Nangal News: ਉੱਤਰੀ ਭਾਰਤ ਦੇ ਸਭ ਤੋਂ ਵੱਡਾ ਫਲੋਟਿੰਗ ਸੋਲਰ ਪ੍ਰੋਜੈਕਟ ਦੀ ਸ਼ੁਰੂਆਤ
Advertisement
Article Detail0/zeephh/zeephh2163029

Nangal News: ਉੱਤਰੀ ਭਾਰਤ ਦੇ ਸਭ ਤੋਂ ਵੱਡਾ ਫਲੋਟਿੰਗ ਸੋਲਰ ਪ੍ਰੋਜੈਕਟ ਦੀ ਸ਼ੁਰੂਆਤ

Nangal News: ਇਸ ਪ੍ਰੋਜੈਕਟ ਦੇ ਪੂਰਾ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ। ਇਸ ਪ੍ਰੋਜੈਕਟ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ 25 ਸਾਲਾਂ ਲਈ ਲਗਭਗ 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਲਾਭ ਹੋਵੇਗਾ।

Nangal News: ਉੱਤਰੀ ਭਾਰਤ ਦੇ ਸਭ ਤੋਂ ਵੱਡਾ ਫਲੋਟਿੰਗ ਸੋਲਰ ਪ੍ਰੋਜੈਕਟ ਦੀ ਸ਼ੁਰੂਆਤ

Nangal News (Bimal Sharma): ਭਾਖੜਾ ਦੇ ਪਿੰਡ ਨੇਹਲਾ ਦੇ ਕੋਲ ਸਥਿਤ ਝੀਲ ਵਿੱਚ ਲਗਭਗ 92 ਕਰੋੜ ਰੁਪਏ ਦੀ ਲਾਗਤ ਨਾਲ ਐਸ.ਵੀ.ਜੇ.ਐਨ ਕੰਪਨੀ ਦੀ ਅਗਵਾਈ ਵਿੱਚ ਹਾਈਟੈਕ ਕੰਪਨੀ ਵੱਲੋਂ ਸਥਾਪਿਤ ਕੀਤੇ ਜਾ ਰਹੇ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਅੱਜ ਭੂਮੀ ਪੂਜਨ ਕੀਤਾ ਗਿਆ। ਇਹ ਪ੍ਰੋਜੈਕਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਜਦੋਂ ਇਹ ਪ੍ਰੋਜੈਕਟ ਬਣੇਗਾ ਤਾਂ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ।

ਇਸ ਪ੍ਰੋਜੈਕਟ ਦੇ ਪੂਰਾ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ। ਜਦੋਂ ਫਲੋਟਿੰਗ ਝੀਲ ਵਿੱਚ ਫਲੋਟਿੰਗ ਸੋਲਰ ਪੈਨਲ ਲਾਂਚ ਕੀਤਾ ਗਿਆ ਤਾਂ ਮੌਕੇ 'ਤੇ ਮੌਜੂਦ ਸਾਰੇ ਲੋਕਾਂ ਵੱਲੋਂ ਗੁਬਾਰੇ ਛੱਡ ਕੇ ਅਤੇ ਤਾੜੀਆਂ ਵਜਾ ਕੇ ਇਸ ਦਾ ਸਵਾਗਤ ਕੀਤਾ ਗਿਆ। ਇਸ ਪ੍ਰੋਜੈਕਟ ਦੇ ਪੂਰਾ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ। ਇਸ ਪ੍ਰੋਜੈਕਟ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ 25 ਸਾਲਾਂ ਲਈ ਲਗਭਗ 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਲਾਭ ਹੋਵੇਗਾ।

ਇਸ ਮੌਕੇ ਜਿੱਥੇ ਕੰਪਨੀ ਦੇ ਅਧਿਕਾਰੀ ਹਾਜ਼ਰ ਸਨ, ਉੱਥੇ ਹੀ ਬੀ.ਬੀ.ਐਮ.ਬੀ. ਦੇ ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਅਤੇ ਚੀਫ਼ ਇੰਜੀਨੀਅਰ ਜਨਰੇਸ਼ਨ ਜਗਜੀਤ ਸਿੰਘ ਵੀ ਹਾਜ਼ਰ ਸਨ। SJVN ਗ੍ਰੀਨ ਐਨਰਜੀ ਨੂੰ ਇਸ ਪ੍ਰੋਜੈਕਟ ਨੂੰ ਬਣਾਉਣ ਦਾ ਕੰਮ ਮਿਲਿਆ ਹੈ, ਜਿਸ ਦੀ ਉਸਾਰੀ ਦਾ ਕੰਮ ਲਗਭਗ ਮਈ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ।

ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਨੇ ਕਿਹਾ ਕਿ ਇਹ ਪ੍ਰੋਜੈਕਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਜਦੋਂ ਇਹ ਪ੍ਰੋਜੈਕਟ ਬਣੇਗਾ ਤਾਂ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ। ਇਸ ਪ੍ਰੋਜੈਕਟ ਦਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ ਫਾਇਦਾ ਹੋਣ ਵਾਲਾ ਹੈ ਅਤੇ ਇਹਨਾਂ ਰਾਜਾਂ ਨੂੰ 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੇ ਆਧਾਰ 'ਤੇ ਅਗਲੇ 25 ਸਾਲਾਂ ਲਈ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਜੋ ਕਿ ਬਹੁਤ ਹੀ ਘੱਟ ਲਾਗਤ ਹੈ। ਇਸ ਪ੍ਰੋਜੈਕਟ ਦੇ ਬਣਨ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੋਵੇਗੀ ਸਗੋਂ ਗ੍ਰੀਨ ਐਨਰਜੀ ਹੋਣ ਕਾਰਨ ਵਾਤਾਵਰਨ ਨੂੰ ਵੀ ਫਾਇਦਾ ਹੋਵੇਗਾ ਅਤੇ ਇਹ ਨਵੀਨਤਮ ਤਕਨਾਲੋਜੀ ਹੈ ।

Trending news