Nangal News: ਇਹ ਰੇਲ ਪੂਰੀ ਦੁਨੀਆ ਵਿੱਚ ਇੱਕੋ ਰੇਲ ਹੈ, ਹਰ ਕਿਸੇ ਨੂੰ ਮੁਫਤ ਵਿੱਚ ਸਫਰ ਕਰਵਾਉਂਦੀ ਹੈ।
Trending Photos
Bhakar Rail Accident(Bimal Sharma) : ਭਾਖੜਾ ਡੈਮ ਦੇ ਮੁਲਾਜ਼ਮਾਂ ਨੂੰ ਲੈ ਕੇ ਦੁਪਹਿਰ 3:00 ਵਜੇ ਨੰਗਲ ਤੋਂ ਚੱਲਣ ਵਾਲੀ ਭਾਖੜਾ ਰੇਲ ਗੱਡੀ ( ਵਿੰਟੇਜ ਟਰੇਨ ) ਦਾ ਡੱਬਾ ਭਾਖੜਾ ਡੈਮ ਤੋਂ ਥੋੜ੍ਹੀ ਦੂਰ ਪਿੰਡ ਨਹਿਲਾ ਨੇੜੇ ਪਟੜੀ ਤੋਂ ਉਤਰ ਗਿਆ। ਇਸ ਰੇਲ ਗੱਡੀ ਵਿੱਚ ਜਿੱਥੇ ਭਾਖੜਾ ਡੈਮ ਵਿੱਚ ਕੰਮ ਕਰਦੇ ਕਰਮਚਾਰੀ ਸਫਰ ਕਰਦੇ ਹਨ ਉਥੇ ਹੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਸ ਰੇਲ ਵਿੱਚ ਮੁਫਤ ਸਫਰ ਕਰਦੇ ਹਨ । ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਰੇਲ ਗੱਡੀ ਦੇ ਮੁਲਾਜ਼ਮਾਂ ਨੂੰ ਬੱਸਾਂ ਰਾਹੀਂ ਭਾਖੜਾ ਡੈਮ ਲਿਜਾਇਆ ਗਿਆ, ਜੋ ਡੱਬੇ ਲਾਈਨ ਤੋਂ ਉਤਰ ਗਏ ਹਨ, ਉਨ੍ਹਾਂ ਦੀ ਹੁਣ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਮੁਰੰਮਤ ਕੀਤੀ ਜਾ ਰਹੀ ਹੈ ਤਾਂ ਜੋ ਰੇਲ ਗੱਡੀ ਨੂੰ ਮੁੜ ਪਟੜੀ 'ਤੇ ਚਲਾਇਆ ਜਾ ਸਕੇ।
ਭਾਖੜਾ ਡੈਮ ਦੇ ਨਿਰਮਾਣ ਸਮੇਂ ਇੱਕ ਟਰੇਨ ਜੋ ਕਿ ਨੰਗਲ ਤੋਂ ਡੈਮ ਦੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਲੈ ਕੇ ਭਾਖੜਾ ਡੈਮ ਜਾਂਦੀ ਸੀ ਉਹ ਰੇਲ ਅੱਜ ਵੀ ਉਸੇ ਤਰੀਕੇ ਨਾਲ ਕਰਮਚਾਰੀਆਂ ਨੂੰ ਲੈ ਕੇ ਭਾਖੜਾ ਡੈਮ ਜਾਂਦੀ ਹੈ ਨਾਲ ਦੀ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਸ ਵਿੱਚ ਸਫਰ ਕਰਦੇ ਹਨ ਇਸ ਰੇਲ ਗੱਡੀ ਦਾ ਇੰਜਨ ਉਸੇ ਵੇਲੇ ਦਾ ਹੈ ।
ਦੱਸ ਦਈਏ ਕਿ ਇਹ ਉਹ ਰੇਲ ਹੈ ਜੋ ਪੂਰੀ ਦੁਨੀਆ ਵਿੱਚ ਇੱਕੋ ਰੇਲ ਹੈ ਜੋ ਕਿ ਮੁਫਤ ਸਫਰ ਕਰਵਾਉਂਦੀ ਹੈ। ਅੱਜ 3 ਵਜੇ ਜਦੋਂ ਇਹ ਟ੍ਰੇਨ ਨੰਗਲ ਤੋਂ ਚੱਲੀ ਸੀ ਤਾਂ ਭਾਖੜਾ ਡੈਮ ਦੇ ਕੋਲ ਪਿੰਡ ਨਹਿਲਾ ਵਿਖੇ ਇਸ ਦਾ ਇੱਕ ਡੱਬਾ ਪਟਰੀ ਤੋਂ ਹੇਠਾਂ ਉਤਰ ਗਿਆ ਹਾਲਾਂਕਿ ਇੱਕ ਵੱਡਾ ਹਾਦਸਾ ਹੁਣ ਟਲ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਹੁਣ ਬੀਬੀਐਮਬੀ ਦੇ ਕਰਮਚਾਰੀ ਇਸ ਰੇਲ ਨੂੰ ਦੁਬਾਰਾ ਸ਼ੁਰੂ ਕਰਨ ਲਈ ਕੰਮ ਤੇ ਜੁੱਟ ਗਏ ਹਨ।
ਬੀਬੀਐਮਬੀ ਦੇ ਡਿਪਟੀ ਚੀਫ਼ ਇੰਜਨੀਅਰ ਐਲ.ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਕੇ ’ਤੇ ਪਹੁੰਚ ਕੇ ਮੰਨਿਆ ਕਿ ਜਦੋਂ ਤੋਂ ਭਾਖੜਾ ਡੈਮ ਬਣਿਆ ਹੈ, ਉਦੋਂ ਤੋਂ ਹੀ ਇਹ ਰੇਲ ਗੱਡੀ ਅਤੇ ਟ੍ਰੈਕ ਭਾਖੜਾ ਡੈਮ ਦੇ ਮੁਲਾਜ਼ਮ ਲੈ ਕੇ ਚੱਲ ਰਹੀ ਹੈ ਅਤੇ ਇਨ੍ਹਾਂ ਦੋਵਾਂ ਨੂੰ ਬਦਲਣ ਦੀ ਲੋੜ ਹੈ। ਹਾਲ ਹੀ ਵਿੱਚ ਬੀਬੀਐਮਬੀ ਦੇ ਚੇਅਰਮੈਨ ਨਾਲ ਇਸ ਸਬੰਧੀ ਗੱਲਬਾਤ ਹੋਈ ਸੀ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਟ੍ਰੈਕ ਅਤੇ ਇਸ ਟ੍ਰੈਕ ਉੱਤੇ ਚੱਲ ਰਹੇ ਰੇਲਵੇ ਇੰਜਣ ਨੂੰ ਬਦਲਿਆ ਜਾ ਸਕਦਾ ਹੈ।