Gurdaspur Loot News: ਜੂਸ ਪੀ ਰਹੇ ਪਿਓ-ਪੁੱਤ ਤੋਂ ਨਕਾਬਪੋਸ਼ ਲੁਟੇਰਿਆਂ ਨੇ ਢਾਈ ਲੱਖ ਰੁਪਏ ਲੁੱਟੇ
Advertisement
Article Detail0/zeephh/zeephh1858987

Gurdaspur Loot News: ਜੂਸ ਪੀ ਰਹੇ ਪਿਓ-ਪੁੱਤ ਤੋਂ ਨਕਾਬਪੋਸ਼ ਲੁਟੇਰਿਆਂ ਨੇ ਢਾਈ ਲੱਖ ਰੁਪਏ ਲੁੱਟੇ

Gurdaspur Loot News: ਗੁਰਦਾਸਪੁਰ ਵਿੱਚ ਜੂਸ ਪੀ ਰਹੇ ਪਿਓ-ਪੁੱਤਰ ਨਾਲ ਲੁੱਟ ਦੀ ਘਟਨਾ ਵਾਪਰਨ ਮਗਰੋਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Gurdaspur Loot News: ਜੂਸ ਪੀ ਰਹੇ ਪਿਓ-ਪੁੱਤ ਤੋਂ ਨਕਾਬਪੋਸ਼ ਲੁਟੇਰਿਆਂ ਨੇ ਢਾਈ ਲੱਖ ਰੁਪਏ ਲੁੱਟੇ

Gurdaspur Loot News:  ਗੁਰਦਾਸਪੁਰ ਵਿੱਚ ਲੁੱਟ-ਖੋਹ ਤੇ ਚੋਰੀਆਂ ਦੀ ਵਾਰਦਾਤਾਂ ਰੁਕਣ ਨਾਮ ਨਹੀਂ ਲੈ ਰਹੀਆਂ ਹਨ। ਲੁਟੇਰੇ ਬੇਖੌਫ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਲਾਨੌਰ ਵਿਖੇ ਇੱਕ ਪਿਓ ਪੁੱਤਰ ਕੋਲੋਂ ਮੋਟਰਸਾਈਕਲ ਲੁਟੇਰੇ ਹੱਥ ਵਿਚੋਂ ਢਾਈ ਲੱਖ ਰੁਪਏ ਨਾਲ ਭਰਿਆ ਲਿਫ਼ਾਫ਼ਾ ਲੁੱਟ ਕੇ ਫਰਾਰ ਹੋ ਗਏ।

ਪੁਲਿਸ ਨੇ ਸੂਚਨਾ ਮਿਲਣ ਉਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟ ਦਾ ਸ਼ਿਕਾਰ ਹੋਣ ਵਾਲੇ ਪਿੰਡ ਭੰਗਵਾਂ ਦੇ ਵਾਸੀ ਗੁਰਸੇਵਕ ਸਿੰਘ ਅਤੇ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਿਤਾ ਹਰਭਜਨ ਸਿੰਘ ਦੇ ਨਾਲ ਗ੍ਰਾਮੀਣ ਬੈਂਕ ਕਲਾਨੌਰ ਵਿਚੋਂ ਢਾਈ ਲੱਖ ਰੁਪਏ ਲੈ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਕਿ ਰਸਤੇ ਵਿੱਚ ਇੱਕ ਰੇਹੜੀ ਉਤੇ ਰੁਕ ਕੇ ਜੂਸ ਪੀ ਰਹੇ ਸੀ।

ਉਦੋਂ ਇੱਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਦੇਖਦਿਆਂ ਹੀ ਉਹ ਉਸ ਦੇ ਹੱਥ ਵਿਚੋਂ ਪੈਸਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਮੋਟਰਸਾਈਕਲ ਉਤੇ ਫ਼ਰਾਰ ਹੋ ਗਏ। ਉਨ੍ਹਾਂ ਨੇ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਫੀ ਦੂਰ ਨਿਕਲ ਚੁੱਕੇ ਸਨ।

ਉਨ੍ਹਾਂ ਨੇ ਕਿਹਾ ਕਿ ਲੁਟੇਰਿਆਂ ਨੂੰ ਫੜ ਕੇ ਉਨ੍ਹਾਂ ਦੀ ਲੁੱਟੀ ਗਈ ਮਿਹਨਤ ਦੀ ਕਮਾਈ ਵਾਪਿਸ ਦੁਆਈ ਜਾਵੇ। ਇਸ ਘਟਨਾ ਸਬੰਧੀ ਜਦੋਂ ਕਲਾਨੌਰ ਦੇ ਐਸ.ਐਚ.ਓ ਸਰਦਾਰ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਓਹੀ ਰਟਿਆ ਰਟਾਇਆ ਜਵਾਬ ਸਾਹਮਣੇ ਆਇਆ ਕੇ ਘਟਨਾ ਬਾਰੇ ਪਤਾ ਲੱਗਾ ਉਦੋਂ ਤੋਂ ਹੀ ਆਸ ਪਾਸ ਦੇ ਸੀ.ਸੀ.ਟੀ.ਵੀ ਫੁਟੇਜ ਚੈੱਕ ਕਰ ਰਹੇ ਹਾਂ।

ਇਹ ਵੀ ਪੜ੍ਹੋ : Punjab News: ਚਾਰ ਬੱਚਿਆਂ ਦੇ ਪਿਓ ਚੜ੍ਹਿਆ ਚਿੱਟੇ ਦੀ ਭੇਂਟ; ਮਾਸੂਮਾਂ ਨੂੰ ਬਜ਼ੁਰਗ ਦਾਦਾ-ਦਾਦੀ ਪਾਲ ਰਹੇ

ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Ludhiana News: ਸਾਹਨੇਵਾਲ ਹਵਾਈ ਅੱਡੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਡਾਨ ਨੂੰ ਕੀਤਾ ਰਵਾਨਾ

ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news