ਮੁਹੱਲਾ ਕਲੀਨਿਕਾਂ ’ਚ ਮੁਫ਼ਤ ਮਿਲਣਗੀਆਂ ਦਵਾਈਆਂ: ਜੌੜਾਮਾਜਰਾ
Advertisement
Article Detail0/zeephh/zeephh1274999

ਮੁਹੱਲਾ ਕਲੀਨਿਕਾਂ ’ਚ ਮੁਫ਼ਤ ਮਿਲਣਗੀਆਂ ਦਵਾਈਆਂ: ਜੌੜਾਮਾਜਰਾ

ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਆਉਣ ਵਾਲੀ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਆਮ ਲੋਕਾਂ ਲਈ ਖੋਲ੍ਹਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਨੂੰ ਹਰ ਜ਼ਿਲ੍ਹੇ ਅਤੇ ਹਰ ਮੁਹੱਲੇ ਤੱਕ ਪਹੁੰਚਾਇਆ ਜਾਵੇਗਾ।

ਮੁਹੱਲਾ ਕਲੀਨਿਕਾਂ ’ਚ ਮੁਫ਼ਤ ਮਿਲਣਗੀਆਂ ਦਵਾਈਆਂ: ਜੌੜਾਮਾਜਰਾ

ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਮੁਹੱਲਾ ਕਲੀਨਿਕਾਂ ਦੇ ਮੁੱਦੇ ’ਤੇ ਪ੍ਰੈਸ ਕਾਨਫ਼ਰੰਸ ਕੀਤੀ ਗਈ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਆਉਣ ਵਾਲੀ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਆਮ ਲੋਕਾਂ ਲਈ ਖੋਲ੍ਹਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਨੂੰ ਹਰ ਜ਼ਿਲ੍ਹੇ ਅਤੇ ਹਰ ਮੁਹੱਲੇ ਤੱਕ ਪਹੁੰਚਾਇਆ ਜਾਵੇਗਾ।

 

4 ਲੋਕਾਂ ਦਾ ਸਟਾਫ਼ ਅਤੇ 1 ਐੱਮ. ਬੀ. ਬੀ. ਐੱਸ ਡਾਕਟਰ ਹੋਵੇਗਾ ਮੌਜੂਦ: ਸਿਹਤ ਮੰਤਰੀ
ਸਿਹਤ ਮੰਤਰੀ ਜੌੜਾਮਾਜਰਾ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਆਮ ਆਦਮੀ ਕਲੀਨਿਕ ’ਚ 4 ਲੋਕਾਂ ਦਾ ਸਟਾਫ਼ ਹੋਵੇਗਾ ਤੇ ਇੱਕ ਐੱਮ. ਬੀ. ਬੀ. ਐੱਸ ਡਾਕਟਰ ਮੌਜੂਦ ਰਹੇਗਾ। 

 

ਲੋਕਾਂ ਨੂੰ ਛੋਟੀ-ਮੋਟੀ ਬੀਮਾਰੀ ਲਈ ਹਸਪਤਾਲਾਂ ’ਚ ਧੱਕੇ ਨਾ ਖਾਣੇ ਪੈਣ: ਜੌੜੇਮਾਜਰਾ
 ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕਾਂ ’ਚ 41 ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਅਤੇ ਹਰ ਤਰ੍ਹਾਂ ਦੀ ਦਵਾਈ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਇਸ ਲਈ ਖੋਲ੍ਹੇ ਗਏ ਹਨ ਤਾਂ ਜੋ ਲੋਕਾਂ ਨੂੰ ਛੋਟੀ-ਮੋਟੀ ਬੀਮਾਰੀ ਜਿਵੇਂ ਖੰਘ, ਜ਼ੁਕਾਮ, ਬੁਖ਼ਾਰ ਜਾਂ ਬੀ. ਪੀ. ਵਗੈਰਾ ਚੈੱਕ ਕਰਵਾਉਣ ਲਈ ਵੱਡੇ ਹਸਪਤਾਲਾਂ ’ਚ ਧੱਕੇ ਨਾ ਖਾਣੇ ਪੈਣ। ਉਨਾਂ ਕਿਹਾ ਕਿ ਆਮ ਆਦਮੀ ਕਲੀਨਿਕ ਉਤੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਸਾਰੇ ਲੋਕਾਂ ਦੀ ਪਹੁੰਚ ’ਚ ਇਲਾਜ ਨਹੀਂ ਆ ਜਾਂਦਾ। 

Trending news