ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ 95 ਠੇਕੇ ਹਨ ਜਿਨ੍ਹਾਂ ਨੂੰ ਇੱਕ ਸਾਲ ਦੀ ਲੀਜ਼ ‘ਤੇ ਦੇਣ ਲਈ ਈ-ਟੈਂਡਰਿੰਗ ਹੋਵੇਗੀ।
Trending Photos
Chandigarh New Excise Policy 2023 news: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2023-24 ਲਈ ਨਵੀਂ ਆਬਕਾਰੀ ਨੀਤੀ ਦਾ ਖਰੜਾ ਜਾਰੀ ਕੀਤਾ ਗਿਆ ਹੈ ਅਤੇ ਇਸ ਵਾਰ ਕਈ ਬਦਲਾਅ ਕੀਤੇ ਗਏ ਹਨ। ਇਸਦੇ ਤਹਿਤ ਚੰਡੀਗੜ੍ਹ ‘ਚ ਵੀ ਹੁਣ ਪੰਚਕੁਲਾ ਤੇ ਮੁਹਾਲੀ ਦੀ ਤਰ੍ਹਾਂ ਠੇਕੇ ਰਾਤ 12 ਵਜੇ ਤੱਕ ਖੁੱਲ੍ਹੇ ਰਹਿਣਗੇ।
ਇਸ ਦੌਰਾਨ ਪ੍ਰਸ਼ਾਸਨ ਵੱਲੋਂ ਈਵੀ ਸੈੱਸ ਤੇ ਸਾਫ਼ ਹਵਾ ਦੇ ਸੈੱਸ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਨਾਲ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਦੱਸ ਦਈਏ ਕਿ ਇਹ ਸਾਰੇ ਫੈਸਲੇ 1 ਅਪ੍ਰੈਲ ਤੋਂ ਲਾਗੂ ਕੀਤੇ ਜਾ ਸਕਦੇ ਹਨ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਆਬਕਾਰੀ ਨੀਤੀ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਤਿਆਰ ਕੀਤੀ ਗਈ ਹੈ।
ਇਸ ਦੌਰਾਨ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਖਪਤਕਾਰਾਂ, ਨਿਰਮਾਤਾਵਾਂ, ਵਿਕਰੇਤਾਵਾਂ ਅਤੇ ਸਰਕਾਰ ਦੀਆਂ ਇੱਛਾਵਾਂ ਨੂੰ ਸੰਤੁਲਿਤ ਕਰਨਾ ਹੈ।
Chandigarh New Excise Policy 2023 ਦੇ ਜਾਰੀ ਕੀਤੇ ਗਏ ਖਰੜੇ ਦੇ ਮੁਤਾਬਕ ਬਾਰ ਚਲਾਉਣ ਦੀ ਇਜਾਜ਼ਤ ਤਿੰਨ ਵਜੇ ਤੱਕ ਦਿੱਤੀ ਜਾਵੇਗੀ। ਇਸਦੇ ਨਾਲ ਹੀ ਨਵੇਂ ਬਾਰ ਲਾਇਸੈਂਸਾਂ (ਐਲ -3 / ਐਲ -3 / ਐਲ -5) ਨੂੰ 30 ਸਤੰਬਰ ਤੋਂ ਬਾਅਦ ਲਾਇਸੈਂਸ ਦੇ ਸਾਲਾਨਾ ਫੀਸ ਦਾ ਮਹਿਜ਼ 50 ਫ਼ੀਸਦੀ ਭੁਗਤਾਨ ਕਰਨਾ ਹੋਵੇਗਾ।
ਇਨ੍ਹਾਂ ਹੀ ਨਹੀਂ ਹਿੱਸੇਦਾਰਾਂ ਦੀ ਸਹੂਲਤ ਤੇ ਲੇਬਲ-ਬ੍ਰਾਂਡ ਰਜਿਸਟ੍ਰੇਸ਼ਨ ਦੀ ਪ੍ਰਵਾਨਗੀ ਲਈ, ਆਨਲਾਈਨ ਸਹੂਲਤ ਉਪਲਬਧ ਕਰਵਾਈ ਜਾਵੇਗੀ ਤੇ ਹੁਣ ਕੁਲੈਕਟਰ (ਆਬਕਾਰੀ) ਵਲੋਂ ਮਨਜ਼ੂਰ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ‘ਤੇ 95 ਠੇਕੇ ਹਨ ਜਿਨ੍ਹਾਂ ਨੂੰ ਇੱਕ ਸਾਲ ਦੀ ਲੀਜ਼ ‘ਤੇ ਦੇਣ ਲਈ ਈ-ਟੈਂਡਰਿੰਗ ਹੋਵੇਗੀ। ਵਿਭਾਗ ਦਾ ਕਹਿਣਾ ਹੈ ਕਿ ਨਿਲਾਮੀ ਦੀਆਂ ਤਰੀਕਾਂ ਦੇ ਸੰਬੰਧ ਵਿੱਚ ਇੱਕ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Punjab Budget Session 2023: ਲੁਧਿਆਣਾ ਦੇ ਸਨਅਤਕਾਰਾਂ ਨੂੰ ਬਜਟ ਤੋਂ 'ਖਾਸ ਉਮੀਦ ਨਹੀਂ'
ਪ੍ਰਸ਼ਾਸਨ ਵੱਲੋਂ ਗੌ ਸੈੱਸ ਨੂੰ ਘਟਾ ਦਿੱਤਾ ਗਿਆ ਹੈ। ਹੁਣ ਦੇਸੀ ਸ਼ਰਾਬ ਦੀ 750 ਮਿਲੀਲੀਟਰ ਦੀ ਬੋਤਲ ‘ਤੇ ਸੈੱਸ ਨੂੰ ਘੱਟਾ ਕੇ 1 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 650 ਮਿਲੀਲੀਟਰ ਬੀਅਰ ਦੀ ਬੋਤਲ ‘ਤੇ ਵੀ ਗੌ ਸੈੱਸ 1 ਰੁਪਏ ਤੇ 750 ਮਿਲੀਲੀਟਰ ਦੀ ਵਿਸਕੀ ਦੀ ਬੋਤਲ ‘ਤੇ 2 ਰੁਪਏ ਪ੍ਰਤੀ ਬੋਤਲ ਕਰ ਦਿੱਤਾ ਗਿਆ ਹੈ।
ਹਾਲਾਂਕਿ ਇਸਦੇ ਨਾਲ ਕੀਮਤ ‘ਚ ਕੁਝ ਰੁਪਏ ਦੀ ਕਮੀ ਹੋਣੀ ਚਾਹੀਦੀ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਈਵੀ ਸੈੱਸ ਅਤੇ ਕਲੀਨ ਏਅਰ ਸੈੱਸ ਲਗਾਇਆ ਜਾਵੇਗਾ ਜਿਸ ਕਰਕੇ ਕੀਮਤ ਪੁਰਾਣੀ ਜਿੰਨੀ ਜਾਂ ਕੁਝ ਰੁਪਏ ਹੋਰ ਵਧ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ ਤੇ ਚੰਡੀਗੜ੍ਹ 'ਚ ਘੱਟ ਬਾਰਿਸ਼ ਦਾ ਟੁੱਟਿਆ ਰਿਕਾਰਡ, ਪੜ੍ਹੋ ਪੂਰੀ ਰਿਪੋਰਟ
(For more news apart from Chandigarh New Excise Policy 2023, stay tuned to Zee PHH)