Neetu Shatran Wala news: ਜਲੰਧਰ ਲੋਕ ਸਭਾ ਸੀਟ 'ਤੇ ਹਾਰ ਮਗਰੋਂ ਰੋਣ ਲੱਗਾ ਨੀਟੂ ਸ਼ਟਰਾਂ ਵਾਲਾ, ਕਿਹਾ ਲੋਕ ਨਹੀਂ ਚਾਹੁੰਦੇ ਬਦਲਾਅ
Advertisement
Article Detail0/zeephh/zeephh1693546

Neetu Shatran Wala news: ਜਲੰਧਰ ਲੋਕ ਸਭਾ ਸੀਟ 'ਤੇ ਹਾਰ ਮਗਰੋਂ ਰੋਣ ਲੱਗਾ ਨੀਟੂ ਸ਼ਟਰਾਂ ਵਾਲਾ, ਕਿਹਾ ਲੋਕ ਨਹੀਂ ਚਾਹੁੰਦੇ ਬਦਲਾਅ

Jalandhar Lok Sabha bypoll election 2023: ਜਲੰਧਰ ਲੋਕ ਸਭਾ ਸੀਟਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਸੁਰਖੀਆਂ ਵਿੱਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ (Neetu Shatran Wala) ਮੀਡੀਆ ਸਾਹਮਣੇ ਫੁੱਟ-ਫੁੱਟ ਕੇ ਰੋਕਣ ਲੱਗਾ।

Neetu Shatran Wala news: ਜਲੰਧਰ ਲੋਕ ਸਭਾ ਸੀਟ 'ਤੇ ਹਾਰ ਮਗਰੋਂ ਰੋਣ ਲੱਗਾ ਨੀਟੂ ਸ਼ਟਰਾਂ ਵਾਲਾ, ਕਿਹਾ ਲੋਕ ਨਹੀਂ ਚਾਹੁੰਦੇ ਬਦਲਾਅ

Neetu Shatran wala lost Jalandhar Lok Sabha bypoll election 2023: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 'ਚ ਮੁੜ ਤੋਂ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨਤੀਜੇ ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਦੌਰਾਨ ਆਪਣੀ ਹਾਰ ਦੇਖ ਕੇ ਨੀਟੂ ਸ਼ਟਰਾਂ ਵਾਲਾ ਰੋਣ ਲੱਗ ਪਿਆ। ਇਸ ਦੌਰਾਨ ਉਸ ਨੇ ਕਿਹਾ ਕਿ ਲੋਕ ਬਦਲਾਅ ਨਹੀਂ ਚਾਹੁੰਦੇ। ਨੀਟੂ ਸ਼ਟਰਾਂ ਵਾਲਾ ਆਪਣੀ ਜਿੱਤ ਦੀ ਸੰਭਾਵਨਾ ਨਾਲ ਲੱਡੂ ਲੈ ਕੇ ਆਇਆ ਸੀ ਪਰ ਵੋਟਾਂ ਦੀ ਗਿਣਤੀ ਮਗਰੋਂ ਉਸ ਦੇ ਹੱਥ ਭਾਰੀ ਨਿਰਾਸ਼ਾ ਲੱਗੀ।

ਹਾਲਾਂਕਿ 10 ਵਜੇ ਤੱਕ ਵੋਟਾਂ ਦੀ ਗਿਣਤੀ ਦੌਰਾਨ ਨੀਟੂ ਸ਼ਟਰਾਂ ਵਾਲੇ ਨੂੰ 1497 ਵੋਟਾਂ ਹਾਸਲ ਹੋਈਆਂ ਹਨ। ਪਹਿਲਾਂ ਦੇ ਮੁਕਾਬਲੇ ਨੀਟੂ ਸ਼ਟਰਾਂ ਵਾਲੇ ਦੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਨਜ਼ਰ ਆ ਰਿਹਾ ਹੈ। ਪਰ ਉਸ ਦਾ ਰੋਂਦਿਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਹਾਰ ਕਾਰਨ ਉਹ ਕਾਫੀ ਨਮੋਸ਼ੀ ਵਿੱਚ ਚਲਾ ਗਿਆ ਸੀ । ਜਿਸ ਤੋਂ ਬਾਅਦ ਉਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ। ਇਸ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲੇ ਦਾ ਬਿਆਨ ਸਾਹਮਣੇ ਆਇਆ ਸੀ ਕਿ ਜੇਕਰ ਉਹ ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਜਾਂਦਾ ਹੈ ਤਾਂ ਉਹ ਜਲੰਧਰ ਨੂੰ ਸੋਨੇ ਦੀ ਚਿੜੀ ਬਣਾ ਦਵੇਗਾ।

ਇਹ ਵੀ ਪੜ੍ਹੋ : Jalandhar Bypoll Election Result 2023 Live Updates: ਜਲੰਧਰ ਜਿਮਣੀ ਚੋਣ 2023 ਦੇ ਪਹਿਲੇ ਰੁਝਾਨ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ

ਕਾਬਿਲੇਗੌਰ ਹੈ ਕਿ ਨੀਟੂ ਸ਼ਟਰਾਂ ਵਾਲਾ ਆਜ਼ਾਦ ਉਮੀਦਵਾਰ ਵਜੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 ਲੜ ਰਿਹਾ ਹੈ ਤੇ ਆਟੋ ਰਿਕਸ਼ਾ ਉਸਦਾ ਚੋਣ ਨਿਸ਼ਾਨ ਸੀ। ਦੱਸ ਦਈਏ ਕਿ ਇਹ ਵੀਡੀਓ ਕੁਝ ਦਿਨ ਪਹਿਲਾਂ ਦੀ ਹੈ ਜਦੋਂ ਨੀਟੂ ਸ਼ਟਰਾਂ ਵਾਲਾ ਜਲੰਧਰ ਵਿਖੇ ਚੋਣ ਪ੍ਰਚਾਰ ਕਰ ਰਿਹਾ ਸੀ। ਉਨ੍ਹਾਂ ਆਪਣੇ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਇੱਕ ਛੋਟੀ ਜਿਹੀ ਬੈਲਡਿੰਗ ਦੀ ਦੁਕਾਨ ਚਲਾਉਂਦਾ ਹੈ ਤੇ ਉਸਦੀ 700-800 ਰੁਪਏ ਦਿਹਾੜੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : Jalandhar Lok Sabha Seat: 1998 ਪਿੱਛੋਂ ਜਲੰਧਰ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ ਕੋਈ ਗ਼ੈਰ ਕਾਂਗਰਸੀ ਪਾਰਟੀ, ਇਸ ਵਾਰ ਮੁੱਕੇਗਾ ਸੋਕਾ?

Neetu Shatran wala lost Jalandhar Lok Sabha bypoll election 2023: 

 

Trending news