Moong Seed: ਲੁਧਿਆਣਾ ਦੇ ਪਲਾਂਟ ਬਰੀਡਿੰਗ ਵਿਭਾਗ ਵੱਲੋਂ 9 ਸਾਲ ਦੀ ਮਿਹਨਤ ਤੋਂ ਬਾਅਦ ਗਰਮ ਰੁੱਤ ਮੂੰਗੀ ਦੀ ਐਸਐਮਐਲ 1827 ਕਿਸਮ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਗਈ ਹੈ। ਜੋ ਕਿ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ।
Trending Photos
Moong Seed(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੀਆਂ ਨਵੀਆਂ ਖੋਜਾਂ ਕਰਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਾਰ ਲੁਧਿਆਣਾ ਦੇ ਪਲਾਂਟ ਬਰੀਡਿੰਗ ਵਿਭਾਗ ਵੱਲੋਂ 9 ਸਾਲ ਦੀ ਮਿਹਨਤ ਤੋਂ ਬਾਅਦ ਗਰਮ ਰੁੱਤ ਮੂੰਗੀ ਦੀ ਐਸਐਮਐਲ 1827 ਕਿਸਮ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਗਈ ਹੈ। ਜੋ ਕਿ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ।
ਪਲਾਂਟ ਬਰੀਡਿੰਗ ਵਿਭਾਗ ਦੀ ਪਲਸਿਸ ਵਿਭਾਗ ਦੀ ਪ੍ਰਿੰਸੀਪਲ ਡਾਕਟਰ ਆਰ ਕੇ ਗਿੱਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਮੂੰਗੀ ਦੀ ਇਹ ਕਿਸਮ ਦਾ ਇੱਕ ਏਕੜ ਤੋਂ ਘੱਟੋ ਘੱਟ ਝਾੜ ਪੰਜ ਕੁਇੰਟਲ ਹੈ ਜਦੋਂ ਕਿ ਅੱਗੇ ਜਾ ਕੇ ਇਸ ਦਾ ਝਾੜ ਅੱਠ ਤੋਂ ਨੌ ਕੁਇੰਟਲ ਤੱਕ ਪ੍ਰਤੀ ਏਕੜ ਵੀ ਪਹੁੰਚ ਸਕਦਾ ਹੈ, ਜਿਸ ਤੋਂ ਕਿਸਾਨ ਕਾਫੀ ਮੁਨਾਫਾ ਕਮਾ ਸਕਦੇ ਹਨ। ਮੂੰਗੀ ਦੀ ਇਹ ਕਿਸਮ ਲਾਉਣ ਦਾ ਢੁਕਵਾਂ ਸਮਾਂ 20 ਮਾਰਚ ਤੋਂ ਲੈ ਕੇ 20 ਅਪ੍ਰੈਲ ਤੱਕ ਦਾ ਹੈ। ਕਿਸਾਨ ਇਹਨਾਂ ਦਿਨਾਂ ਦੇ ਵਿੱਚ ਇਸ ਨੂੰ ਲਗਾ ਸਕਦੇ ਹਨ ਅਤੇ ਮਹਿਜ਼ 62 ਦਿਨ ਦੇ ਵਿੱਚ ਇਹ ਤਿਆਰ ਹੋ ਜਾਂਦੀ ਹੈ।
ਮੂੰਗੀ ਬੀਜਣ ਦਾ ਸਹੀ ਸਮ੍ਹਾਂ
ਆਰ ਕੇ ਗਿੱਲ ਨੇ ਦੱਸਿਆ ਹੈ ਕਿ ਜਿਹੜੇ ਕਿਸਾਨ ਇੱਕ ਸਾਲ ਦੇ ਵਿੱਚ ਤਿੰਨ ਫਸਲਾਂ ਆਪਣੀ ਜ਼ਮੀਨ ਦੇ ਵਿੱਚੋਂ ਲੈਣਾ ਚਾਹੁੰਦੇ ਹਨ, ਉਹਨਾਂ ਲਈ ਇਹ ਕਿਸਮ ਕਾਫੀ ਲਾਹੇਵੰਦ ਹੈ। ਉਹਨਾਂ ਕਿਹਾ ਕਿ ਇਹ ਮੂੰਗੀ ਦੀ ਫਸਲ ਲਾਉਣ ਦਾ ਢੁਕਵਾਂ ਸਮਾਂ ਅਪ੍ਰੈਲ ਦੇ ਪਹਿਲੇ ਪੰਦਰਵਾੜਾ ਹੈ। ਜੋ ਕਿ ਇਸ ਦੇ ਲਈ ਕਾਫੀ ਢੁਕਵਾਂ ਹੈ ਪਰ 20 ਅਪ੍ਰੈਲ ਤੋਂ ਬਾਅਦ ਇਸ ਨੂੰ ਬੀਜਣਾ ਸਹੀ ਨਹੀਂ ਹੈ ਕਿਉਂਕਿ ਇਸ ਨੂੰ ਜਿਆਦਾ ਗਰਮੀ ਲੱਗ ਜਾਂਦੀ ਹੈ।
ਉਹਨਾਂ ਕਿਹਾ ਕਿ ਇਸ ਫਸਲ ਦੇ ਨਾਲ ਕਿਸਾਨ ਕਾਫੀ ਫਾਇਦਾ ਲੈ ਸਕਦੇ ਹਨ ਕਿਉਂਕਿ ਇਸ ਦੇ ਦਾਣੇ ਮੱਧਿਅਮ ਅਤੇ ਚਮਕਦਾਰ ਹੁੰਦੇ ਹਨ। ਮੰਡੀਕਰਨ ਦੇ ਵਿੱਚ ਇਹ ਕਾਫੀ ਲਾਹੇਬੰਦ ਹਨ। ਇੱਕ ਏਕੜ ਦੇ ਵਿੱਚ ਘੱਟੋ ਘੱਟ ਪੰਜ ਕੁਇੰਟਲ ਝਾੜ ਦੇ ਨਾਲ ਇਸਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਅੱਠ ਤੋਂ ਨੋ ਕੁਇੰਟਲ ਤੱਕ ਵੀ ਕਿਸਾਨ ਜੇਕਰ ਇਸ ਦੀ ਸਾਂਭ ਸੰਭਾਲ ਰੱਖਣ ਤਾਂ ਆਸਾਨੀ ਨਾਲ ਲੈ ਸਕਦੇ ਹਨ।
ਪੀਲੇ ਪੱਤੇ ਤੋ ਮਿਲੇਗੀ ਰਹਿਤ
ਉਹਨਾਂ ਨੇ ਦੱਸਿਆ ਹੈ ਕਿ ਪੀ ਏ ਯੂ ਦੇ ਪਲਾਂਟ ਬਰੀਡਿੰਗ ਵਿਭਾਗ ਵੱਲੋਂ ਇਹ ਨੌ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਮੂੰਗੀ ਦੀ ਕਿਸਮ ਹੈ। ਉਹਨਾਂ ਕਿਹਾ ਕਿ ਮੂੰਗੀ ਦੀਆਂ ਹੋਰ ਕਿਸਮਾਂ ਵੀ ਆਉਂਦੀਆਂ ਹਨ ਪਰ ਇਸ ਨੂੰ ਵਿਸ਼ੇਸ਼ ਤੌਰ ਤੇ ਰਾਈਸ ਬੀਨਸ ਦੇ ਜਿਨਸ ਨਾਲ ਬਣਾਇਆ ਗਿਆ ਹੈ, ਜਿਸ ਕਰਕੇ ਇਸ ਦੇ ਪੱਤੇ ਪੀਲੇ ਨਹੀਂ ਪੈਂਦੇ। ਉਹਨਾਂ ਕਿਹਾ ਕਿ ਇਸ ਨੂੰ ਪਾਣੀ ਦੀ ਵੀ ਬਹੁਤ ਘੱਟ ਲੋੜ ਪੈਂਦੀ ਹੈ। 62 ਦਿਨ ਦੇ ਵਿੱਚ ਮਹਿਜ਼ ਇਸ ਨੂੰ ਦੋ ਤੋਂ ਤਿੰਨ ਪਾਣੀਆਂ ਦੀ ਹੀ ਲੋੜ ਪੈਂਦੀ ਹੈ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਮੂੰਗੀ ਦੀ ਫਸਲ ਕਿਸਾਨਾਂ ਲਈ ਕਾਫੀ ਲਾਹੇਵੰਦ ਹੈ। ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਉਹਨਾਂ ਕਿਹਾ ਕਿ ਜਦੋਂ ਵਾਰ-ਵਾਰ ਅਸੀਂ ਇੱਕੋ ਹੀ ਫਸਲਾ ਲਾਉਂਦੇ ਹਨ ਤਾਂ ਇਸ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ।