ਸੋਮਵਾਰ ਨੂੰ ਵਿਧਾਨ ਸਭਾ ਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਈ... ਸੀਐਮ ਆਪਣੇ ਸੰਬੋਧਨ ਤੋਂ ਪਹਿਲਾਂ ਸਦਨ ਚ ਸਪੀਕਰ ਕੁਲਤਾਰ ਸੰਧਵਾਂ ਨੂੰ ਇੱਕ ਗਿਫ਼ਟ ਦਿੱਤਾ ਅਤੇ ਸਾਰਿਆਂ ਸਾਹਮਣੇ ਉਸ ਨੂੰ ਖੋਲ੍ਹਣ ਲਈ ਕਿਹਾ.... ਜਦੋਂ ਸਪੀਕਰ ਨੇ ਗਿਫਟ ਖੋਲ੍ਹ ਤੇ ਦੇਖਿਆ ਤਾਂ ਉਸ ਵਿੱਚੋਂ ਇੱਕ ਤਾਲਾ ਨਿੱਕਲਿਆ...
Trending Photos
Punjab Budget Session: ਸੋਮਵਾਰ ਨੂੰ ਵਿਧਾਨ ਸਭਾ ਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਈ... ਸੀਐਮ ਆਪਣੇ ਸੰਬੋਧਨ ਤੋਂ ਪਹਿਲਾਂ ਸਦਨ ਚ ਸਪੀਕਰ ਕੁਲਤਾਰ ਸੰਧਵਾਂ ਨੂੰ ਇੱਕ ਗਿਫ਼ਟ ਦਿੱਤਾ ਅਤੇ ਸਾਰਿਆਂ ਸਾਹਮਣੇ ਉਸ ਨੂੰ ਖੋਲ੍ਹਣ ਲਈ ਕਿਹਾ.... ਜਦੋਂ ਸਪੀਕਰ ਨੇ ਗਿਫਟ ਖੋਲ੍ਹ ਤੇ ਦੇਖਿਆ ਤਾਂ ਉਸ ਵਿੱਚੋਂ ਇੱਕ ਤਾਲਾ ਨਿੱਕਲਿਆ... ਸੀਐਮ ਮਾਨ ਨੇ ਇਸ ਦੌਰਾਨ ਕਿਹਾ ਕਿ ਸਦਨ ਦੇ ਗੇਟ ਨੂੰ ਤਾਲਾਂ ਲਗਾ ਦਿੱਤਾ ਜਾਵੇ ਤਾਂ ਜੋ ਵਿਰੋਧੀ ਸਦਨ 'ਚੋਂ ਬਾਹਰ ਨਾ ਭੱਜ ਸਕਣ....
ਵਿਰੋਧੀ ਸੱਚ ਸੁਣ ਕੇ ਬਾਹਰ ਨੂੰ ਭੱਜਣਗੇ ਤੇ ਵਿਰੋਧੀਆਂ ਨੂੰ ਬਾਹਰ ਨਹੀਂ ਜਾਣ ਦੇਣਾ... ਇਸ ਦੌਰਾਨ ਸੀਐਮ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਵੀ ਹੋ ਗਈ....
ਇਹ ਵੀ ਪੜ੍ਹੋ: Punjab Budget Live: ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦਾ ਦੂਜਾ ਦਿਨ, ਅੱਜ ਅਧੂਰੇ ਭਾਸ਼ਣ ਉੱਤੇ ਹੋਵੇਗੀ ਚਰਚਾ!
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਆਪਸ ਵਿੱਚ ਗੱਲ ਕਰ ਰਹੇ ਹਨ। ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਪ੍ਰਧਾਨਗੀ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਕਾਰਵਾਈ ਰਿਕਾਰਡ ਨਹੀਂ ਹੋਣੀ ਚਾਹੀਦੀ। ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਤਾੜਨਾ ਕੀਤੀ ਕਿ ਉਨ੍ਹਾਂ ਨੇ ਰਾਜਪਾਲ ਦਾ ਭਾਸ਼ਣ ਕਿਉਂ ਰੋਕਿਆ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅਤੇ ਰਾਜਪਾਲ ਦੇ ਭਾਸ਼ਣਾਂ ਨਾਲ ਕੋਈ ਵਿਘਨ ਨਹੀਂ ਪੈਂਦਾ, ਕੀ ਵਿਰੋਧੀਆਂ ਨੂੰ ਇਹਨਾਂ ਵੀ ਪਤਾ ਨਹੀਂ?
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ 13-0 ਨਾਲ ਹੋਵੇਗਾ। ਉਸ ਤੋਂ ਬਾਅਦ ਇਨ੍ਹਾਂ ਪਾਰਟੀਆਂ 'ਤੇ ਪਾਬੰਦੀ ਲਗਾਈ ਜਾਵੇਗੀ।