇ ਕੱਢ ਲੈਂਦਾ ਸੀ। ਉਹ ਉੱਥੋਂ ਚੁੱਕ ਲੈ ਜਾਂਦੇ ਸਨ। ਸ਼ਾਤਿਰ ਚੋਰ ਨੂੰ ਤਾਜਪੁਰ ਰੋਡ 'ਤੇ ਲੋਕਾਂ ਨੇ ਉਦੋਂ ਫੜ ਲਿਆ ਜਦੋਂ ਉਹ ਏਟੀਐਮ ਦੇ ਅੰਦਰ ਗਏ, ਲੋਕਾਂ ਨੇ ਏਟੀਐਮ ਦਾ ਸ਼ਟਰ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਅਤੇ ਪੁਲਿਸ ਨੇ ਏਟੀਐਮ ਦਾ ਸ਼ਟਰ ਖੋਲ੍ਹ ਕੇ ਦੋਵਾਂ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਵੀ ਕੈਦ ਹੋ ਗਈਆਂ ਹਨ। ਕਿਸ ਤਰ੍ਹਾਂ ਨਾਲ ਇਹ ਸ਼ਾਤਿਰ ਚੋਰ ਜੋੜਾ ਏਟੀਐਮ ਵਿੱਚ ਜਾਂਦੇ ਸੀ ਅਤੇ ਪੈਸੇ ਚੋਰੀ ਕਰਦੇ ਸੀ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ 'ਤੇ ਨਜ਼ਰ ਰੱਖੀ, ਫਿਰ ਕੁਝ ਸਮੇਂ ਬਾਅਦ ਉਹ ਏਟੀਐਮ ਵਿੱਚ ਗਏ ਤਾਂ ਇੱਕ ਮੁੰਡਾ ਬਾਹਰ ਖੜ੍ਹਾ ਸੀ ਅਤੇ ਪਤੀ-ਪਤਨੀ ਅੰਦਰ ਚਲੇ ਗਏ ਅਤੇ ਲੋਕਾਂ ਨੇ ਤੁਰੰਤ ਸ਼ਟਰ ਬੰਦ ਕਰਕੇ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਮੌਕੇ 'ਤੇ ਫੜ ਲਿਆ।
ਮੌਕੇ 'ਤੇ ਲੋਕਾਂ ਨੇ ਚੋਰਾਂ ਦੀ ਛਿੱਤਰ ਪਰੇਡ ਵੀ ਕੀਤੀ, ਜਿਸ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ। ਸੱਤ ਨੰਬਰ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਨਵਾਂਸ਼ਹਿਰ ਵਿੱਚ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਨੂਰ ਮਹਿਲ ਦੇ ਰਹਿਣ ਵਾਲੇ ਹਨ। ਇਨ੍ਹਾਂ ਤਿੰਨਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।