ਦੱਸ ਦਈਏ ਕਿ ਮਾਨਸਾ ਸ਼ਹਿਰ ਦੇ ਵਿੱਚ ਫਾਇਨਾਂਸ ਦਾ ਕੰਮ ਕਰਨ ਵਾਲੇ ਇੱਕ ਫਾਈਨੈਂਸਰ ਨੂੰ ਲੁਧਿਆਣਾ ਜੇਲ ਦੇ ਵਿੱਚੋਂ ਇੱਕ ਵਿਅਕਤੀ ਵੱਲੋਂ ਫੋਨ ਕਰਕੇ 2 ਲੱਖ ਰੁਪਏ ਦੀ ਮੰਗ ਕੀਤੀ ਹੈ ਤੇ ਫਾਇਨਾਂਸਰ ਵੱਲੋਂ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਬੇਟੇ ਦੀਆਂ ਲੱਤਾਂ ਤੋੜਨ ਦੀ ਗੱਲ ਕਹੀ ਗਈ ਹੈ।
Trending Photos
Mansa News: ਮਾਨਸਾ ਦੇ ਇੱਕ ਫਾਈਨੈਂਸਰ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਆਈ ਕਾਲ ਉੱਤੇ 2 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੈਸੇ ਨਾ ਦੇਣ ਦੀ ਸੂਰਤ ਵਿੱਚ ਬੇਟੇ ਦੀਆਂ ਲੱਤਾਂ ਤੋੜਨ ਦੀ ਧਮਕੀ ਦਿੱਤੀ। ਮਾਨਸਾ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਾਇਨਾਂਸਰ ਨੇ ਪੁਲਿਸ ਤੋਂ ਆਪਣੀ ਜਾਨ ਮਾਲ ਦੀ ਰੱਖਿਆ ਦੀ ਵੀ ਮੰਗ ਕੀਤੀ ਹੈ।
ਦੱਸ ਦਈਏ ਕਿ ਮਾਨਸਾ ਸ਼ਹਿਰ ਦੇ ਵਿੱਚ ਫਾਇਨਾਂਸ ਦਾ ਕੰਮ ਕਰਨ ਵਾਲੇ ਇੱਕ ਫਾਈਨੈਂਸਰ ਨੂੰ ਲੁਧਿਆਣਾ ਜੇਲ੍ਹ ਦੇ ਵਿੱਚੋਂ ਇੱਕ ਵਿਅਕਤੀ ਵੱਲੋਂ ਫੋਨ ਕਰਕੇ 2 ਲੱਖ ਰੁਪਏ ਦੀ ਮੰਗ ਕੀਤੀ ਹੈ ਤੇ ਫਾਇਨਾਂਸਰ ਵੱਲੋਂ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਬੇਟੇ ਦੀਆਂ ਲੱਤਾਂ ਤੋੜਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ: Lakhbir Singh Rode News: ਮੋਗਾ 'ਚ NIA ਦੀ ਵੱਡੀ ਕਾਰਵਾਈ, ਅੱਤਵਾਦੀ ਲਖਬੀਰ ਰੋਡੇ ਦੀ ਜਾਇਦਾਦ ਸੀਲ
ਫਾਇਨ ਆਨਸਰ ਰਵੀ ਬਾਂਸਲ ਨੇ ਦੱਸਿਆ ਕਿ ਉਸ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਇੱਕ ਜੱਸੀ ਨਾਮੀ ਵਿਅਕਤੀ ਦਾ ਫੋਨ ਆਇਆ ਜਿਸ ਨੇ 2 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਜਦੋਂ ਮੈਂ ਉਸ ਵਿਅਕਤੀ ਨੂੰ ਪੁੱਛਿਆ ਕਿ ਤੁਸੀਂ ਕੌਣ ਬੋਲਦੇ ਹੋ ਤਾਂ ਉਹਨਾਂ ਨੇ ਆਪਣਾ ਨਾਮ ਜੱਸੀ ਪੈਂਚਰ ਦੱਸਿਆ ਤੇ ਕਿਹਾ ਕਿ ਜਿਸ ਨੇ ਰਾਜੇ ਦੇ ਗੋਲੀ ਮਾਰੀ ਸੀ।
ਮੈਂ ਉਹ ਬੋਲਦਾ ਹਾਂ ਤੇ ਕਿਹਾ ਹੈ ਕਿ ਸਾਨੂੰ ਬਹੁਤ ਸਖ਼ਤ ਜਰੂਰਤ ਹੈ ਪਰ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਤੇ ਉਹਨਾਂ ਨੇ ਜਵਾਬ ਦੇ ਵਿੱਚ ਇਹ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰੇ ਕੋਲ ਪੈਸੇ ਹਨ ਤੇ ਤੇਰਾ ਬੇਟਾ ਸ਼ੋਰੂਮ ਚਲਾਉਂਦਾ ਹੈ ਜੇਕਰ ਤੂੰ ਸਾਨੂੰ ਪੈਸੇ ਨਹੀਂ ਦੇਵੇਗਾ ਤਾਂ ਤੇਰੇ ਬੇਟੇ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ ਜਿਸ ਦਾ ਤੈਨੂੰ ਕੁਝ ਸਮੇਂ ਦੇ ਵਿੱਚ ਹੀ ਪਤਾ ਲੱਗ ਜਾਵੇਗਾ। ਉਹਨਾਂ ਦੱਸਿਆ ਕਿ ਕੁਝ ਸਮੇਂ ਬਾਅਦ ਕੁਝ ਵਿਅਕਤੀ ਸਾਡੇ ਸ਼ੋਰੂਮ ਤੇ ਵੀ ਗਏ ਸਨ ਜਿੰਨਾ ਸਬੰਧੀ ਅਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੇ ਹ ਤੇ ਪੁਲਿਸ ਨੇ ਜੱਸੀ ਪੈਂਚਰ ਤੇ ਉਸ ਦੇ ਇੱਕ ਅਣਪਛਾਤੇ ਸਾਥੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।