ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ 'ਚ ਜਾਂਚ ਹੋਈ ਤੇਜ਼, ਵਿਜ਼ੀਲੈਂਸ ਨੇ ਕੀਤੀ ਇੱਕ ਹੋਰ ਗ੍ਰਿਫਤਾਰੀ
Advertisement
Article Detail0/zeephh/zeephh1424575

ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ 'ਚ ਜਾਂਚ ਹੋਈ ਤੇਜ਼, ਵਿਜ਼ੀਲੈਂਸ ਨੇ ਕੀਤੀ ਇੱਕ ਹੋਰ ਗ੍ਰਿਫਤਾਰੀ

  ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ (Transport Tender Scam) ਕਰ ਰਹੀ ਲੁਧਿਆਣਾ ਵਿਜੀਲੈਂਸ ਟੀਮ (Vigilance)ਨੇ ਸਾਬਕਾ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਅਤੇ ਘੁਟਾਲੇ ਵਿੱਚ ਨਾਮਜ਼ਦ ਕੌਂਸਲਰ ਅਨਿਲ ਜੈਨ (Anil Jain Arrested) ਨੂੰ ਪਿੰਡ ਧੋਥੜ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨ

ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ 'ਚ ਜਾਂਚ ਹੋਈ ਤੇਜ਼, ਵਿਜ਼ੀਲੈਂਸ ਨੇ ਕੀਤੀ ਇੱਕ ਹੋਰ ਗ੍ਰਿਫਤਾਰੀ

ਲੁਧਿਆਣਾ (ਭਰਤ ਸ਼ਰਮਾ):  (Ludhiana Transport Tender Scam) ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ (Transport Tender Scam) ਕਰ ਰਹੀ ਲੁਧਿਆਣਾ ਵਿਜੀਲੈਂਸ ਟੀਮ (Vigilance)ਨੇ ਸਾਬਕਾ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਅਤੇ ਘੁਟਾਲੇ ਵਿੱਚ ਨਾਮਜ਼ਦ ਕੌਂਸਲਰ ਅਨਿਲ ਜੈਨ (Anil Jain Arrested) ਨੂੰ ਪਿੰਡ ਧੋਥੜ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਅਨਿਲ ਜੈਨ ਧੋਥੜ ਰੋਡ 'ਤੇ ਆਪਣੇ ਸ਼ੈਲਰ 'ਚ ਲੁਕਿਆ ਹੋਇਆ ਹੈ। ਵਿਜੀਲੈਂਸ ਨੇ ਮੁਲਜ਼ਮ ਨੂੰ ਫੜਨ ਲਈ ਪੂਰਾ ਜਾਲ ਵਿਛਾਇਆ। ਸਭ ਤੋਂ ਪਹਿਲਾਂ ਇਲਾਕਾ ਪੁਲਿਸ ਸਾਦੀ ਵਰਦੀ 'ਚ ਮੌਕੇ 'ਤੇ ਪਹੁੰਚੀ। ਉਸ ਸਮੇਂ ਸ਼ੈੱਲਰ ਬਾਹਰੋਂ ਬੰਦ ਸੀ। ਪੁਲਿਸ ਨੇ ਸ਼ੈਲਰ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਸ਼ੈਲਰ ਨਹੀਂ ਖੋਲ੍ਹਿਆ। ਇਸ ਦੌਰਾਨ ਵਿਜੀਲੈਂਸ ਅਧਿਕਾਰੀ ਵੀ ਉਥੇ ਪਹੁੰਚ ਗਏ। ਕਰੀਬ ਡੇਢ ਘੰਟੇ ਤੱਕ ਸ਼ੈਲਰ ਦੇ ਬਾਹਰ ਕਾਫੀ ਡਰਾਮਾ ਹੁੰਦਾ ਰਿਹਾ। ਪਿੰਡ ਦੀ ਪੰਚਾਇਤ ਵੀ ਇਕੱਠੀ ਹੋ ਗਈ। 

ਇਹ ਵੀ ਪੜ੍ਹੋ: ਨੌਜਵਾਨ ਕੋਲੋ Apple ਦਾ ਫ਼ੋਨ ਛੱਡ ਕੇ OPPO ਲੈ ਕੇ ਫ਼ਰਾਰ ਹੋਏ ਲੁਟੇਰੇ, ਘਟਨਾ CCTV 'ਚ ਕੈਦ

ਵਿਜੀਲੈਂਸ ਅਧਿਕਾਰੀ ਕਾਫੀ ਜੱਦੋ ਜਹਿਦ ਤੋਂ ਬਾਅਦ ਅਨਿਲ ਜੈਨ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ। ਦੇਰ ਰਾਤ ਅਨਿਲ ਜੈਨ ਨੂੰ ਲੁਧਿਆਣਾ ਵਿਜੀਲੈਂਸ ਦਫ਼ਤਰ ਲਿਆਂਦਾ ਗਿਆ ਹੈ। ਇਸ ਮਾਮਲੇ ਵਿੱਚ ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਟੀਮ ਦੀ ਅਗਵਾਈ ਡੀਐਸਪੀ ਅਸ਼ਵਨੀ ਕੁਮਾਰ ਕਰ ਰਹੇ ਸਨ। ਵਿਜੀਲੈਂਸ ਬਿਊਰੋ ਨੇ ਇਸ ਘੁਟਾਲੇ ਵਿੱਚ ਕਾਂਗਰਸੀ ਕੌਂਸਲਰ ਰੂਪਾਲੀ ਜੈਨ ਦੇ ਪਤੀ ਅਨਿਲ ਜੈਨ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਦੇ ਭਰਾ ਮਹਾਵੀਰ ਬਾਂਸਲ ਸਮੇਤ ਦੋ ਕਮਿਸ਼ਨ ਏਜੰਟਾਂ (ਆੜ੍ਹਤੀਆਂ) ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਉਸ 'ਤੇ ਇਲਜ਼ਾਮ ਹੈ ਕਿ ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਅਨਾਜ ਸਸਤੇ ਭਾਅ ਲਿਆ ਕੇ ਪੰਜਾਬ 'ਚ ਮਹਿੰਗੇ ਭਾਅ 'ਤੇ ਵੇਚਦਾ ਸੀ। ਇਸ ਦੇ ਨਾਲ ਹੀ ਇਸ ਮਾਮਲੇ 'ਚ ਅਨਿਲ ਜੈਨ ਦੀ ਕੀ ਸ਼ਮੂਲੀਅਤ ਹੈ, ਇਹ ਤਾਂ ਸਮਾਂ ਦੱਸੇਗਾ। ਅਨਿਲ ਜੈਨ ਨੇ ਇਸ ਮਾਮਲੇ ਵਿੱਚ ਪਹਿਲਾਂ ਵੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ। 
ਬੀਤੇ ਦਿਨੀ ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਅਤੇ ਨੇੜਲੇ ਸਹਿਯੋਗੀ ਇੰਦਰਜੀਤ ਸਿੰਘ ਇੰਡੀ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਵਿਜੀਲੈਂਸ ਨੇ ਦੋਵਾਂ ਨੂੰ 19 ਨਵੰਬਰ ਤੋਂ ਬਾਅਦ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਦੇ ਪੋਸਟਰ ਵੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਵੀ ਜਲਦੀ ਹੀ ਭਗੌੜਾ ਐਲਾਨਿਆ ਜਾ ਸਕਦਾ ਹੈ।

 

Trending news