Nangal News: ਨੀਲੇ ਕਾਰਡ ਧਾਰਕਾਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਪੰਜ ਕਿੱਲੋ ਕਣਕ ਦਿੱਤੀ ਜਾਂਦੀ ਹੈ। ਤਿੰਨ ਮਹੀਨੇ ਬਾਅਦ ਮਿਲਣ ਵਾਲੀ ਕਣਕ ਇੱਕ ਕਾਰਡ ਤੇ ਇੱਕ ਵਿਅਕਤੀ ਨੂੰ 15 ਕਿੱਲੋ ਕਣਕ ਦਿੱਤੀ ਜਾਂਦੀ ਹੈ।
Trending Photos
Nangal News: ਸਰਕਾਰ ਵੱਲੋਂ ਗ਼ਰੀਬ ਪਰਿਵਾਰਾਂ ਨੂੰ ਤੇ ਨੀਲੇ ਕਾਰਡ ਧਾਰਕਾਂ ਨੂੰ ਸਸਤੇ ਰੇਟਾਂ 'ਤੇ ਕਣਕ ਮੁਹੱਈਆ ਕਰਵਾਈ ਜਾਂਦੀ ਹੈ। ਇਸ ਕਣਕ ਦੀ ਮਾੜੀ ਕੁਆਲਿਟੀ ਨੂੰ ਲੈ ਕੇ ਅਕਸਰ ਖ਼ਬਰਾਂ ਸੁਣਨ ਨੂੰ ਵੀ ਮਿਲਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਨੰਗਲ ਦੇ ਵਾਰਡ ਨੰਬਰ ਇੱਕ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇ ਲੋਕਾਂ ਨੇ ਆਪਣਾ ਗ਼ੁੱਸਾ ਅਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਸਥਾਨਕ ਐਸਡੀਐਮ ਦਫ਼ਤਰ ਵਿਖੇ ਪੁੱਜ ਕੇ ਨਾਰਾਜ਼ਗੀ ਜ਼ਾਹਿਰ ਕੀਤੀ। ਐਸਡੀਐਮ ਇਸ ਮੌਕੇ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਤਾਂ ਲੋਕਾਂ ਨੇ ਆਪਣਾ ਮੰਗ ਪੱਤਰ ਉਨ੍ਹਾਂ ਦੇ ਦਫ਼ਤਰ ਵਿੱਚ ਮੌਜੂਦ ਅਧਿਕਾਰੀਆਂ ਨੂੰ ਦੇ ਦਿੱਤਾ।
ਇਸ ਤੋਂ ਬਾਅਦ ਲੋਕਾਂ ਨੇ ਆਪਣੀ ਗੱਲ ਮੀਡੀਆ ਸਾਹਮਣੇ ਵੀ ਰੱਖੀ ਅਤੇ ਕਿਹਾ ਕਿ ਇਹ ਕਣਕ ਐਨੀ ਜ਼ਿਆਦਾ ਖ਼ਰਾਬ ਹੈ ਕਿ ਇਨਸਾਨ ਤਾਂ ਕਿ ਇਸ ਨੂੰ ਜਾਨਵਰ ਵੀ ਨਹੀਂ ਖਾਣਗੇ। ਆਮ ਲੋਕਾਂ ਨੂੰ ਇਹ ਕਣਕ ਵੰਡਣਾ ਸਿੱਧਾ-ਸਿੱਧਾ ਆਮ ਲੋਕਾਂ ਦੀ ਸਿਹਤ ਨਾਲ ਸਿੱਧਾ ਸਿਹਤ ਨਾਲ ਖਿਲਵਾੜ ਹੈ।
ਜ਼ਿਕਰਯੋਗ ਹੈ ਕਿ ਨੀਲੇ ਕਾਰਡ ਧਾਰਕਾਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਪੰਜ ਕਿੱਲੋ ਕਣਕ ਦਿੱਤੀ ਜਾਂਦੀ ਹੈ। ਤਿੰਨ ਮਹੀਨੇ ਬਾਅਦ ਮਿਲਣ ਵਾਲੀ ਕਣਕ ਇੱਕ ਕਾਰਡ ਤੇ ਇੱਕ ਵਿਅਕਤੀ ਨੂੰ 15 ਕਿੱਲੋ ਕਣਕ ਦਿੱਤੀ ਜਾਂਦੀ ਹੈ। ਨੰਗਲ ਵਿੱਚ ਵੀ ਇਸ ਸਕੀਮ ਦਾ ਫ਼ਾਇਦਾ ਲੈਣ ਵਾਲੇ ਵੱਡੇ ਗਿਣਤੀ ਪਰਿਵਾਰ ਹਨ। ਇਹ ਕਣਕ ਨੰਗਲ ਦੇ ਵਾਰਡ ਨੰਬਰ ਇੱਕ ਦੇ ਡੀਪੂ ਵਿੱਚ ਵੀ ਵੰਡੀ ਗਈ ਸੀ ਜਿਸ ਦਾ ਲੋਕਾਂ ਵੱਲੋਂ ਬਾਈਕਾਟ ਕੀਤਾ ਗਿਆ ਅਤੇ ਲੋਕ ਇਹ ਕਣਕ ਦੇ ਸੈਂਪਲ ਲੈ ਕੇ ਐਸਡੀਐਮ ਦਫ਼ਤਰ ਪਹੁੰਚ ਗਏ। ਬੇਸ਼ੱਕ ਓਥੇ ਉੱਚ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸਨ ਪ੍ਰੰਤੂ ਇਹਨਾਂ ਲੋਕਾਂ ਵੱਲੋਂ ਆਪਣਾ ਮੰਗ ਪੱਤਰ ਤੇ ਕਣਕ ਓਥੇ ਦਫ਼ਤਰ ਚ ਮੌਜੂਦ ਅਧਿਕਾਰੀਆਂ ਨੂੰ ਦਿੱਤੇ ਗਏ ਤੇ ਆਪਣੇ ਕਣਕ ਦੀ ਮਾੜੀ ਕੁਆਲਿਟੀ ਬਾਰੇ ਆਪਣੀ ਨਾਰਾਜ਼ਗੀ ਜ਼ਹਿਰ ਕੀਤੀ।
ਦੂਜੇ ਪਾਸੇ ਇੰਸਪੈਕਟਰ ਰਾਜਿੰਦਰ ਮੋਹਨ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਵਾਰਡ ਦੇ ਕੌਂਸਲਰ ਵੱਲੋਂ ਡੀਪੂ ਤੇ ਆਈ ਖ਼ਰਾਬ ਕਣਕ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸੰਬੰਧਿਤ ਡੀਪੂ ਹੋਲਡਰ ਨੂੰ ਕਿਹਾ ਗਿਆ ਕਿ ਖ਼ਰਾਬ ਕਣਕ ਵਾਲੀਆਂ ਬੋਰੀਆਂ ਨੂੰ ਪਾਸੇ ਰੱਖ ਲਿਆ ਜਾਵੇ ਅਤੇ ਉਨ੍ਹਾਂ ਨੂੰ ਜਲਦ ਹੀ ਬਦਲ ਦਿੱਤਾ ਜਾਵੇਗਾ। ਲੋਕਾਂ ਨੂੰ ਇਹ ਕਣਕ ਨਹੀਂ ਦਿੱਤੀ ਜਾਵੇਗੀ।