DCP ਮਿਸ਼ਰਾ ਨੇ ਜਾਣਕਾਰੀ ਦਿੱਤੀ ਕਿ ਕ੍ਰਿਕਟ ਖਿਡਾਰਣ ਰਾਜਸ਼੍ਰੀ ਸਵਾਨੀ ਦੀ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਜਾਵੇਗਾ, ਹਾਂਲਾਕਿ ਖਿਡਾਰਣ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ।
Trending Photos
Woman Cricketer Found Dead: ਉੜੀਸਾ ਦੀ ਮਹਿਲਾ ਕ੍ਰਿਕਟ ਖਿਡਾਰਣ 11 ਜਨਵਰੀ ਤੋਂ ਲਾਪਤਾ ਸੀ, ਜਿਸਦੀ ਲਾਸ਼ ਕਟਕ ਨੇੜੇ ਸੰਘਣੇ ਜੰਗਲ ’ਚ ਦਰਖ਼ਤ ਨਾਲ ਲਟਕਦੀ ਮਿਲੀ।
ਇਸ ਸਬੰਧੀ ਕਟਕ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP) ਪਿਨਾਕ ਮਿਸ਼ਰਾ ਨੇ ਦੱਸਿਆ ਕਿ ਰਾਜਸ਼੍ਰੀ ਸਵਾਨੀ ਦੀ ਲਾਸ਼ ਅਥਾਗੜ੍ਹ ਇਲਾਕੇ ਦੇ ਗੁਰਦੀਝਾਟਿਆ ਜੰਗਲ ’ਚ ਬਰਾਮਦ ਹੋਈ ਹੈ।
ਰਾਜਸ਼੍ਰੀ ਸਵਾਨੀ ਦੇ ਕੋਚ ਨੇ ਕਟਕ ’ਚ ਮੰਗਲਾਬਾਗ ਪੁਲਿਸ ਥਾਣੇ ’ਚ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। DCP ਮਿਸ਼ਰਾ ਨੇ ਜਾਣਕਾਰੀ ਦਿੱਤੀ ਕਿ ਕ੍ਰਿਕਟ ਖਿਡਾਰਣ ਰਾਜਸ਼੍ਰੀ ਸਵਾਨੀ ਦੀ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਜਾਵੇਗਾ, ਹਾਂਲਾਕਿ ਖਿਡਾਰਣ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ।
ਉੱਧਰ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ, ਕਿਉਂਕਿ ਮਹਿਲਾ ਕ੍ਰਿਕਟਰ ਦੇ ਸ਼ਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਤੇ ਉਸਦੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ।
ਰਾਜਸ਼੍ਰੀ ਸਮੇਤ ਲਗਭਗ 25 ਮਹਿਲਾ ਕ੍ਰਿਕਟਰ ਪੁਡੂਚੇਰੀ ਵਿੱਚ ਹੋਣ ਵਾਲੇ ਆਗਾਮੀ ਰਾਸ਼ਟਰੀ ਪੱਧਰ ਦੇ ਕ੍ਰਿਕਟ ਟੂਰਨਾਮੈਂਟ ਲਈ ਬਜਰਕਬਾਤੀ ਖੇਤਰ ਵਿੱਚ ਓਡੀਸ਼ਾ ਕ੍ਰਿਕਟ ਸੰਘ (OCA) ਵਲੋਂ ਆਯੋਜਿਤ ਸਿਖਲਾਈ ਕੈਂਪ ਦਾ ਹਿੱਸਾ ਸੀ, ਸਾਰੇ ਇੱਕ ਹੋਟਲ ’ਚ ਠਹਿਰੇ ਹੋਏ ਸਨ।
ਉੜੀਸਾ ਰਾਜ ਮਹਿਲਾ ਕ੍ਰਿਕਟ ਟੀਮ ਦਾ ਐਲਾਨ 10 ਜਨਵਰੀ ਨੂੰ ਕੀਤਾ ਗਿਆ ਸੀ, ਪਰ ਰਾਜਸ਼੍ਰੀ ਦੀ ਚੋਣ 11 ਖਿਡਾਰੀਆਂ ’ਚ ਨਹੀਂ ਹੋਈ ਸੀ। ਪੁਲਿਸ ਨੂੰ ਉਸਦੇ ਕੋਚ ਨੇ ਜਾਣਕਾਰੀ ਦਿੱਤੀ ਕਿ ਸਾਰੇ ਖਿਡਾਰੀ ਤਾਂਗੀ ਖੇਤਰ ਦੇ ਕ੍ਰਿਕਟ ਮੈਦਾਨ ’ਚ ਅਭਿਆਸ ਲਈ ਗਏ ਸਨ ਪਰ ਰਾਜਸ਼੍ਰੀ ਆਪਣੇ ਪਿਤਾ ਨੂੰ ਮਿਲਣ ਲਈ ਜਾਣ ਬਾਰੇ ਕਹਿਕੇ ਚੱਲੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ’ਚ 108 ਐਂਬੂਲੈਂਸ ਸੇਵਾਵਾਂ ਪਿਛਲੇ 3 ਦਿਨਾਂ ਤੋਂ ਠੱਪ, ਮਰੀਜ਼ਾਂ ਦੀ ਜਾਨ ਰੱਬ ਆਸਰੇ