Punjab Electricity Price: ਪੰਜਾਬ ਸਰਕਾਰ ਨੇ ਸਨਅਤ ਨੂੰ ਮਹਿੰਗਾਈ ਦਾ ਝਟਕਾ ਦਿੰਦੇ ਹੋਏ ਬਿਜਲੀ ਮਹਿੰਗੀ ਕਰ ਦਿੱਤੀ ਹੈ। ਇਸ ਕਾਰਨ ਸਨਅਤਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Trending Photos
Punjab Electricity Price: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਉਦਯੋਗਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ 'ਚ ਉਦਯੋਗਾਂ ਲਈ ਅੱਜ ਤੋਂ ਮਹਿੰਗੀ ਹੋ ਜਾਵੇਗੀ ਬਿਜਲੀ ਸਰਕਾਰ ਦੇ ਹੁਕਮਾਂ 'ਤੇ ਪਾਵਰਕਾਮ ਨੇ ਉਦਯੋਗਿਕ ਯੂਨਿਟਾਂ ਦੇ ਪ੍ਰਤੀ ਯੂਨਿਟ ਰੇਟ ਵਿੱਚ 50 ਪੈਸੇ ਦਾ ਵਾਧਾ ਕੀਤਾ ਹੈ।
ਇਸ ਤੋਂ ਪਹਿਲਾਂ ਸਨਅਤ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਦੇਣੀ ਪੈਂਦੀ ਸੀ ਪਰ ਹੁਣ ਤੁਹਾਨੂੰ 5.50 ਰੁਪਏ ਦੇਣੇ ਪੈਣਗੇ। ਕਾਬਿਲੇਗੌਰ ਹੈ ਕਿ ਸਰਕਾਰ ਵੱਲੋਂ 1 ਅਪ੍ਰੈਲ ਤੋਂ ਪੰਜਾਬ ਦੀ ਸਨਅਤ ਲਈ ਬਿਜਲੀ ਮਹਿੰਗੀ ਕਰ ਦਿੱਤੀ ਗਈ। ਹੁਣ ਪੰਜਾਬ ਦੇ ਉਦਯੋਗਾਂ ਨੂੰ 50 ਪੈਸੇ ਇਜ਼ਾਫੇ ਦੇ ਨਾਲ ਬਿਜਲੀ ਬਿੱਲ ਆ ਰਹੇ ਹਨ। ਇਸ ਕਾਰਨ ਸਨਅਤਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਵਾਰ ਅੰਮ੍ਰਿਤਸਰ ਤੇ ਲੁਧਿਆਣਾ ਦੀਆਂ ਕੁਝ ਸਨਅਤੀ ਇਕਾਈਆਂ ਨੇ ਆਪਣੇ ਬਿੱਲਾਂ ਵਿੱਚ ਹੋਰ ਪੈਸੇ ਜੋੜ ਦਿੱਤੇ ਹਨ। ਇਸ ਨਾਲ ਸਨਅਤੀ ਇਕਾਈਆਂ ਦੇ ਮਾਲਕਾਂ 'ਚ ਰੋਸ ਹੈ। ਜਲਦੀ ਹੀ ਉਨ੍ਹਾਂ ਦਾ ਵਫ਼ਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਨੂੰ ਮਿਲ ਕੇ ਇਸ ਮੁੱਦੇ 'ਤੇ ਆਪਣੀ ਰਾਇ ਦੇਵੇਗਾ। ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਜਸਵਿੰਦਰ ਸਿੰਘ, ਜਸਪਾਲ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਵਾਧੇ ਤਹਿਤ ਹੁਣ ਉਦਯੋਗਾਂ ਨੂੰ ਬਿਜਲੀ ਦੇ ਖਰਚੇ, ਆਈ.ਐਫ.ਡੀ. ਆਦਿ ਸਮੇਤ 5.50 ਰੁਪਏ ਪ੍ਰਤੀ ਯੂਨਿਟ ਦੇਣੇ ਪੈਣਗੇ।
ਇਹ ਵੀ ਪੜ੍ਹੋ : PM Modi Security Breach: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ! ਰੋਡ ਸ਼ੋਅ ਦੌਰਾਨ ਵਿਅਕਤੀ ਨੇ ਫੁੱਲ ਨਾਲ ਸੁੱਟਿਆ ਮੋਬਾਈਲ
ਇਸ ਕਾਰਨ ਉਦਯੋਗਿਕ ਇਕਾਈਆਂ ਦੇ ਮਾਲਕਾਂ ਵਿੱਚ ਰੋਸ ਹੈ। ਜਲਦੀ ਹੀ ਉਨ੍ਹਾਂ ਦਾ ਵਫ਼ਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਨੂੰ ਮਿਲ ਕੇ ਇਸ ਮੁੱਦੇ 'ਤੇ ਆਪਣੇ ਵਿਚਾਰ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਜਾਰੀ ਹੋ ਜਾਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ। ਬਿਜਲੀ ਦਾ ਖਰਚਾ ਇੰਡਸਟਰੀ ਖੁਦ ਚੁੱਕ ਰਹੀ ਹੈ। ਦੂਜੇ ਵਰਗ ਦੀ ਮੁਫ਼ਤ ਬਿਜਲੀ ਦਾ ਬੋਝ ਹੁਣ ਉਦਯੋਗਾਂ 'ਤੇ ਪਾਇਆ ਜਾ ਰਿਹਾ ਹੈ। ਇਹ ਬਿਲਕੁਲ ਗਲਤ ਹੈ।
ਇਹ ਵੀ ਪੜ੍ਹੋ : Centre blocks Mobile Messenger Apps: ਕੇਂਦਰ ਸਰਕਾਰ ਨੇ 14 ਮੋਬਾਈਲ ਐਪਸ ਨੂੰ ਕੀਤਾ ਬਲਾਕ! ਜਾਣੋ ਕਿਉਂ